ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਵਾਹਨ ਉਦਯੋਗ &#...

    ਵਾਹਨ ਉਦਯੋਗ ‘ਤੇ ਵੀ ਦੂਜੀ ਲਹਿਰ ਦਾ ਅਸਰ, ਵਿਕਰੀ 30 ਫੀਸਦੀ ਘਟੀ

    ਵਾਹਨ ਉਦਯੋਗ ‘ਤੇ ਵੀ ਦੂਜੀ ਲਹਿਰ ਦਾ ਅਸਰ, ਵਿਕਰੀ 30 ਫੀਸਦੀ ਘਟੀ

    ਨਵੀਂ ਦਿੱਲੀ। ਕੋਵਿਡ 19 ਦੀ ਦੂਜੀ ਲਹਿਰ ਨੇ ਅਪ੍ਰੈਲ ਵਿੱਚ ਵਾਹਨ ਉਦਯੋਗ ਨੂੰ ਵੀ ਪ੍ਰਭਾਵਤ ਕੀਤਾ ਅਤੇ ਇਸ ਸਾਲ ਮਾਰਚ ਦੇ ਮੁਕਾਬਲੇ ਵਿਕਰੀ 30 18 ਫੀਸਦੀ ਘਟ ਕੇ 12,70,458 ਇਕਾਈ ਹੋ ਗਈ। ਵਾਹਨ ਨਿਰਮਾਣ ਕਰਨ ਵਾਲੀ ਕੰਪਨੀ ਸਿਆਮ ਦੁਆਰਾ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹਰ ਸ਼੍ਰੇਣੀ ਦੇ ਵਾਹਨਾਂ ਦੀ ਵਿਕਰੀ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਯਾਤਰੀ ਵਾਹਨਾਂ ਦੀ ਵਿਕਰੀ 10 07 ਫੀਸਦੀ ਘੱਟ ਕੇ 2,61,633 ਇਕਾਈ ਰਹਿ ਗਈ।

    ਕਾਰ ਦੀ ਵਿਕਰੀ 10 06 ਫੀਸਦੀ ਘੱਟ ਕੇ 1,41,194 ਤੇ, ਉਪਯੋਗਤਾ ਵਾਹਨ 11 02 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,08,871 ਅਤੇ ਵੈਨਾਂ ਵਿਚ 0 31 ਫੀਸਦੀ ਦੀ ਗਿਰਾਵਟ 11,568 ਤੇ ਬੰਦ ਹੋਈ। ਪਿਛਲੇ ਸਾਲ ਦੇਸ਼ ਭਰ ਵਿੱਚ ਤਾਲਾਬੰਦੀ ਕਾਰਨ ਦੇਸ਼ ਵਿੱਚ ਸਿਰਫ 23 ਥ੍ਰੀੑਵ੍ਹੀਲਰ ਵੇਚੇ ਗਏ ਸਨ, ਜਦੋਂ ਕਿ ਹੋਰ ਸ਼੍ਰੇਣੀਆਂ ਵਿੱਚ ਵਿਕਰੀ ਜ਼ੀਰੋ ਸੀ। ਇਸ ਲਈ ਸਿਆਮ ਨੇ ਅਪ੍ਰੈਲ 2021 ਦੇ ਅੰਕੜਿਆਂ ਦੀ ਤੁਲਨਾ ਇਸ ਸਾਲ ਮਾਰਚ ਦੇ ਅੰਕੜਿਆਂ ਨਾਲ ਕੀਤੀ ਹੈ।

    ਦੋ ਪਹੀਆ ਵਾਹਨਾਂ ਦੀਆਂ ਸਾਰੀਆਂ ਸ਼੍ਰੇਣੀਆਂ ਵਿਚ ਗਿਰਾਵਟ

    ਅਪ੍ਰੈਲ ਮਹੀਨੇ ਵਿਚ ਦੋਪਹੀਆ ਵਾਹਨਾਂ ਦੀ ਵਿਕਰੀ 9,95,097 ਇਕਾਈ ਰਹੀ ਜੋ ਮਾਰਚ ਦੇ ਮੁਕਾਬਲੇ 33 52 ਫੀਸਦੀ ਘੱਟ ਹੈ। ਜਦੋਂ ਕਿ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ 83 60 ਫੀਸਦੀ ਵਧ ਕੇ 817 ਹੋ ਗਈ, ਪਰ ਰਵਾਇਤੀ ਦੋਪਹੀਆ ਵਾਹਨਾਂ ਦੀਆਂ ਸਾਰੀਆਂ ਸ਼੍ਰੇਣੀਆਂ ਵਿਚ ਗਿਰਾਵਟ ਦੇਖਣ ਨੂੰ ਮਿਲੀ। ਸਕੂਟਰ ਦੀ ਵਿਕਰੀ 34 35 ਪ੍ਰਤੀਸ਼ਤ ਘੱਟ ਕੇ 3,00,462, ਮੋਟਰਸਾਈਕਲ 32 81 ਪ੍ਰਤੀਸ਼ਤ ਹੇਠਾਂ 6,67,841 ਅਤੇ ਮੋਪੇਡ 41 87 ਪ੍ਰਤੀਸ਼ਤ ਹੇਠਾਂ 25,977 ਤੇ ਬੰਦ ਹੋਏ ਹਨ। ਥ੍ਰੀੑਵ੍ਹੀਲਰ ਦੀ ਵਿਕਰੀ 13 028 ਯੂਨਿਟ, 57 01 ਪ੍ਰਤੀਸ਼ਤ ਘੱਟ ਰਹੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।