ਅਮਰੀਕਾ ਦੇ ਵਾਸ਼ਿੰਗਟਨ ‘ਚ ਗੋਲੀਬਾਰੀ

Corona United States

ਇੱਕ ਦੀ ਮੌਤ, ਅੱਠ ਜ਼ਖਮੀ

ਵਾਸ਼ਿੰਗਟਨ। ਅਮਰੀਕਾ ਨੂੰ ਰਾਜਧਾਨੀ-ਵਾਸ਼ਿੰਗਟਨ ਡੀ. ਸੀ. ਦੇ ਉੱਤਰ ਪੱਛਮੀ ਇਲਾਕੇ ‘ਚ ਗੋਲੀਬਾਰੀ ਦੀ ਇੱਕ ਘਟਨਾ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਅੱਠ ਵਿਅਕਤੀ ਜ਼ਖਮੀ ਹੋ ਗਏ।

Corona United States

ਵਾਸ਼ਿੰਗਟਨ ਪੁਲਿਸ ਦੀ ਇੱਕ ਬੁਲਾਰਨ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਗੋਲੀਬਾਰੀ ਦੀ ਇਸ ਘਟਨਾ ‘ਚ 9 ਵਿਅਕਤੀ ਪੀੜਤ ਹੋਏ ਹਨ। ਅਸੀਂ ਇਸ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੇ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ। ਹਾਦਸੇ ‘ਚ ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਪੁਲਿਸ ਬੁਲਾਰੇ ਅਨੁਸਾਰ ਘਟਨਾ ਸਥਾਨ ਤੋਂ ਗੱਡੀ ਚਲਾ ਕੇ ਫਰਾਰ ਹੋਏ ਤਿੰਨ ਅਫ਼ਰੀਕੀ-ਅਮਰੀਕੀ ਪੁਰਸ਼ਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਹ ਤਿੰਨੇ ਘਟਨਾ ਸਥਾਨ ਤੋਂ ਫਰਾਰ ਹੋ ਗਏ ਸਨ। ਗੋਲੀਬਾਰੀ ਦੀ ਇਹ ਘਟਨਾ ਵਾਸ਼ਿੰਗਟਨ ਡੀ. ਸੀ. ਦੇ ਕੋਲੰਬੀਆ ਹਾਈਟਸ ‘ਚ 14 ਸਟ੍ਰੀਟ ਤੇ ਸਪ੍ਰਿੰਗ ਰੋਡ ਖੇਤਰ ‘ਚ ਐਤਵਾਰ ਦੁਪਹਿਰੇ ਵਾਪਰੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ