ਸ਼ੁਰੂਵਾਤੀ ਕਾਰੋਬਾਰ ‘ਚ ਡਿੱਗਿਆ ਸ਼ੇਅਰ ਬਾਜ਼ਾਰ
ਮੁੰਬਈ। ਵਿਦੇਸ਼ਾਂ ਤੋਂ ਆਏ ਨਕਾਰਾਤਮਕ ਸੰਕੇਤਾਂ ਕਾਰਨ ਘਰੇਲੂ ਸਟਾਕ ਬਾਜ਼ਾਰਾਂ ਵਿਚ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਗਿਰਾਵਟ ਆਈ। ਪਿਛਲੇ ਕਾਰੋਬਾਰੀ ਦਿਨ ਸੈਂਸੈਕਸ 32,008.61 ‘ਤੇ ਬੰਦ ਹੋਇਆ ਸੀ, ਵੀਰਵਾਰ ਨੂੰ 542.28 ਅੰਕਾਂ ਦੇ ਨੁਕਸਾਨ ਨਾਲ 31,466.33 ਅੰਕ ‘ਤੇ ਖੁੱਲ੍ਹਿਆ ਅਤੇ ਜਲਦੀ ਹੀ 31,344.50 ਅੰਕਾਂ ‘ਤੇ ਆ ਗਿਆ। ਨਿਫਟੀ 169.60 ਅੰਕਾਂ ਦੀ ਗਿਰਾਵਟ ਨਾਲ 9,279.10 ‘ਤੇ ਖੁੱਲ੍ਹਿਆ। ਇਹ ਵਿਕਰੀ ਦੇ ਦਬਾਅ ਹੇਠਾਂ 9,197 ਅੰਕ ‘ਤੇ ਖਿਸਕ ਗਿਆ। ਖ਼ਬਰ ਲਿਖਣ ਦੇ ਸਮੇਂ, ਸੈਂਸੈਕਸ 414.35 ਅੰਕ ਯਾਨੀ 1.29 ਫੀਸਦੀ ਦੀ ਗਿਰਾਵਟ ਨਾਲ 31,594.26 ਅੰਕ ‘ਤੇ ਅਤੇ ਨਿਫਟੀ 105.50 ਅੰਕ ਜਾਂ 1.12 ਫੀਸਦੀ ਹੇਠਾਂ 9,278.05 ਅੰਕ ‘ਤੇ ਬੰਦ ਹੋਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।