ਵਾਈਟ ਹਾਊਸ ਦੇ ਬਾਹਰ ਚੱਲੀ ਗੋਲੀ, ਟਰੰਪ ਨੂੰ ਸੁਰੱਖਿਅਤ ਥਾਂ ਲਿਜਾਇਆ ਗਿਆ

ਵਿਚਾਲੇ ਹੀ ਕਾਨਫਰੰਸ ਛੱਡ ਕੇ ਚਲੇ ਗਏ ਸੀ ਟਰੰਪ

ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰੈੱਸ ਕਾਨਫਰੰਸ ਦੇ ਦੌਰਾਨ ਸੋਮਵਾਰ ਨੂੰ ਵਾਈਟ ਹਾਊਸ ਦੇ ਬਾਹਰ ਇੱਕ ਸ਼ੱਕੀ ਨੂੰ ਗੋਲੀ ਮਾਰਨ ਦੀ ਘਟਨਾ ਨਾਲ ਭਾਜੜ ਮੱਚ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਡੋਨਾਲਟ ਟਰੰਪ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਬਾਅਦ ਰਾਸ਼ਟਰਪਤੀ ਦੀ ਸੁਰੱਖਿਆ ‘ਚ ਤਾਇਨਾਤ ਸੀਕ੍ਰੇਟ ਸਰਵਿਸ ਗਾਰਡਸ ਨੇ ਟਰੰਪ ਨੂੰ ਪੋਡੀਅਮ ਤੋਂ ਹਟਾ ਲਿਆ। ਪ੍ਰੈੱਸ ਕਾਨਫਰੰਸ ਵਿਚਾਲੇ ਹੀ ਰੋਕਣੀ ਪਈ ਤੇ ਵਾਈਟ ਹਾਊਸ ਦੇ ਚਾਰੇ ਪਾਸੇ ਸੁਰੱਖਿਆ ਕਰਮੀਆਂ ਨੇ ਮੋਰਚਾ ਸੰਭਾਲ ਲਿਆ। ਪੱਤਰਕਾਰ ਅੰਦਰ ਹੀ ਬੰਦ ਰਹਿ ਗਏ।

Corona

ਥੋੜ੍ਹੀ ਦੇਰਾ ਬਾਅਦ ਟਰੰਪ ਫਿਰ ਆਏ ਤੇ ਦੱਸਿਆ ਕਿ ਵਾਈਟ ਹਾਊਸ ਦੇ ਬਾਹਰ ਕਿਸੇ ਨੂੰ ਗੋਲੀ ਮਾਰੀ ਗਈ ਹੈ, ਜਿਸ ਨੂੰ ਗੋਲੀ ਵੱਜੀ ਹੈ, ਉਸ ਕੋਲ ਹਥਿਆਰ ਸਨ। ਸੀਕ੍ਰੇਟ ਸਰਵਿਸ ਨੇ ਟਵੀਟ ਕਰਕੇ ਦੱਸਿਆ ਕਿ ਉਸਦੇ ਅਸਫ਼ਰ ਨੇ ਕਿਸੇ ਸ਼ੱਕੀ ਨੂੰ ਗੋਲੀ ਮਾਰੀ ਹੈ। ਉਸ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਟਰੰਪ ਦਾ ਕਹਿਣਾ ਹੈ ਕਿ ਸ਼ੱਕੀ ਦੀ ਪਛਾਣ ਤੇ ਮਕਸਦ ਦਾ ਪਤਾ ਨਹੀਂ ਚੱਲ ਸਕਿਆ। ਪਰ ਅਜਿਹਾ ਨਹੀਂ ਲੱਗਦਾ ਕਿ ਉਹ ਰਾਸ਼ਟਰਪਤੀ ਆਵਾਸ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀ। ਘਟਨਾ ਵਾÂ੍ਹੀਟ ਹਾਊਸ ਤੋਂ ਬਾਹਰ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ