ਸਾਡੇ ਨਾਲ ਸ਼ਾਮਲ

Follow us

13.9 C
Chandigarh
Saturday, January 31, 2026
More
    Home ਸੂਬੇ ਪੰਜਾਬ ਸਮਾਜ ਸੇਵੀ ਸੰਸ...

    ਸਮਾਜ ਸੇਵੀ ਸੰਸਥਾ ਨੇ ਕੀਤਾ ਭਲਾਈ ਕਾਰਜ, ਹੋ ਰਹੀ ਐ ਇਲਾਕੇ ‘ਚ ਚਰਚਾ

    Welfare Work

    ਜਲਾਲਾਬਾਦ (ਰਜਨੀਸ਼ ਰਵੀ)। ਜਲਾਲਾਬਾਦ ਦੀਆ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਅੱਜ ਸਮਾਜ ਸੇਵੀ ਸੰਸਥਾ ਸਿਟੀਜਨ ਵੈੱਲਫੇਅਰ ਕੌਸਿਲ ਜਲਾਲਾਬਾਦ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ (Welfare Work) ।ਇਸ ਸੰਬੰਧੀ ਜਾਨਕਾਰੀ ਅਨੁਸਾਰ ਸਮਾਜ ਸੇਵੀ ਸੰਸਥਾ ਸਿਟੀਜਨ ਵੈੱਲਫੇਅਰ ਕੌਸਿਲ ਜਲਾਲਾਬਾਦ ਵੱਲੋਂ ਪਰਸੁਆਰਥ ਸਿਲਾਈ ਸੈਂਟਰ ਵਿੱਚ ਸੰਸਥਾ ਵੱਲੋਂ ਸਿਲਾਈ ਮਸ਼ੀਨ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿੱਚ ਸਿਟੀਜਨ ਵੈੱਲਫੇਅਰ ਕੌਸਿਲ ਵੱਲੋਂ 6 ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਜਿਸ ਵਿੱਚ 2 ਮਸ਼ੀਨਾਂ ਲਾਇਨਜ਼ ਕਲੱਬ ਗੋਲਡ ਸਿਲਾਈ ਸੈਂਟਰ ਨੂੰ,2 ਮਸ਼ੀਨਾਂ ਸ਼੍ਰੀ ਬ੍ਰਾਹਮਣ ਸਭਾ ਸਿਲਾਈ ਸੈਂਟਰ ਨੂੰ ਅਤੇ 2 ਮਸ਼ੀਨਾਂ ਪਰਸੁਆਰਥ ਸਭਾ ਸਿਲਾਈ ਸੈਂਟਰ ਨੂੰ ਵੰਡੀਆਂ ਗਈਆਂ।

    ਇਸ ਮੌਕੇ ਹੋਏ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਦੇਵ ਰਾਜ ਸ਼ਰਮਾ, ਸਰਪ੍ਰਸਤ ਰਾਜ ਕੁਮਾਰ ਗਗਨੇਜਾ,ਜਨਰਲ ਸਕੱਤਰ ਪ੍ਰਵੇਸ਼ ਖੰਨਾ,ਖਜ਼ਾਨਚੀ ਸਤੀਸ਼ ਕੁਮਾਰ ਚਰਾਇਆ,ਗੁਰਬਖਸ਼ ਸਿੰਘ ਖੁਰਾਣਾ,ਦੇਸ ਰਾਜ ਗਾਂਧੀ,ਲਾਇਨਜ਼ ਕਲੱਬ ਗੋਲਡ ਦੇ ਪ੍ਰਧਾਨ ਸ਼ਹਿਜਾਦ ਦਹੂਜਾ,ਸ਼੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਰਾਜ ਪਾਲ ਸ਼ਰਮਾ,ਪਰਸੁਆਰਥ ਸਭਾ ਦੇ ਸਰਪ੍ਰਸਤ ਅਨਿਲ ਦੀਪ ਨਾਗਪਾਲ,ਗੁਰਚਰਨ ਸਿੰਘ ਕਮੀਰੀਆ ਸ਼ਾਮਲ ਸਨ। ਇਹਨਾਂ ਸਿਲਾਈ ਮਸ਼ੀਨਾਂ ਨੂੰ ਵੰਡਣ ਲਈ ਸੰਸਥਾ ਦੇ ਮੈਂਬਰਜ ਗੁਰਬਖਸ਼ ਸਿੰਘ ਖੁਰਾਣਾ,ਰੰਜੀਵ ਦਹੂਜਾ,ਪ੍ਰਕਾਸ਼ ਦੋਸ਼ੀ,ਰਾਜ ਕੁਮਾਰ ਗਗਨੇਜਾ ਅਤੇ ਗਿਆਨ ਸਿੰਘ ਨਿੱਝਰ ਨੇ ਸਮਾਗਮ ਵਿੱਚ ਸ਼ਾਮਲ ਹੋ ਕੇ ਵਿੱਤੀ ਸਹਿਯੋਗ ਦਿੱਤਾ।

    Welfare Work

    ਇਸ ਸਮਾਗਮ ਵਿੱਚ ਬੋਲਦਿਆ ਬੁਲਾਰਿਆਂ ਨੇ ਇਸ ਮਨੁੱਖਤਾ ਦੇ ਕਾਰਜ ਵਿੱਚ ਵਧ ਤੋਂ ਵਧ ਅੱਗੇ ਹੋ ਕੇ ਸੇਵਾ ਕਰਨ ਤੇ ਜੋਰ ਦਿੱਤਾ।ਮੰੰਚ ਸੰਚਾਲਨ ਸੰਸਥਾ ਦੇ ਜਨਰਲ ਸਕੱਤਰ ਪ੍ਰਵੇਸ਼ ਖੰਨਾ ਨੇ ਕੀਤਾ। ਇਸ ਸਮਾਗਮ ਵਿੱਚ ਸਭਾ ਦੇ ਮੈਂਬਰਜ ਮਦਨ ਲਾਲ ਗੁੰਬਰ,ਮੋਹਨ ਲਾਲ ਕੁੱਕੜ,ਬਲਬੀਰ ਸਿੰਘ ਰਹੇਜਾ,ਪੂਰਨ ਭਗਤ ਮੱਕੜ,ਅਸ਼ੋਕ ਮੌਜੀ,ਗੁਰਦੀਪ ਸਿੰਘ ਛਾਬੜਾ,ਅਸ਼ੋਕ ਗਗਨੇਜਾ,ਸਤੀਸ਼ ਖੰਨਾ,ਸੰਦੀਪ ਝਾਂਬ,ਡਾ.ਤਿਲਕ ਰਾਜ ਕੁਮਾਰ,ਹਰੀਸ਼ ਚੁਚਰਾ,ਤਾਰਾ ਚੰਦ ਗੁਗਲਾਨੀ,ਗੋਰਵ ਠਠਈ,ਰਮਨ ਗਗਨੇਜਾ,ਡਾ.ਉਮ ਪ੍ਰਕਾਸ਼,ਬਿੱੱਟੂ ਬੱਬਰ, ਕੁਲਦੀਪ ਬਰਾੜ ਹਰਪ੍ਰੀਤ ਮਹਿਮੀ ,ਗੁਰਪ੍ਰੀਤ ਅਤੇ ਟੀਚਰ ਸਿਲਾਈ ਸੈਂਟਰ ਆਦਿ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here