ਤੇਜ ਰਫ਼ਤਾਰ ਕਾਰ ਨੇ ਡਿਵਾਇਡਰ ਬਣਾ ਰਹੇ ਮਿਸਤਰੀ ਤੇ ਇੱਕ ਹੋਰ ਨੂੰ ਮਾਰੀ ਟੱਕਰ
ਸਮਾਣਾ, (ਸੁਨੀਲ ਚਾਵਲਾ) । ਸਥਾਨਕ ਘੱਗਾ ਰੋਡ ’ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਡਿਵਾਇਡਰ ਦੀ ਰਿਪੇਅਰ ਕਰ ਰਹੇ ਇੱਕ ਮਿਸਤਰੀ ਅਤੇ ਇੱਕ ਡਰਾਇਵਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਗੰਭੀਰ ਜਖ਼ਮੀ ਹੋ ਗਏ। ਆਲੇ ਦੁਆਲੇ ਦੇ ਲੋਕਾਂ ਨੇ ਤੁਰੰਤ ਦੋਵੇਂ ਜਖ਼ਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਮਿਸਤਰੀ ਦੀ ਹਾਲਤ ਜਿਆਦਾ ਗੰਭੀਰ ਦੇਖਦਿਆਂ ਉਸਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ, ਜਦੋਂਕਿ ਕਾਰ ਚਾਲਕ ਮੌਕੇ ’ਤੇ ਕਾਰ ਛੱਡ ਕੇ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਸਥਾਨਕ ਘੱਗਾ ਰੋਡ ’ਤੇ ਸੜਕ ਵਿਚਾਲੇ ਬਣੇ ਡਿਵਾਇਡਰ ਟੁੱਟੇ ਪਏ ਸਨ ਜਿਨ੍ਹਾਂ ਨੂੰ ਰੋਹਨ ਰਾਜਦੀਪ ਕੰਪਨੀ ਦੇ ਮੁਲਾਜ਼ਮ ਛੋਟਾ ਸਿੰਘ ਵੱਲੋਂ ਠੀਕ ਕੀਤਾ ਜਾ ਰਿਹਾ ਸੀ।
ਇਸ ਦੌਰਾਨ ਪਟਿਆਲਾ ਵੱਲ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਡਿਵਾਇਡਰ ਨਾਲ ਜਾ ਰਹੇ ਇੱਕ ਡਰਾਇਵਰ ਕੁਲਵੰਤ ਸਿੰਘ ਨੂੰ ਟੱਕਰ ਮਾਰੀ ਤੇ ਬੈਰੀਕੇਡ ਤੋੜਦੇ ਹੋਏ ਕੰਮ ਕਰ ਰਹੇ ਛੋਟਾ ਸਿੰਘ ਨੂੰ ਟੱਕਰ ਮਾਰ ਦਿੱਤੀ । ਇਸ ਹਾਦਸੇ ਦੌਰਾਨ ਦੋਵੇਂ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਦੋਵਾਂ ਨੂੰ ਆਲੇ ਦੁਆਲੇ ਦੇ ਲੋਕਾਂ ਨੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਛੋਟਾ ਸਿੰਘ ਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਜਦੋਂਕਿ ਕਾਰ ਚਾਲਕ ਮੌਕੇ ’ਤੇ ਕਾਰ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ