ਦਾਜ ਦਾ ਡੰਗ: ਆਪਣਿਆਂ ਦੀਆਂ ਉਮੀਦਾਂ ਤੇ ਅਣਦੇਖੀ ਦਾ ਨਤੀਜਾ
ਹਾਲ ਹੀ ’ਚ ਪਾਕਿਸਤਾਨ ਦੇ ਚਰਚਿਤ ਫੈਸ਼ਨ ਡਿਜ਼ਾਇਨਰ ਅਲੀ ਜਿਸ਼ਾਨ ਦੇ ਬ੍ਰਾਈਡਲ ਕਲੈਕਸ਼ਨ ‘ਨੁਮਾਇਸ’ ਦੀ ਇੱਕ ਤਸਵੀਰ ਦੁਨੀਆ ਭਰ ’ਚ ਚਰਚਿਤ ਹੋਈ ਤਸਵੀਰ ’ਚ ਲਾਲ ਰੰਗ ਦਾ ਖੂਬਸੂਰਤ ਜੋੜਾ-ਗਹਿਣੇ ਪਹਿਨੀ ਇੱਕ ਲਾੜੀ ਖੁਦ ਘੋੜਾ ਗੱਡੀ ਖਿੱਚਦੀ ਦਿਖਾਈ ਦਿੰਦੀ ਹੈ, ਜਿਸ ’ਤੇ ਢੇਰ ਸਾਰੇ ਘਰੇਲੂ ਸਾਮਾਨ ਨਾਲ ਇੱਕ ਲਾੜਾ ਬੈਠਾ ਹੈ ਦਾਜ ਪ੍ਰਥਾ ਖਿਲਾਫ਼ ਸੰਦੇਸ਼ ਦੇਣ ਦੇ ਮਕਸਦ ਨਾਲ ਲਾੜੀ ਦੇ ਪਹਿਰਾਵੇ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਦਰਅਸਲ, ਇਸ ਤਸਵੀਰ ਨੇ ਲੋਕਾਂ ਦਾ ਧਿਆਨ ਇਸ ਲਈ ਵੀ ਖਿੱਚਿਆ ਕਿ ਇਸ ਕੁਪ੍ਰਥਾ ਦਾ ਬੋਝ ਲੜਕੀ ਦੇ ਜੀਵਨ ਤੋਂ ਜ਼ਿਆਦਾ ਮਨ ’ਤੇ ਨਜ਼ਰ ਆਇਆ ਅਸਲ ’ਚ ਦੇਖਿਆ ਜਾਵੇ ਤਾਂ ਦਾਜ ਵਿਆਹ ’ਚ ਸਿਰਫ਼ ਆਰਥਿਕ ਲੈਣ-ਦੇਣ ਭਰ ਦਾ ਮਾਮਲਾ ਹੈ ਵੀ ਨਹੀਂ ਇਹ ਧੀਆਂ ਦੀ ਹੋਂਦ ਨੂੰ ਨਕਾਰਨ ਵਾਲੀ ਮੰਗ ਲੱਗਦੀ ਹੈ
ਸਹੁਰਿਆਂ ’ਚ ਉਨ੍ਹਾਂ ਨੂੰ ਸਵੀਕਾਰਨ ਦੇ ਬਦਲੇ ਮੁੱਲ ਦੇ ਰੂਪ ਦਿਲ ਦੁਖਾਉਣ ਵਾਲਾ ਲੈਣ-ਦੇਣ ਲੱਗਦਾ ਹੈ ਖਾਸ ਕਰਕੇ ਕਿਸੇ ਪਰਿਵਾਰ ਦੀ ਸਮਰੱਥਾ ਤੋਂ ਵਧ ਕੇ ਕੀਤੀ ਗਈ ਮੰਗ ਤਾਂ ਸੱਚਮੁੱਚ ਔਰਤ ਦੀ ਸੁਤੰਤਰ ਹੋਂਦ ’ਤੇ ਹੀ ਪ੍ਰਸ਼ਨ ਚਿੰਨ੍ਹ ਲਾਉਂਦੀ ਹੈ ਇਹੀ ਵਜ੍ਹਾ ਹੈ ਕਿ ਦਾਜ ਦਾ ਡੰਗ ਉਮੀਦਾਂ ਅਤੇ ਅਣਦੇਖੀ ਦਾ ਇੱਕ ਅਜਿਹਾ ਕੁਚੱਕਰ ਹੈ, ਜੋ ਆਪਣੇ ਹੀ ਵਿਹੜੇ ’ਚ ਔਰਤ ਦਾ ਜਿਉਣਾ ਦੁੱਭਰ ਕਰ ਦਿੰਦਾ ਹੈ ਔਰਤ ਆਪਣਿਆਂ ਵਿਚਕਾਰ ਵੀ ਖੁਦ ਨੂੰ ਦੂਜੇ ਦਰਜੇ ਦਾ ਮਹਿਸੂਸ ਕਰਨ ਲੱਗਦੀ ਹੈ ਇਹ ਮਾਨਸਿਕ ਤੌਰ ’ਤੇ ਤਾਂ ਦਰਦਨਾਕ ਹੈ ਹੀ ਸਮਾਜਿਕ ਮਾਹੌਲ ’ਚ ਵੀ ਉਨ੍ਹਾਂ ਨੂੰ ਅਣਦੇਖਿਆ ਅਤੇ ਅਪਮਾਨਿਤ ਕਰਨ ਵਾਲਾ ਵਿਵਹਾਰ ਹੈ
ਹਾਲ ਹੀ ’ਚ ਗੁਜਰਾਤ ਦੇ ਅਹਿਮਦਾਬਾਦ ’ਚ ਆਇਸ਼ਾ ਨੇ ਵੀ ਭਾਵੁਕਤਾ ਭਰੀਆਂ ਗੱਲਾਂ ਕਰਦਿਆਂ ਇੱਕ ਵੀਡੀਓ ਬਣਾਇਆ ਅਤੇ ਔਰਤ ਦੇ ਜੀਵਨ ਦੀ ਤ੍ਰਸਦ ਹਰੀਕਤ ਨਾਲ ਰੂ-ਬ-ਰੂ ਕਰਵਾਉਂਦੇ ਹੋਏ ਨਦੀ ’ਚ ਛਾਲ ਮਾਰ ਦਿੱਤੀ ਧੀ ਦੀ ਮੌਤ ਤੋਂ ਬਾਅਦ ਪਿਤਾ ਨੇ ਦੱਸਿਆ ਕਿ ਢਾਈ ਸਾਲ ਪਹਿਲਾਂ ਹੀ ਧੀ ਦਾ ਵਿਆਹ ਹੋਇਆ ਸੀ ਵਿਆਹ ਦੇ ਬਾਅਦ ਤੋਂ ਹੀ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਤੰਗ ਕਰਨ ਲੱਗੇ ਸਨ ਕਿਸੇ ਤਰ੍ਹਾਂ ਉਨ੍ਹਾਂ ਦੀ ਮੰਗ ਪੂਰੀ ਵੀ ਕੀਤੀ ਗਈ ਪਰ ਉਨ੍ਹਾਂ ਦਾ ਲਾਲਚ ਵਧਦਾ ਹੀ ਗਿਆ
ਜੀਵਨ ਦਾ ਹੱਥ ਛੱਡਣ ਵਾਲੀ ਆਇਸ਼ਾ ਦੀ ਮਨੋਸਥਿਤੀ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਉਸ ਨੇ ਵੀਡੀਓ ’ਚ ‘ਹੁਣ ਦੁਬਾਰਾ ਇਨਸਾਨਾਂ ਦੀ ਸ਼ਕਲ ਨਾ ਦਿਖਾਵੇ’ ਵਰਗੀ ਗੱਲ ਵੀ ਕਹੀ ਹੈ ਅਜਿਹੇ ’ਚ ਔਰਤਾਂ ਦੇ ਮਨ-ਜੀਵਨ ਦੇ ਮੋਰਚੇ ’ਤੇ ਬਹੁਤ ਕੁਝ ਬਦਲ ਜਾਣ ਦੇ ਵਾਅਦਿਆਂ ਅਤੇ ਦਾਅਵਿਆਂ ਵਿਚਕਾਰ ਅਹਿਮਦਾਬਾਦ ਵਰਗੀਆਂ ਘਟਨਾਵਾਂ ਦੇ ਵਧਦੇ ਮਾਮਲੇ ਵੀ ਸਾਡੇ ਹੀ ਸਮਾਜ ਦਾ ਸੱਚ ਹੈ ਬੀਤੇ ਕੁਝ ਸਾਲਾਂ ’ਚ ਹਰ ਵਰਗ, ਹਰ ਭਾਈਚਾਰੇ ’ਚ ਠਾਠ-ਬਾਠ ਨਾਲ ਵਿਆਹ ਅਤੇ ਮੋਟਾ ਦਾਜ ਦੇਣ ਦਾ ਦਿਖਾਵਟੀ-ਬਨਾਉਟੀ ਮਾਹੌਲ ਕੁਝ ਜ਼ਿਆਦਾ ਹੀ ਬਣ ਗਿਆ ਹੈ ਦੇਖਣ ’ਚ ਆਉਂਦਾ ਹੈ ਕਿ ਮਹਿੰਗੇ ਵਿਆਹ ਤੋਂ ਸ਼ੁਰੂ ਹੋਣ ਵਾਲੀ ਅਜਿਹੀ ਮੰਗ ਦਾ ਅਕਸਰ ਕੋਈ ਅੰਤ ਹੀ ਨਹੀਂ ਹੁੰਦਾ ਨਵੀਆਂ-ਵਿਆਹੀਆਂ ਤੋਂ ਲੈ ਕੇ ਗਰਭਵਤੀ ਔਰਤਾਂ ਤੱਕ, ਅਣਗਿਣਤ ਔਰਤਾਂ ਨੂੰ ਦਾਜ ਦੀ ਮੰਗ ਦੇ ਚੱਲਦਿਆਂ ਆਏ ਦਿਨ ਤੰਗ ਕੀਤਾ ਜਾਂਦਾ ਹੈ
ਦੇਸ਼ ’ਚ ਔਸਤਨ ਹਰ ਇੱਕ ਘੰਟੇ ’ਚ 1 ਔਰਤ ਦਾਜ ਸਬੰਧੀ ਕਾਰਨਾਂ ਨਾਲ ਮੌਤ ਦਾ ਸ਼ਿਕਾਰ ਹੁੰਦੀ ਹੈ ਕੇਂਦਰ ਸਰਕਾਰ ਵੱਲੋਂ ਜੁਲਾਈ 2015 ’ਚ ਜਾਰੀ ਅੰਕੜਿਆਂ ਅਨੁਸਾਰ ਤਿੰਨ ਸਾਲਾਂ (2012, 2013 ਅਤੇ 2014) ’ਚ ਦੇਸ਼ ’ਚ ਦਾਜ ਸਬੰਧੀ ਕਾਰਨਾਂ ਨਾਲ ਮੌਤ ਦਾ ਅੰਕੜਾ 24,771 ਸੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਬੀਤੇ 5 ਸਾਲਾਂ ’ਚ ਇਹ ਅੰਕੜਾ ਹੋਰ ਵਧਿਆ ਹੀ ਹੈ ਜਦੋਂਕਿ ਸਾਡੇ ਦੇਸ਼ ’ਚ ਆਈਪੀਸੀ ਦੀ ਧਾਰਾ 498-ਏ ਦੇ ਤਹਿਤ ਦਾਜ ਲਈ ਤੰਗ ਕਰਨ ਬਾਰੇ ਸਖ਼ਤ ਸਜਾ ਦੀ ਤਜਵੀਜ਼ ਹੈ
ਵਿਚਾਰਨਯੋਗ ਹੈ ਕਿ ਘਰਾਂ ਅੰਦਰ ਹੋਣ ਵਾਲਾ ਇਹ ਹਿੰਸਕ ਵਿਵਹਾਰ ਤਲਾਕ ਦੇ ਵਧਦੇ ਮਾਮਲਿਆਂ ਅਤੇ ਔਰਤਾਂ ’ਚ ਵਧ ਰਹੇ ਖੁਦਕੁਸ਼ੀ ਦੇ ਰੁਝਾਨ ਲਈ ਵੀ ਜਿੰਮੇਵਾਰ ਹੈ ਸਥਿਤੀਆਂ ਅਜਿਹੀਆਂ ਹਨ ਕਿ ਆਰਥਿਕ ਤੌਰ ’ਤੇ ਆਤਮ-ਨਿਰਭਰ ਅਤੇ ਉੱਚ ਸਿੱਖਿਆ ਪ੍ਰਾਪਤ ਔਰਤਾਂ ਵੀ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕੀਤੀਆਂ ਜਾਂਦੀਆਂ ਹਨ ਸਿੱਖਿਆ ਦੇ ਵਧਦੇ ਅੰਕੜਿਆਂ ਅਤੇ ਸਮਾਜਿਕ ਬਦਲਾਵਾਂ ਦੇ ਦਾਅਵਿਆਂ ਵਿਚਕਾਰ ਅੱਜ ਵੀ ਮਹਾਂਨਗਰਾਂ ਤੋਂ ਲੈ ਕੇ ਪਿੰਡਾਂ, ਕਸਬਿਆਂ ਤੱਕ ਵੱਡੀ ਗਿਣਤੀ ’ਚ ਔਰਤਾਂ ਪ੍ਰਤੱਖ ਤੌਰ ’ਤੇ ਦਾਜ ਦਾ ਡੰਗ ਅਤੇ ਪ੍ਰਤੱਖ ਰੂਪ ’ਚ ਦਾਜ ਦੀ ਮੰਗ ਦੇ ਚੱਲਦਿਆਂ ਹੋਣ ਵਾਲੇ ਕਈ ਤਰ੍ਹਾਂ ਦੇ ਦੁਰਵਿਵਹਾਰ ਨੂੰ ਝੱਲ ਰਹੀਆਂ ਹਨ
ਕਈ ਔਰਤਾਂ ਦਾਜ ਦੀ ਮੰਗ ਤੋਂ ਤੰਗ ਆ ਕੇ ਖੁਦਕੁਸ਼ੀ ਤੱਕ ਕਰ ਲੈਂਦੀਆਂ ਹਨ ਆਏ ਦਿਨ ਹੋਣ ਵਾਲੇ ਅਜਿਹੇ ਦੁਰਵਿਵਹਾਰ ਨਾਲ ਕਈ ਬਿਮਾਰੀਆਂ ਜੜ੍ਹਾਂ ਲਾ ਲੈਂਦੀਆਂ ਹਨ ਅਜਿਹੇ ਹਾਲਾਤ ਔਰਤਾਂ ਨੂੰ ਆਪਣੇ ਹੀ ਵਿਹੜੇ ’ਚ ਇਕੱਲਾਪਣ, ਟੈਨਸ਼ਨ ਅਤੇ ਅਣਦੇਖੀ ਦਾ ਸ਼ਿਕਾਰ ਬਣਾ ਦਿੰਦੇ ਹਨ ਭਾਵਨਾਤਮਕ ਟੁੱਟ-ਭੱਜ ਦੇ ਚੱਲਦਿਆਂ ਉਨ੍ਹਾਂ ’ਚ ਅਪਰਾਧਬੋਧ ਦੀ ਭਾਵਨਾ ਵੀ ਆ ਜਾਂਦੀ ਹੈ ਜਿਸ ਦੇ ਚੱਲਦਿਆਂ ਕਈ ਧੀਆਂ ਬਿਨਾਂ ਗਲਤੀ ਦੇ ਸਜ਼ਾ ਭੋਗਣ ਲਈ ਮਜ਼ਬੂਰ ਹੋ ਜਾਂਦੀਆਂ ਹਨ
ਸੰਸਾਰਿਕ ਪੱਧਰ ’ਤੇ ਲਗਭਗ ਸਾਰੇ ਅਧਿਐਨ ਦੱਸਦੇ ਹਨ ਕਿ ਅੱਜ ਵੀ ਭਾਰਤ ’ਚ ਔਰਤਾਂ ਦੀ ਸਥਿਤੀ ਦੂਜੇ ਦਰਜੇ ਦੀ ਹੀ ਹੈ ਲਿੰਗਕ ਭੇਦਭਾਵ ਅਤੇ ਅਸੰਵੇਦਨਸ਼ੀਲ ਸੋਚ ਦੇ ਕਾਰਨ ਹੀ ਅਜਿਹੀਆਂ ਕੁਪ੍ਰਥਾਵਾਂ ਹੋਰ ਵਧ ਰਹੀਆਂ ਹਨ ਅਫ਼ਸੋਸਨਾਕ ਇਹ ਵੀ ਹੈ ਕਿ ਕਾਨੂੰਨੀ ਸਖ਼ਤੀ ਵੀ ਦਾਜ ਸਬੰਧੀ ਹਿੰਸਾ ਅਤੇ ਮੌਤ ਦੀਆਂ ਘਟਨਾਵਾਂ ’ਤੇ ਲਗਾਮ ਨਹੀਂ ਲਾ ਪਾ ਰਹੀ ਹੈ ਇਸ ਮਾਮਲੇ ’ਚ ਸਮਾਜ ਅਤੇ ਪਰਿਵਾਰ ਦੀ ਭੂਮਿਕਾ ਕਾਨੂੰਨੀ ਨਿਯਮਾਂ ਤੋਂ ਕਿਤੇ ਜ਼ਿਆਦਾ ਹੈ ਸਮਾਜਿਕ, ਪਰਿਵਾਰਕ ਅਤੇ ਵਿਚਾਰਕ ਬਦਲਾਅ ਆਏ ਬਿਨਾਂ ਜ਼ਮੀਨੀ ਹਾਲਾਤਾਂ ’ਚ ਸੁਧਾਰ ਸੰਭਵ ਨਹੀਂ ਲਾਲਚ ਦੀ ਇਸ ਮਾਨਸਿਕਤਾ ਤੋਂ ਬਾਹਰ ਆਉਣ ਲਈ ਜ਼ਰੂਰੀ ਹੈ ਕਿ ਔਰਤਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਨਾ ਮੰਨ ਕੇ ਮਨੁੱਖ ਹੋਣ ਦਾ ਮਾਣ ਦਿੱਤਾ ਜਾਵੇ ਪਰਾਏ ਘਰ ਤੋਂ ਆਈ ਜਾਣ ਕੇ ਆਰਥਿਕ ਜ਼ਰੂੂਰਤਾਂ ਨੂੰ ਪੂਰਾ ਕਰਨ ਦਾ ਜ਼ਰੀਆ ਬਣਾਉਣ ਦੀ ਬਜਾਇ ਪਰਿਵਾਰ ਦਾ ਮੈਂਬਰ ਸਮਝਿਆ ਜਾਵੇ
ਡਾ. ਮੋਨਿਕਾ ਸ਼ਰਮਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.