ਸੁਪਰੀਮ ਕੋਰਟ ਕਰੇਗਾ ਸਮੀਖਿਆ ਤਿੰਨ ਤਲਾਕ ਬਦਲਣਾ ਮੌਲਿਕ ਅਧਿਕਾਰ ਹੈ?

Sensation And Traditions

ਨਵੀਂ ਦਿੱਲੀ, (ਏਜੰਸੀ) । ਸੁਪਰੀਮ ਕੋਰਟ ਨੇ ਤਿੰਨ ਤਲਾਕ ਦੀ ਪ੍ਰਥਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਅੱਜ ਸੁਣਵਾਈ ਸ਼ੁਰੂ ਕੀਤੀ ਤੇ ਕਿਹਾ ਕਿ ਉਹ ਇਸ ਗੱਲ ਦੀ ਸਮੀਖਿਆ ਕਰੇਗੀ ਕਿ ਮੁਸਲਮਾਨਾਂ ‘ਚ ਪ੍ਰਚਲਿਤ ਤਿੰਨ ਤਲਾਕ ਦੀ ਪ੍ਰਥਾ ਉਨ੍ਹਾਂ ਦੇ ਧਰਮ ਦੇ ਸਬੰਧੀ ਮੌਲਿਕ ਅਧਿਕਾਰ ਹੈ ਜਾਂ ਨਹੀਂ, ਪਰ ਉਹ ਬਹੁ-ਵਿਆਹ ਦੇ ਮਾਮਲੇ ‘ਤੇ ਸੰਭਵਤ : ਵਿਚਾਰ ਨਹੀਂ ਕਰੇਗਾ ਮੁੱਖ ਜੱਜ ਜੇਐਸ ਖੇਹਰ ਦੀ ਅਗਵਾਈ ‘ਚ ਪੰਜ ਜੱਜਾਂ ਦੀ ਇੱਕ ਬੈਂਚ ਨੇ ਕਿਹਾ ਕਿ ਉਹ ਇਸ ਪਹਿਲੂ ਦੀ ਸਮੀਖਿਆ ਕਰੇਗੀ ਕਿ ਤਿੰਨ ਤਲਾਕ ਮੁਸਲਮਾਨਾਂ ਲਈ ਈਡੀ ਮੌਲਿਕ ਅਧਿਕਾਰ ਹੈ ਜਾਂ ਨਹੀਂ ਬੈਂਚ ‘ਚ ਜਸਟਿਸ ਕੁਰੀਅਨ ਜੋਸੇਫ, ਜਸਟਿਸ ਆਰ ਐਫ ਨਰੀਮਨ, ਜਸਟਿਸ ਯੂ ਯੂ ਲਲਿਤ ਤੇ ਜਸਟਿਸ ਅਬਦੁਲ ਨਜ਼ੀਰ ਵੀ ਸ਼ਾਮਲ ਹੈ ਬੈਂਚ ਨੇ ਕਿਹਾ ਕਿ ਉਹ ਮੁਸਲਮਾਨਾਂ ਦਰਮਿਆਨ ਬਹੁਵਿਆਹ ਦੇ ਮਾਮਲੇ ‘ਤੇ ਵਿਵੇਚਨਾ ਸੰਭਵਤ : ਨਹੀਂ ਕਰੇਗੀ, ਕਿਉਂਕਿ ਇਹ ਪਹਿਲੂ ਤਿੰਨ ਤਲਾਕ ਨਾਲ ਸਬੰਧਿਤ ਨਹੀਂ ਹੈ।

ਇਸ ਬੈਂਚ ‘ਚ ਵੱਖ-ਵੱਖ ਧਾਰਮਿਕ ਭਾਈਚਾਰੇ ਸਿੱਖ, ਈਸਾਈ, ਪਾਰਸੀ, ਹਿੰਦੂ ਤੇ ਮੁਸਲਿਮ ਨਾਲ ਤਾਲੁਕ ਰੱਖਣ ਵਾਲੇ ਜੱਜ ਸ਼ਾਮਲ ਹਨ ਬੈਂਚ ਸੱਤ ਪਟੀਸ਼ਨਾਂ ‘ਤੇ ਸੁਣਵਾਈ ਕਰ  ਰਹੀ ਹੈ, ਜਿਨ੍ਹਾਂ ‘ਚ ਪੰਜ ਪ੍ਰਥਕ ਰਿਟ ਪਟੀਸ਼ਨਾਂ ਮੁਸਲਿਮ ਔਰਤਾਂ ਨੇ ਦਾਖਲ ਕੀਤੀਆਂ ਹਨ ਉਨ੍ਹਾਂ ਭਾਈਚਾਰੇ ‘ਚ ਪ੍ਰਚਲਿਤ ਤਿੰਨ ਤਲਾਕ ਦੀ ਪ੍ਰਥਾ ਨੂੰ ਚੁਣੌਤੀ ਦਿੱਤੀ ਹੈ ਪਟੀਸ਼ਨਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਤਿੰਨ ਤਲਾਕ ਗੈਰ ਸੰਵਿਧਾਨਕ ਹੈ।

ਮੁਸਲਿਮ ਔਰਤਾਂ ਦੇ ਇੱਕ ਸੰਗਠਨ ਨੇ ਤਿੰਨ ਤਲਾਕ ਨੂੰ ਲੈ  ਕੇ ਸੁਪਰੀਮ ਕੋਰਟ ਦੀ ਟਿੱਪਣੀ ਦਾ ਸਵਾਗਤ ਕੀਤਾ ਆਲ ਇੰਡੀਅ ਮੁਸਲਿਮ ਮਹਿਲਾ ਪਰਸਨਲ ਲਾਅ ਬੋਰਡ ਦੀ ਮੁਖੀ ਸ਼ਾਈਸਤਾ ਅੰਬਰ ਨੇ ਕਿਹਾ ਕਿ ਪੂਰਾ ਦੇਸ਼ ਨਵੇਂ ਯੁੱਗ ਵੱਲ ਜਾ ਰਿਹਾ ਹੈ ਤੇ ਸਾਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਦਾ ਫੈਸਲਾ ਨਿਸ਼ਚਿਤ ਤੌਰ ‘ਤੇ ਮੁਸਲਿਮ ਔਰਤਾਂ ਲਈ ਹਿੱਤਕਾਰੀ ਹੋਵੇਗਾ ਤੇ ਉਨ੍ਹਾਂ ਦੀ ਮਰਿਆਦਾ ਨੂੰ ਬਣਾਈ ਰੱਖਣ ਵਾਲਾ ਹੋਵੇਗਾ ਇਹ ਭਾਰਤ ਦੀ ਕਰੋੜਾਂ ਮੁਸਲਿਮ ਔਰਤਾਂ ਲਈ ਇਤਿਹਾਸਕ ਤੇ ਕ੍ਰਾਂਤੀਕਾਰੀ ਪਲ ਹੈ।

ਹਰੇਕ ਪੱਖ ਰੱਖੇਗਾ ਦੋ ਪ੍ਰਸ਼ਨ, ਦੋ ਦਿਨ ਦਾ ਦਿੱਤਾ ਸਮਾਂ

ਅਦਾਲਤ ਨੇ ਸਪੱਸ਼ਟ ਕੀਤਾ ਕਿ ਬੈਂਚ ਵੱਲੋਂ ਤਿਆਰ ਦੋ ਪ੍ਰਸ਼ਨਾਂ ‘ਤੇ ਆਪਣੇ-ਆਪਣੇ ਤਰਕ ਤਿਆਰ ਕਰਨ ਲਈ ਹਰ ਪੱਖ ਨੂੰ ਦੋ ਦਿਨਾਂ ਦਾ ਸਮਾਂ ਦਿੱਤਾ ਜਾਵੇਗਾ ਤੇ ਇੱਕ ਦਿਨ ਉਨ੍ਹਾਂ ਦੀਆਂ ਦਲੀਲਾਂ ਦੇ ਵਿਰੋਧ ‘ਚ ਤਰਕ ਦੇਣ ਲਈ ਦਿੱਤਾ ਜਾਵੇਗਾ ਬੈਂਚ ਨੇ ਕਿਹਾ ਕਿ ਹਰੇਕ ਪੱਖ ਅਜਿਹਾ ਕੋਈ ਹਰ ਪੱਖ ਰੱਖੇਗਾ ਦੋ …ਵੀ ਤਰਕ ਪੇਸ਼ ਕਰ ਸਕਦਾ ਹੈ ਜੋ ਉਹ ਪੇਸ਼ ਕਰਨਾ ਚਾਹੇਗਾ ਹੈ ਪਰ ਕਿਸੇ ਤਰ੍ਹਾਂ ਦਾ ਦੂਹਰਾਵ ਨਹੀਂ ਹੋਣਾ ਚਾਹੀਦਾ ਉਹ ਸਿਰਫ਼ ਤਿੰਨ ਤਲਾਕ ਦੀ ਵੈਧਤਾ ‘ਤੇ ਧਿਆਨ ਕੇਂਦਰਿਤ ਕਰਨਗੇ ਪਟੀਸ਼ਨਾਂ ‘ਚ ਮੁਸਲਮਾਨਾਂ ਦਰਮਿਆਨ ‘ਨਿਕਾਹ ਹਲਾਲਾ’ ਤੇ ਬਹੁਵਿਆਹ ਵਰਗੀਆਂ ਹੋਰ ਪ੍ਰਥਾਵਾਂ ਦੀ ਸੰਵਿਧਾਨਿਕ ਵੈਧਤਾ ਨੂੰ ਵੀ ਚੁਣੌਤੀ ਦਿੱਤੀ ਗਈ ਹੈ।

ਛੁੱਟੀ ਦੌਰਾਨ ਵੀ ਮੁੱਦੇ ‘ਤੇ ਹੋਵੇਗਾ ਵਿਚਾਰ

ਇਸ ਮਾਮਲੇ ਦੀ ਸੁਣਵਾਈ ਇਸ ਲਈ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ ਕਿਉਂਕਿ ਸੁਪਰੀਮ ਕੋਰਟ ਨੇ ਛੁੱਟੀ ਦੌਰਾਨ ਵੀ ਇਸ ‘ਤੇ ਵਿਚਾਰ ਕਰਨ ਦਾ ਨਿਸ਼ਚਾ ਕੀਤਾ ਤੇ ਉਸਨੇ ਇੱਥੋਂ ਤੱਕ ਸੁਝਾਅ ਦਿੱਤਾ ਕਿ ਉਹ ਸ਼ਨਿੱਚਰਵਾਰ ਤੇ ਐਤਵਾਰ ਨੂੰ ਵੀ ਬੈਠ ਸਕਦੀ ਛੁੱਟੀ ਦੌਰਾਨ ਵੀ…
ਹੈ ਤਾਂ ਕਿ  ਇਸ ਮਾਮਲੇ ‘ਚ ਉੱਠੇ ਸੰਵੇਦਨਸ਼ੀਲ ਮੁੱਦਿਆਂ ‘ਤੇ ਤੁਰੰਤ ਫੈਸਲਾ ਕੀਤਾ ਜਾ ਸਕੇ ਇਲਾਹਾਬਾਦ ਹਾਈਕੋਰਟ ਨੇ ਆਪਣੇ ਇੱਕ ਫੈਸਲੇ ‘ਚ ਤਿੰਨ ਤਲਾਕ ਦੀ ਪ੍ਰਥਾ ਨੂੰ ਇਕਤਰਫ਼ਾ ਤੇ ਕਾਨੂੰਨ ਦੀ ਦ੍ਰਿਸ਼ਟ ਤੋਂ ਖਰਾਬ ਦੱਸਿਆ ਸੀ।

LEAVE A REPLY

Please enter your comment!
Please enter your name here