ਸੱਤ ਸਾਲ ਪਹਿਲਾ ਹੋਏ ਕਤਲ ਦੀ ਗੁੱਥੀ ਸੁਲਝੀ

Seven Year Old, Murder Case Assassination, Resolved

ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਲੁਧਿਆਣਾ ਵਿਖੇ ਦਸੰਬਰ 2010 ‘ਚ ਹਰਮਿੰਦਰ ਕੌਰ ਲਾਪਤਾ ਹੋ ਗਈ ਸੀ। ਜਿਸ ਸਬੰਧੀ ਉਸ ਦੀ ਨੂੰਹ ਕਥਿਤ ਦੋਸ਼ੀ ਰਾਜਵਿੰਦਰ ਕੌਰ ਨੇ ਚੌਂਕੀ ਮੁੰਡੀਆਂ ‘ਚ 8 ਮਈ 2011 ਨੂੰ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਸੀ। ਅਸਲ ਵਿੱਚ ਮ੍ਰਿਤਕ ਹਰਵਿੰਦਰ ਕੌਰ ਦਾ ਕਤਲ ਹੋਇਆ ਸੀ ਤੇ ਇਸ ਨੂੰ ਛੁਪਾਉਣ ਲਈ ਇਹ ਗੁੰਮਸ਼ੁਦਗੀ ਰਿਪੋਰਟ ਲਿਖਵਾਈ ਗਈ ਸੀ। ਇਸੇ ਸਬੰਧ ਵਿੱਚ ਕਿਸੇ ਤਰ੍ਹਾਂ ਕਤਲ ਦੀ ਸੂਹ ਲੱਗਣ ‘ਤੇ 7 ਸਾਲ ਬਾਅਦ ਥਾਣਾ ਜਮਾਲਪੁਰ ਲੁਧਿਆਣਾ ਵਿਖੇ 25 ਦਸੰਬਰ ਨੂੰ ਇੱਕ ਮੁਕੱਦਮਾਂ ਨੰਬਰ 251 ਅਧੀਨ ਧਾਰਾ 302, 201, 177 ਤੇ 34 ਆਈ.ਪੀ.ਸੀ. ਸ੍ਰੀਮਤੀ ਰਛਪਾਲ ਕੌਰ ਵਾਸੀ ਪਿੰਡ ਘਲੋਟੀ ਦੇ ਬਿਆਨਾ ਦੇ ਅਧਾਰ ‘ਤੇ ਦਰਜ ਕੀਤਾ ਸੀ। (Ludhiana News)

ਇਹ ਵੀ ਪੜ੍ਹੋ : ICC ਟੈਸਟ ਰੈਂਕਿੰਗ ’ਚ ਵੱਡਾ ਬਦਲਾਅ, ਭਾਰਤੀ ਖਿਡਾਰੀਆਂ ਦਾ ਦਬਦਬਾ

ਇਸ ਸਬੰਧੀ ਸੀ.ਆਈ.ਏ.-2 ਇੰਸਪੈਕਟਰ ਰਾਜੇਸ਼ ਸਰਮਾ ਦੀਆਂ ਹਦਾਇਤਾਂ ਅਨੁਸਾਰ 26 ਦਸੰਬਰ ਨੂੰ ਐਸ.ਆਈ. ਰਘਬੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਛਾਪਾ ਮਾਰ ਕੇ ਕਥਿਤ ਦੋਸ਼ੀ ਰਾਜਵਿੰਦਰ ਕੌਰ ਪਤਨੀ ਲੇਟ ਕਰਮਜੀਤ ਸਿੰਘ ਵਾਸੀ ਮਕਾਨ ਨੰਬਰ 48 ਗਲੀ ਨੰਬਰ 4 ਨਿਊ ਗੁਰੂ ਨਾਨਕ ਨਗਰ 33 ਫੁੱਟਾ ਰੋਡ ਮੁੰਡੀਆਂ ਕਲਾ ਥਾਣਾ ਜਮਾਲਪੁਰ ਲੁਧਿਆਣਾ, ਉਸ ਦੇ ਪੁੱਤਰ ਜਸਪ੍ਰੀਤ ਸਿੰਘ ਜੱਸੂ ਅਤੇ ਸੁਰਿੰਦਰ ਸਿੰਘ ਉਰਫ ਕਾਕਾ ਪੁੱਤਰ ਅਜੀਤ ਸਿੰਘ ਵਾਸੀ ਮੱਲਾ ਥਾਣਾ ਹਠੂਰ ਜਗਰਾਓਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਤੋਂ ਅਲੱਗ-ਅਲੱਗ ਪੁੱਛਗਿੱਛ ਕੀਤੀ ਗਈ। ਮੁਲਜ਼ਮਾਂ ਨੇ ਮੰਨਿਆ ਕਿ ਹਰਮਿੰਦਰ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਕੇ ਲਾਸ਼ ਨੂੰ ਸਰਹਿੰਦ ਨਹਿਰ ਪੁਲ ਕਟਾਣੀ ਕਲਾਂ ਤੋਂ ਨਹਿਰ ‘ਚ ਸੁੱਟ ਕੇ ਲਾਸ਼ ਖੁਰਦ-ਬੁਰਦ ਕਰ ਦਿੱਤੀ ਸੀ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਕਾਰ ਇੰਡੀਕਾ ਬਰਾਮਦ ਕੀਤੀ ਹੈ। (Ludhiana News)

LEAVE A REPLY

Please enter your comment!
Please enter your name here