ਭੈਣਾਂ ਨੇ ਸਿਹਰਾ ਸਜਾ ਜਗਰਾਜ ਸਿੰਘ ਰਾਜ ਨੂੰ ਦਿੱਤੀ ਅੰਤਿਮ ਵਿਦਾਈ

Ludiana News
ਪਿੰਡ ਨੱਥੋਵਾਲ ਵਿਖੇ ਸਸਕਾਰ ਤੋਂ ਪਹਿਲਾਂ ਜਗਰਾਜ ਸਿੰਘ ਰਾਜ ਦੇ ਸਿਰ ਸਿਹਰਾ ਸਜਾਉਂਦੀਆਂ ਉਸ ਦੀਆਂ ਭੈਣਾਂ।

ਕੈਨੇਡਾ ’ਚ ਗੋਲੀ ਮਾਰ ਕੇ ਕਤਲ ਕੀਤੇ ਗਏ ਜਗਰਾਜ ਦੀ ਮ੍ਰਿਤਕ ਦੇਹ ਐਤਵਾਰ ਪਿੰਡ ਨੱਥੋਵਾਲ ਪੁੱਜੀ | Ludiana News

ਰਾਏਕੋਟ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੈਨੇਡਾ ਵਿਖੇ ਦੋ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਵੱਲੋਂ ਗੋਲ਼ੀ ਮਾਰ ਕੇ ਕਤਲ ਕੀਤੇ ਨੌਜਵਾਨ ਜਗਰਾਜ ਸਿੰਘ ਰਾਜ ਦਾ ਅੱਜ ਉਸਦੇ ਜੱਦੀ ਪਿੰਡ ਨੱਥੋਵਾਲ ਵਿਖੇ ਬੇਹੱਦ ਗਮਗੀਨ ਮਾਹੌਲ ’ਚ ਸਸਕਾਰ ਕੀਤਾ ਗਿਆ। ਸਸਕਾਰ ਤੋਂ ਪਹਿਲਾਂ ਭੈਣਾਂ ਨੇ ਸਿਹਰਾ ਬੰਨ ਕੇ ਰਾਜ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਜਗਰਾਜ ਸਿੰਘ ਰਾਜ ਦਾ ਮ੍ਰਿਤਕ ਸਰੀਰ ਜਿਉਂ ਹੀ ਐਤਵਾਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨੱਥੋਵਾਲ ਪੁੱਜਾ ਤਾਂ ਪਰਿਵਾਰਕ ਮੈਂਬਰਾਂ ਸਮੇਤ ਇਲਾਕੇ ਅੰਦਰ ਇੱਕ ਵਾਰ ਮੁੜ ਸੋਗ ਛਾ ਗਿਆ। ਖਾਸਕਰ ਪਰਿਵਾਰਕ ਮੈਂਬਰਾਂ ’ਚ ਮਾਤਾ- ਪਿਤਾ ਤੇ ਭੈਣਾਂ ਦਾ ਬੁਰਾ ਹਾਲ ਸੀ। (Ludiana News)

ਜਿੰਨ੍ਹਾਂ ਦਾ ਵਿਰਲਾਪ ਅਸਮਾਨ ਨੂੰ ਚੀਰ ਰਿਹਾ ਸੀ। ਜ਼ਿਕਰਯੋਗ ਹੈ ਕਿ ਜਗਰਾਜ ਸਿੰਘ ਰਾਜ ਤਿੰਨ ਮਹੀਨੇ ਪਹਿਲਾਂ ਹੀ ਆਪਣੇ ਤੇ ਆਪਣੇ ਪਰਿਵਾਰ ਦੇ ਸੁਨਿਹਰੇ ਭਵਿੱਖ ਲਈ ਕੈਨੇਡਾ ਗਿਆ ਸੀ। ਜਿੱਥੇ ਉਹ ਮਿਸੀਸਾਗਾ ਸ਼ਹਿਰ ’ਚ ਸਕਿਊਰਟੀ ਗਾਰਡ ਦੀ ਨੋਕਰੀ ਕਰ ਰਿਹਾ ਸੀ। ਇਸ ਦੌਰਾਨ 16 ਨਵੰਬਰ ਨੂੰ ਦੋ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਜਗਰਾਜ ਸਿੰਘ ਰਾਜ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਦੀ ਮ੍ਰਿਤਕ ਦੇਹ ਐਤਵਾਰ ਨੂੰ ਕੈਨੇਡਾ ਤੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨੱਥੋਵਾਲ ਪੁੱਜੀ ਸੀ। ਜਿੱਥੇ ਬੇਹੱਦ ਨਰਮ ਸੁਭਾਅ ਦੇ ਜਗਰਾਜ ਸਿੰਘ ਰਾਜ ਦੀ ਮ੍ਰਿਤਕ ਦੇਹ ਨੂੰ ਦੇਖ ਮੌਜ਼ੂਦ ਹਰ ਅੱਖ ਨਮ ਹੋਈ। (Ludiana News)

ਇਹ ਵੀ ਪੜ੍ਹੋ : ਪਤਨੀ ਨੂੰ ਜਿਉਂਦੀ ਫੂਕਿਆ, ਸਹੁਰੇ ਦਾ ਕਤਲ ਕਰਕੇ ਖੁਦ ਨੂੰ ਮਾਰੀ ਗੋਲੀ

ਸਸਕਾਰ ਤੋਂ ਪਹਿਲਾਂ ਜਗਰਾਜ ਸਿੰਘ ਰਾਜ ਦੇ ਸਿਰ ਉਸਦੀਆਂ ਭੈਣਾਂ ਨੇ ਭੁੱਬਾਂ ਮਾਰਦਿਆਂ ਸਿਹਰਾ ਸਜਾਇਆ। ਨਾਲ ਹੀ ਹਜ਼ਾਰਾਂ ਸੇਜ਼ਲ ਅੱਖਾਂ ਨੇ ਜਗਰਾਜ ਸਿੰਘ ਰਾਜ ਨੂੰ ਅੰਤਿਮ ਵਿਦਾਈ ਦਿੱਤੀ। ਰਾਜ ਦੇ ਪਰਿਵਾਰਕ ਮੈਂਬਰ ਜਸਬੀਰ ਸਿੰਘ ਨੱਥੋਵਾਲ ਨੇ ਦੱਸਿਆ ਕਿ ਜਗਰਾਜ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ’ਚ ਪ੍ਰਵਾਸੀ ਭਾਰਤੀਆਂ ਨੇ ਇਨਸਾਨੀਅਤ ਦਾ ਫ਼ਰਜ ਨਿਭਾਉਂਦਿਆਂ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਗਿਲਾ ਕੀਤਾ ਕਿ ਰਾਜ ਦੇ ਮ੍ਰਿਤਕ ਸਰੀਰ ਨੂੰ ਭਾਰਤ ਲਿਆਉਣ ’ਚ ਉਨਾਂ ਦੀ ਸਰਕਾਰ ਜਾਂ ਕਿਸੇ ਵੀ ਸਿਆਸੀ ਨੁਮਾਇੰਦੇ ਮੱਦਦ ਤਾਂ ਕੀ ਕਰਨੀ ਸੀ, ਸਾਰ ਤੱਕ ਨਹੀਂ ਲਈ। (Ludiana News)