ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਕਰੇਗਾ ਮੱਦਦ
ਨਵੀਂ ਦਿੱਲੀ : ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਮਾਨਵਤ ਰਹਿਤ, ਰਿਮੋਟ ਨਾਲ ਚੱਲਣ ਵਾਲਾ ਟੈਂਕ ਵਿਕਸਿਤ ਕੀਤਾ ਹੈ। ਇਸ ਟੈਂਕ ਦੇ ਤਿੰਨ ਤਰ੍ਹਾਂ ਦਾ ਮਾਡਲ ਵਿਕਸਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਰਵਿਲਾਂਸ, ਬਾਰੂਦੀ ਸੁਰੰਗ ਲੱਭਣ ਵਾਲਾ ਅਤੇ ਜਿਨ੍ਹਾਂ ਇਲਾਕਿਆਂ ਵਿੱਚ ਪਰਮਾਣੂ ਅਤੇ ਜੈਵਿਕ ਹਮਲਿਆਂ ਦਾ ਸ਼ੱਕ ਹੈ, ਉੱਥੇ ਗਸ਼ਤੀ ਕਰਨ ਲਈ ਸ਼ਾਮਲ ਹਨ। ਇਸ ਟੈਂਕ ਨੂੰ (CVRDE) ਨਾਂਅ ਦਿੱਤਾ ਗਿਆ ਹੈ ਅਤੇ ਇਹ ਦੇਸ਼ ਦਾ ਪਹਿਲਾ ਮਾਨਵ ਰਹਿਤ ਟੈਂਕ ਹੈ।
ਇਸ ਟੈਂਕ ਨੂੰ ਕੰਬੈਟ ਵ੍ਹੀਕਲਜ਼ ਰਿਸਰਚ ਐਂਡ ਡਿਵੈਲਪਮੈਂਟ ਇਸਟੈਬਲਿਸ਼ਮੈਂਟ ਨੇ ਬਣਾਇਆ ਹੈ। ਪ੍ਰੀਖਣ ਦੌਰਾਨ ਫੌਜ ਨੇ ਇਸ ਟੈਂਕ ਨੂੰ ਸਫ਼ਲਤਾਪੂਰਵਕ ਚਲਾਇਆ। ਨੀਮ ਫੌਜੀ ਬਲ ਇਸ ਟੈਂਕ ਨੂੰ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਇਸਤੇਮਾਲ ਕਰਨਾ ਚਾਹੁੰਦੇ ਹਨ। ਇਸ ਲਈ ਇਸ ਟੈਂਕ ਵਿੱਚ ਕੁਝ ਬਦਲਾਅ ਦੀ ਜ਼ਰੂਰਤ ਹੋਵੇਗੀ।
- ਟੈਂਕ ਵਿੱਚ ਗਿਰਾਨੀ ਰਾਡਾਰ, ਕੈਮਰਾ, ਲੇਜ਼ਰ ਰੇਂਜ ਦਾ ਪਤਾ ਲਾਉਣ ਵਾਲੀ ਡਿਵਾਈਸ ਹੈ।
- ਇਸ ਨਾਲ ਜ਼ਮੀਨ ‘ਤੇ 15 ਕਿਲੋਮੀਟਰ ਦੀ ਦੂਰੀ ਤੱਕ ਭਾਰੀ ਵਾਹਨਾਂ ਦਾ ਪਤਾ ਲਾਇਆ ਜਾ ਸਕਦਾ ਹੈ।
ਪ੍ਰਦਰਸ਼ਨੀ ਵਿੱਚ ਰੱਖੇ ਗਏ ਟੈਂਕ
ਇਸ ਤਰ੍ਹਾਂ ਦੇ ਦੋ ਬਖ਼ਤਰਬੰਦ ਟੈਂਕਾਂ ਨੂੰ ‘ਸਾਇੰਸ ਫਾਰ ਸੋਲਜਰਜ਼’ ਪ੍ਰਦਰਸ਼ਨੀ ਵਿੱਚ ਰੱਖਿਆ ਸੀ। ਇਸ ਦਾ ਪ੍ਰਬੰਧ ਸਾਬਕਾ ਰਾਸ਼ਟਰਪਤੀ ਅਤੇ ਵਿਗਿਆਨੀ ਏਪੀਜੇ ਅਬਦੁਲ ਕਲਾਮ ਦੇ ਬਰਾਬਰ ਡੀਆਰਡੀਓ ਨੇ ਅਵਦੀ ਵਿੱਚ ਕਰਾਇਆ ਸੀ। ਬਖ਼ਤਰਬੰਦ ਟੈਂਕ ਵਾਂਗ ਡਿਜ਼ਾਈਨ ਕੀਤੇ ਗਏ ਰਿਮੋਟ ਨਾਲ ਅਪਰੇਟ ਹੋਣ ਵਾਲੇ ਇਹ ਟੈਂਕ ਅਵਾਦੀ ਵਿੱਚ ਸਾਇੰਸ ਫਾਰ ਸੋਲਜ਼ਰਜ਼ ਨਾਂਅ ਦੀ ਪ੍ਰਦਰਸ਼ਨੀ ਵਿੱਚ ਰੱਖੇ ਗਏ ਹਨ।