ਘੱਗਰ ਦਰਿਆ ਦੇ ਬੰਨ੍ਹ ਦੀ ਮਿੱਟੀ ਖਿਸਕੀ, ਕਿਸਾਨਾਂ ਤੇ ਅਧਿਕਾਰੀਆਂ ਨੂੰ ਪਈਆਂ ਭਾਜੜਾਂ

ਪਾਣੀ ਦਾ ਲੈਵਲ ਨੀਵਾਂ ਹੋਣ ਕਾਰਨ ਹੋਇਆ ਬਚਾਅ

ਮੂਨਕ (ਦੁਰਗਾ ਸਿੰਗਲਾ) ਬੀਤੀ ਰਾਤ ਹੋਈ ਬਰਸਾਤ ਕਾਰਣ ਸਥਾਨਕ ਘੱਗਰ ਦਰਿਆ ਦੇ ਬੰਨ੍ਹ ਦੀ ਮਿੱਟੀ ਡਿੱਗਣ ਕਾਰਣ ਸਥਾਨਕ ਕਿਸਾਨਾਂ ਅਤੇ ਪ੍ਰਸ਼ਾਸ਼ਨ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਚਾਇਤੀ ਵਿਭਾਗ ਨੇ ਖੇਤਾਂ ‘ਚੋਂ ਵਾਧੂ ਪਾਣੀ ਵਾਪਸ ਘੱਗਰ ਦਰਿਆ ਵਿੱਚ ਪਾਉਣ ਲਈ ਪਾਏ ਗਏ ਪਾਇਪ ਦੇ ਉੱਪਰੋਂ ਮਿੱਟੀ ਪੋਲੀ ਹੋਣ ਕਾਰਣ ਅਤੇ ਰਾਤ ਦੀ ਹੋ ਰਹੀ ਬਰਸਾਤ ਨਾਲ ਮਿੱਟੀ ਗਿੱਲੀ ਹੋ ਗਈ ਅਤੇ ਮਿੱਟੀ ਦੀ ਢਿੱਗ ਡਿੱਗ ਗਈ

ਰਾਹਤ ਵਾਲੀ ਗੱਲ ਇਹ ਹੈ ਕਿ ਘੱਗਰ ਦਰਿਆ ਦੇ ਪਾਣੀ ਦਾ ਲੈਵਲ ਹਲੇ ਨੀਵਾਂ ਸੀ ਇਸ ਕਰਕੇ ਭਾਰੀ ਨੁਕਸਾਨ ਹੋਣ ਤੋਂ ਬੱਚ ਗਿਆ ਪਰੰਤੂ ਇੱਥੇ ਵਰਣਨਯੋਗ ਹੈ ਕਿ ਸਿਆਸੀ ਲੀਡਰਾਂ ਦੇ ਘੱਗਰ ਦਰਿਆ ਬੰਨ੍ਹਾਂ ਨੂੰ ਪੱਕਾ ਕਰਨ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਿਤ ਹੋਏ ਹਨ ਹਲੇ ਤਾਂ ਇਕੋ ਹੀ ਬਰਸਾਤ ਹੋਈ ਹੈ ਤੇ ਢਿੱਗ ਦੇ ਡਿੱਗਣ ਨਾਲ ਪ੍ਰਸ਼ਾਸ਼ਨ ਅਤੇ ਲੀਡਰਾਂ ਦੀ ਪੋਲ ਖੁੱਲ੍ਹ ਗਈ ਹੈ

ਇਸ ਮੌਕੇ ਖੇਤ ਦੇ ਕਿਸਾਨ ਅਮਰੀਕ ਸਿੰਘ ਸੈਣੀ ਨੇ ਕਿਹਾ ਕਿ ਪਹਿਲੀ ਬਰਸਾਤ ਹੋਣ ਕਾਰਣ ਹੀ ਘੱਗਰ ਦਰਿਆ ਦੀ ਢਿੱਗ ਡਿੱਗ ਗਈ ਹੈ ਹਲੇ ਤਾਂ ਘੱਗਰ ਦਰਿਆ ਵਿੱਚ ਪਾਣੀ ਦਾ ਲੈਵਲ ਅੱਧਾ ਹੀ ਸੀ ਇਸ ਕਰਕੇ ਫਸਲਾਂ ਦਾ ਬਚਾਅ ਹੋ ਗਿਆ ਉੁਹਨਾ ਕਿਹਾ ਕਿ ਉਸਦੀ ਪ੍ਰਸ਼ਾਸ਼ਨ ਤੋਂ ਮੰਗ ਹੈ ਕਿ ਜੋ ਇਹ ਪਾਇਪ ਘੱਗਰ ਦਰਿਆ ਵਿੱਚ ਦੱਬੇ ਹੋਏ ਹਨ ਇਹਨਾ ਨੂੰ ਸਹੀ ਢੰਗ ਨਾਲ ਆਰ.ਸੀ.ਸੀ. ਪਾ ਕੇ ਦੱਬਿਆ ਜਾਵੇ ਤਾਂ ਕਿ ਹਰ ਸਾਲ ਆਉਣ ਵਾਲੀ ਇਸ ਮੁਸੀਬਤ ਤੋਂ ਕਿਸਾਨਾਂ ਦਾ ਕੁੱਝ ਬਚਾਅ ਹੋ ਸਕੇ ਉਹਨਾਂ ਕਿਹਾ ਕਿ ਅਸੀਂ ਇਸ ਬਾਰੇ ਕਈ ਵਾਰ ਪ੍ਰਸ਼ਾਸ਼ਨ ਨੂੰ ਲਿਖਤੀ ਰੂਪ ਵਿੱਚ ਅਰਜੀਆਂ ਦੇ ਚੁੱਕੇ ਹਾਂ ਪਰੰਤੂ ਹਲੇ ਤੱਕ ਪ੍ਰਸ਼ਾਸਣ ਨੇ ਇਸ ‘ਤੇ ਕੋਈ ਗੌਰ ਨਹੀਂ ਕੀਤੀ

Ghaggar River Dam | ਇਸ ਦੌਰਾਨ ਕਿਸਾਨਾਂ ਨੇ ਆਪਣੇ ਪੱਧਰ ‘ਤੇ ਹੀ ਘੱਗਰ ਦਰਿਆ ਦੀ ਇਸ ਢਿੱਗ ਨੂੰ ਪੂਰ ਲਿਆ ਅਤੇ ਆਪਣੀਆਂ ਫਸਲਾਂ ਦਾ ਬਚਾਅ ਕੀਤਾ ਇਸ ਮੌਕੇ ਕਿਸਾਨ ਕਾਬਲ ਸਿੰਘ ਸੇਖੋਂ, ਰਾਮਪਾਲ ਸਿੰਘ ਸੁਰਜਣਭੈਣੀ, ਦਰਸ਼ਨ ਸਿੰਘ ਸਾਬਕਾ ਐਮ.ਸੀ, ਨਰਿੰਦਰ ਸਿੰਘ ਸੇਖੌਂ, ਐਮ.ਸੀ. ਰਘਵੀਰ ਸਿੰਘ ਸੈਣੀ, ਗੁਰਨਾਮ ਸਿੰਘ, ਬੂਟਾ ਸਿੰਘ, ਨਾਇਬ ਤਹਿਸੀਲਦਾਰ ਮੂਨਕ ਮਨੋਹਰ ਕੁਮਾਰ, ਐਸ.ਡੀ.ਓ ਡ੍ਰੈਨੇਜ ਵਿਭਾਗ ਚੇਤਨ ਗੁਪਤਾ, ਬੀ.ਡੀ.ਪੀ.ਓ ਸਵਿੰਦਰ ਸਿੰਘ ਅਤੇ ਐਸ.ਐਚ.ਓ ਮੂਨਕ ਗੁਰਮੀਤ ਸਿੰਘ ਮੌਜੂਦ ਸਨ

ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਕੁਦਨੀ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਇੱਥੇ ਰਾਜ ਕਰ ਰਹੀਆਂ ਸਰਕਾਰਾਂ ਨੇ ਘੱਗਰ ਦੇ ਨਾਮ ‘ਤੇ ਸਿਰਫ ਸਿਆਸਤ ਹੀ ਕੀਤੀ ਹੈ ਆਮ ਆਦਮੀ ਪਾਰਟੀ 2022 ਵਿੱਚ ਸਰਕਾਰ ਆਉਣ ਤੋਂ ਬਾਅਦ ਘੱਗਰ ਮਸਲੇ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ