ਚੋਰਾਂ ਨੇ ਕੱਪੜੇ ਦੀ ਦੁਕਾਨ ਵੀ ਨਹੀਂ ਬਖਸ਼ੀ, 12 ਲੱਖ ਦਾ ਸਾਮਾਨ ਲੈ ਗਏ
ਮੋਹਾਲੀ (ਐੱਮ ਕੇ ਸ਼ਾਇਨਾ)। ਜ਼ਿਲ੍ਹੇ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਚੋਰਾਂ ਨੇ ਲਾਂਡਰਾਂ ਮੇਨ ਰੋਡ ‘ਤੇ ਸਥਿਤ ਕੱਪੜੇ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ 12 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਦੁਕਾਨ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ ਲਾਂਡਰਾਂ ਮੇਨ ਰੋਡ ’ਤੇ ਦੁਕਾਨ ਹੈ। ਉਹ 31 ਮਾਰਚ ਨੂੰ ਰਾਤ 8 ਵਜੇ ਦੁਕਾਨ ਬੰਦ ਕਰਕੇ ਘਰ ਚਲਾ ਗਿਆ। ਪਰ ਜਦੋਂ ਉਹ ਸਵੇਰੇ ਦੁਕਾਨ ‘ਤੇ ਆ ਕੇ ਦੁਕਾਨ ਖੋਲ੍ਹਣ ਲੱਗਾ ਤਾਂ ਦੇਖਿਆ ਕਿ ਸ਼ਟਰ ਦੇ ਤਾਲੇ ਪਹਿਲਾਂ ਹੀ ਖੁੱਲ੍ਹੇ ਪਏ ਸਨ। ਜਦੋਂ ਉਸ ਨੇ ਸ਼ਟਰ ਚੁੱਕ ਕੇ ਦੇਖਿਆ ਤਾਂ ਅੰਦਰ ਸਾਮਾਨ ਖਿਲਰਿਆ ਪਿਆ ਸੀ ਅਤੇ ਦੁਕਾਨ ਅੱਧੀ ਤੋਂ ਵੱਧ ਖਾਲੀ ਪਈ ਸੀ। (Mohali News)
ਲਾਂਡਰਾਂ ਦੇ ਮੁੱਖ ਮਾਰਗ ‘ਤੇ ਸਥਿਤ ਕੱਪੜਿਆਂ ਦੀ ਦੁਕਾਨ ਨੂੰ ਕਾਰ ‘ਚ ਆਏ ਚੋਰਾਂ ਨੇ ਬਣਾਇਆ ਨਿਸ਼ਾਨਾ
ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਦੁਕਾਨ ਮਾਲਕ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਚੋਰ ਰਾਤ 2 ਵਜੇ ਦੇ ਕਰੀਬ ਬੋਲੈਰੋ ਗੱਡੀ ਵਿੱਚ ਆਏ ਸਨ। ਜਿਸ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਨੇ ਦੱਸਿਆ ਕਿ ਚੋਰਾਂ ਵੱਲੋਂ ਦੁਕਾਨ ਦੇ ਅੰਦਰ ਰੱਖਿਆ ਸਾਰਾ ਮਹਿੰਗਾ ਸਮਾਨ ਚੋਰੀ ਕਰ ਲਿਆ ਗਿਆ।
ਇਹ ਵੀ ਪੜ੍ਹੋ : ਲੋੜਵੰਦ ਪਰਿਵਾਰਾਂ ਵੱਲੋਂ ਕਣਕ ਨਾ ਮਿਲਣ ‘ਤੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ
ਜਿਸ ਵਿੱਚ ਮਹਿੰਗੀਆਂ ਸ਼ੇਰਵਾਨੀਆਂ, ਕੋਟ ਪੇਂਟ ਅਤੇ ਹੋਰ ਪੱਛਮੀ ਪਹਿਰਾਵੇ ਆਦਿ ਸ਼ਾਮਿਲ ਸਨ। ਚੋਰ ਸਸਤਾ ਸਮਾਨ ਉਥੇ ਹੀ ਛੱਡ ਗਏ। ਦੁਕਾਨ ਮਾਲਕ ਨੇ ਦੱਸਿਆ ਕਿ ਜਦੋਂ ਉਸ ਨੂੰ ਦੁਕਾਨ ’ਤੇ ਪਹੁੰਚ ਕੇ ਚੋਰੀ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਪਹਿਲਾਂ ਪੁਲਿਸ ਮੁਲਾਜ਼ਮ ਆਏ ਅਤੇ ਬਿਨਾਂ ਕੋਈ ਕਾਰਵਾਈ ਕੀਤੇ ਚਲੇ ਗਏ। ਦੋ ਦਿਨ ਉਹ ਥਾਣੇ ਜਾ ਕੇ ਸਾਰਾ ਦਿਨ ਬੈਠਾ ਰਿਹਾ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਦੋ ਦਿਨਾਂ ਬਾਅਦ ਸੋਹਾਣਾ ਥਾਣੇ ਦੀ ਪੁਲੀਸ ਟੀਮ ਨੇ ਦੁਕਾਨ ’ਤੇ ਆ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। (Mohali News)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ