ਭਿਆਨਕ ਤੂਫਾਨ ਦਾ ਮੰਜਰ, ਕੰਬ ਜਾਏਗੀ ਰੂਹ, ਵੇਖੇ ਤਬਾਹੀ ਦੀਆਂ ਤਸਵੀਰਾਂ

Storm

(ਰਜਨੀਸ਼ ਰਵੀ) ਫਾਜਿ਼ਲਕਾ। ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਕੈਨ ਵਾਲਾ ’ਚ ਤੂਫਾਨ ਨੇ ਕਾਫੀ ਕਹਿਰ ਮਚਾਇਆ ਹੈ। ਤੂਫਾਨ ਐਨਾ ਭਿਆਨਕ ਸੀ ਕਿ ਵੱਡੇ-ਵੱਡੇ ਦਰੱਖਤ ਨੂੰ ਜੜ੍ਹੋਂ ਪੁੱਟ ਕੇ ਪੁੱਠੇ ਕਰ ਦਿੱਤੇ। (Storm) ਕਈ ਥਾਂਈ ਤੋਂ ਮਕਾਨ ਡਿੱਗਣ ਅਤੇ ਕਈ ਲੋਕਾਂ ਦੇ ਜਖਮੀ ਹੋਣ ਦੀਆਂ ਵੀ ਖਬਰਾਂ ਹਨ। ਸਭ ਤੋਂ ਜਿਆਦਾ ਚੱਕਰਵਤੀ ਤੂਫਾਨ ਨੇ ਪਿੰਡ ਬਕੈਨ ਵਾਲਾ ’ਚ ਤਬਾਹੀ ਮਚਾਈ। ਇਸ ਦੌਰਾਨ ਕਈ ਲੋਕਾਂ ਦੇ ਘਰ ਢਹਿ ਢੇਰੀ ਹੋ ਗਈ ਅਤੇ ਕਈ ਵਿਅਕਤੀਆਂ ਜਖਮੀ ਹੋਏ ਹਨ। ਇਸ ਤੋਂ ਇਲਾਵਾ ਬਾਗਾਂ ’ਚ ਲੱਗੇ ਬੂਟੇ ਵੀ ਤੂਫਾਨ ਪੁੱਟ ਸੁੱਟੇ। ਬਾਗਬਾਨੀ ਵੀ ਵੱਡੇ ਪੱਧਰ ਤੇ ਕਾਫੀ ਪ੍ਰਭਾਵਿਤ ਹੋਈ ਹੈ। ਤੂਫਾਨ ਐਨਾ ਭਿਆਨਕ ਸੀ ਜਿਸ ਦੀਆਂ ਤਸਵੀਰਾਂ ਵੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ।

ਫਾਜਿ਼ਲਕਾ ਜ਼ਿਲ੍ਹੇ ਦੇ ਪਿੰਡ ਬਕੈਨ ਵਾਲਾ ਵਿਖੇ ਆਏ ਚੱਕਰਵਾਤ ਤੂਫਾਨ Storm (ਵਾਵਰੋਲੇ) ਕਾਰਨ ਭਾਰੀ ਤਬਾਹੀ ਹੋਣ ਦੇ ਸਮਾਚਾਰ ਹਨ।
ਜ਼ਿਲ੍ਹੇ ਦੇ ਪ੍ਰਸਾਸਨਿਕ ਅਧਿਕਾਰੀ ਮੌਕੇ ’ਤੇ ਪੁੱਜੇ ਗਏ ਹਨ। ਅਚਾਨਕ ਹੀ ਸ਼ੁਰੂ ਹੋਏ ਇਸ ਚੱਕਰਵਤੀ ਤੁਫਾਨ ( ਵਾਵਰੋਲਾਂ ) ਨੇ ਪਿੰਡ ਬਕੈਨ ਵਾਲਾ ਦੇ ਪਿੰਡ ਅਤੇ ਇਲਾਕੇ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਅਤੇ ਪਿੰਡ, ਖੇਤਾਂ ਅੰਦਰ ਤਬਾਹੀ ਮਚਾਉਂਦਾ ਅੱਗੇ ਨਿਕਲ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਜਿਹਨਾਂ ਵਿੱਚ ਸੰਦੀਪ ਕੁਮਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਚੱਕਰਵਤੀ ਤੂਫਾਨ ’ਚ ਪਿੰਡ ਬਕੈਨ ਵਾਲਾ ਦੇ ਕਈ ਘਰ ਉਸਦੀ ਚਪੇਟ ਚ ਆ ਕੇ ਢਹਿਢੇਰੀ ਹੋ ਗਏ। ਇਸ ਤੋਂ ਇਲਾਵਾ ਤੂਫਾਨ ਨੇ ਬਾਗਬਾਨੀ ਅਤੇ ਹੋਰ ਫਸਲਾਂ ਨੂੰ ਤਬਾਹ ਕਰ ਦਿੱਤਾ ਹੈ।

ਤੂਫਾਨ ਨੇ ਕਿੰਨੂੰ ਦੇ ਬੂਟਿਆਂ ਅਤੇ ਦਰੱਖਤ ਨੂੰ ਜੜੋਂ ਪੁੱਟ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਤੂਫਾਨ ’ਚ ਇੱਕ ਦਰਜਨ ਤੋਂ ਵੱਧ ਕਰੀਬ ਲੋਕਾਂ ਦੇ ਘਰ ਢਹਿ ਡਿੱਗੇ ਹਨ ਅਤੇ ਕਈ ਲੋਕ ਜ਼ਖਮੀ ਵੀ ਹੋ ਗਏ ਹਨ। ਦੂਜੇ ਪਾਸੇ ਪ੍ਰਸਾਸ਼ਨ ਦੀ ਟੀਮਾਂ ਵੀ ਮੌਕੇ ’ਤੇ ਪਹੁੰਚਿਆਂ ਹਨ ਅਤੇ ਐਬੂਲੈਂਸ ਰਾਹੀਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। (Storm)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

 

LEAVE A REPLY

Please enter your comment!
Please enter your name here