ਸਾਬਕਾ ਮੰਤਰੀ ਦੇ ਨੇਪਾਲੀ ਨੌਕਰ ਨੂੰ ਪੁਲਿਸ ਨੇ ਤਿੰਨ ਸਾਥੀਆਂ ਸਣੇ 24 ਘੰਟਿਆਂ ’ਚ ਦਬੋਚਿਆ

Ludhiana Theft Case

ਦੋ ਦਿਨ ਪਹਿਲਾਂ ਨਸ਼ੀਲਾ ਖਾਣਾ ਖੁਆਉਣ ਤੋਂ ਬਾਅਦ ਘਰ ’ਚੋਂ ਚੋਰੀ ਕਰਕੇ ਹੋਇਆ ਸੀ ਰਫ਼ੂਚੱਕਰ (Ludhiana Theft Case)

(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਾਬਕਾ ਮੰਤਰੀ ਜਗਦੀਸ ਸਿੰਘ ਗਰਚਾ ਦੇ ਘਰ ਦੇ ਨੇਪਾਲੀ ਨੌਕਰ ਨੂੰ ਪੁਲਿਸ ਨੇ ਉਸਦੇ 4 ਵਿੱਚੋਂ 3 ਸਾਥੀਆਂ ਸਣੇ ਦਬੋਚ ਲਿਆ ਹੈ ਜੋ ਦੋ ਦਿਨ ਪਹਿਲਾਂ ਸਮੁੱਚੇ ਪਰਿਵਾਰ ਨੂੰ ਨਸ਼ੀਲਾ ਖਾਣਾ ਖੁਆਉਣ ਤੋਂ ਬਾਅਦ ਚੋਰੀ ਕਰਕੇ ਫਰਾਰ ਹੋ ਗਿਆ ਸੀ। ਪੁਲਿਸ ਨੇ ਨੌਕਰ ਤੇ ਉਸਦੇ ਸਾਥੀਆਂ ਕੋਲੋਂ ਸਾਬਕਾ ਮੰਤਰੀ ਘਰੋਂ ਚੋਰੀ ਕੀਤੇ 1 ਕਰੋੜ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਬਰਾਂਡਿਡ ਘੜੀਆਂ ਤੇ ਢਾਈ ਲੱਖ ਤੋਂ ਵੱਧ ਦੀ ਨਗਦੀ ਬਰਾਮਦ ਕਰ ਲਈ ਹੈ। (Ludhiana Theft Case)

ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 18 ਸਤੰਬਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਾਬਕਾ ਮੰਤਰੀ ਜਗਦੀਸ ਸਿੰਘ ਗਰਚਾ ਤੇ ਉਸਦਾ ਪਰਿਵਾਰ ਛਾਬੜਾ ਕਲੋਨੀ ਪੱਖੋਵਾਲ ਰੋਡ ਪਿੰਡ ਦਾਦ ਸਥਿੱਤ ਆਪਣੇ ਘਰ ਅੰਦਰ ਬੇਹੋੋਸੀ ਦੀ ਹਾਲਤ ’ਚ ਪਿਆ ਹੈ। ਜਦਕਿ ਘਰ ’ਚੋਂ ਨੇਪਾਲੀ ਨੌਕਰ ਜੋ ਦੋ ਮਹੀਨੇ ਪਹਿਲਾਂ ਹੀ ਰੱਖਿਆ ਸੀ, ਘਰੋਂ ਫ਼ਰਾਰ ਸੀ। ਇਸ ਸਬੰਧੀ ਉਨ੍ਹਾਂ ਦੇ ਘਰੋਂ ਬਾਹਰ ਰਹਿੰਦੇ ਪੁੱਤਰ ਹਰਜਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਸੀਸੀਟੀਵੀ ਕੈਮਰੇ ਦੀ ਮੱਦਦ ਲਈ ਅਤੇ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਪੜਪੜ ਗੰਜ ਨਵੀਂ ਦਿੱਲੀ ਤੋਂ ਨੇਪਾਲੀ ਨੌਕਰ ਕਰਨ ਬਹਾਦਰ ਵਾਸੀ ਲਾਲਪੁਰ (ਨੇਪਾਲ) ਸਮੇਤ ਉਸਦੇ ਸਾਥੀ ਸਰਜਨ ਸ਼ਾਹੀ ਵਾਸੀ ਪਿੰਡ ਵਿਜੈ ਪੁਰ (ਨੇਪਾਲ) ਤੇ ਕਿਸ਼ਨ ਬਹਾਦਰ ਵਾਸੀ ਅਛਾਮ (ਨੇਪਾਲ) ਨੂੰ ਕਾਬੂ ਕਰ ਲਿਆ ਹੈ ਪਰ ਡੇਵਿਡ ਵਾਸੀ ਧੰਨਗੜੀ (ਨੇਪਾਲ) ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇ ਵਾਲਾ ਕਤਲ ਮਾਮਲਾ : ਲਾਰੈਂਸ ਬਿਸ਼ਨੋਈ ਸਣੇ 24 ਜਣਿਆਂ ਨੇ ਵੀਡੀਓ ਕਾਨਫਰੰਸ ਰਾਹੀਂ ਭੁਗਤੀ ਪੇਸ਼ੀ

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਾਬੂ ਵਿਅਕਤੀਆਂ ਕੋਲੋਂ 1 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ, 5 ਬਰਾਂਡਿਡ ਘੜੀਆਂ, ਮੋਤੀ, ਵੱਖ-ਵੱਖ ਦੇਸ਼ਾਂ ਦੇ ਸਿੱਕੇ, ਚਾਂਦੀ ਦੇ ਗਿਲਾਸ ਤੇ 2 ਲੱਖ 76 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਚੋਰੀ ਦੇ ਮਾਮਲੇ ਨੂੰ ਹੱਲ ਕਰਨ ਲਈ ਉਨ੍ਹਾਂ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿੰਨ੍ਹਾਂ ਨੇ ਪੰਜਾਬ ਤੇ ਨਾਲ ਲੱਗਦੇ ਸੂਬਿਆਂ ਦੀ ਪੁਲਿਸ ਨਾਲ ਤਾਲਮੇਲ ਕੀਤਾ ਅਤੇ ਖੁਫ਼ੀਆਂ ਅਤੇ ਟੈਕਨੀਕਲ ਤਰੀਕੇ ਨਾਲ 24 ਘੰਟੇ ਦੇ ਅੰਦਰ ਹੀ ਮਾਮਲੇ ਨੂੰ ਹੱਲ ਕਰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। (Ludhiana Theft Case)

LEAVE A REPLY

Please enter your comment!
Please enter your name here