SA vs NZ: ਚੈਂਪੀਅਨਜ਼ ਟਰਾਫੀ ਦਾ ਦੂਜਾ ਸੈਮੀਫਾਈਨਲ ਅੱਜ, ਸੰਭਾਵਿਤ ਪਲੇਇੰਗ-11 ਨਾਲ ਜਾਣੋ ਕੀ ਅਸਰ ਦਿਖਾਵੇਗੀ ਲਾਹੌਰ ਦੀ ਪਿੱਚ

SA vs NZ
SA vs NZ: ਚੈਂਪੀਅਨਜ਼ ਟਰਾਫੀ ਦਾ ਦੂਜਾ ਸੈਮੀਫਾਈਨਲ ਅੱਜ, ਸੰਭਾਵਿਤ ਪਲੇਇੰਗ-11 ਨਾਲ ਜਾਣੋ ਕੀ ਅਸਰ ਦਿਖਾਵੇਗੀ ਲਾਹੌਰ ਦੀ ਪਿੱਚ

ਦੂਜੇ ਸੈਮੀਫਾਈਨਲ ’ਚ ਦੱਖਣੀ ਅਫਰੀਕਾ ਦਾ ਸਾਹਮਣਾ ਨਿਊਜੀਲੈਂਡ ਨਾਲ

  • ਦੋਵੇਂ ਟੀਮਾਂ ਟੂਰਨਾਮੈਂਟ ਇਤਿਹਾਸ ’ਚ ਤੀਜੀ ਵਾਰ ਆਹਮੋ-ਸਾਹਮਣੇ ਹੋਣਗੀਆਂ

SA vs NZ: ਸਪੋਰਟਸ ਡੈਸਕ। ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਦੂਜਾ ਸੈਮੀਫਾਈਨਲ ਮੈਚ ਅੱਜ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਲਾਹੌਰ ਦੇ ਗੱਦਾਫੀ ਕ੍ਰਿਕੇਟ ਸਟੇਡੀਅਮ ’ਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਆਈਸੀਸੀ ਚੈਂਪੀਅਨਜ਼ ਟਰਾਫੀ ’ਚ ਤੀਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੁਕਾਬਲੇ ’ਚ, ਦੋਵਾਂ ਨੇ 1-1 ਨਾਲ ਜਿੱਤ ਹਾਸਲ ਕੀਤੀ ਸੀ। ਦੋਵੇਂ ਟੀਮਾਂ ਆਖਰੀ ਵਾਰ ਫਰਵਰੀ ’ਚ ਤਿਕੋਣੀ ਲੜੀ ਦੌਰਾਨ ਇੱਕ-ਦੂਜੇ ਦਾ ਸਾਹਮਣਾ ਕਰ ਰਹੀਆਂ ਸਨ, ਜਦੋਂ ਨਿਊਜ਼ੀਲੈਂਡ ਨੇ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ।

ਇਹ ਖਬਰ ਵੀ ਪੜ੍ਹੋ : IND vs AUS: ਰੋਮਾਂਚਕ ਮੁਕਾਬਲੇ ’ਚ ਰਾਹੁਲ ਦੇ ਛੱਕੇ ਨਾਲ ਜਿੱਤਿਆ ਭਾਰਤ, ਫਾਈਨਲ ’ਚ ਪੁੱਜਾ

ਮੈਚ ਸਬੰਧੀ ਜਾਣਕਾਰੀ | SA vs NZ

  • ਟੂਰਨਾਮੈਂਟ : ਆਈਸੀਸੀ ਚੈਂਪੀਅਨਜ਼ ਟਰਾਫੀ 2025
  • ਮੈਚ : ਦੂਜਾ ਸੈਮੀਫਾਈਨਲ ਮੁਕਾਬਲਾ
  • ਟੀਮਾਂ : ਦੱਖਣੀ ਅਫਰੀਕਾ ਬਨਾਮ ਨਿਊਜ਼ੀਲੈਂਡ
  • ਮਿਤੀ : 5 ਮਾਰਚ
  • ਸਟੇਡੀਅਮ : ਗੱਦਾਫੀ ਕ੍ਰਿਕੇਟ ਸਟੇਡੀਅਮ, ਲਾਹੌਰ
  • ਸਮਾਂ : ਟਾਸ, ਦੁਪਹਿਰ 2:00 ਵਜੇ, ਮੈਚ ਸ਼ੁਰੂ, ਦੁਪਹਿਰ 2:30 ਵਜੇ

ਵਨਡੇ ਮੈਚਾਂ ’ਚ ਦੱਖਣੀ ਅਫਰੀਕਾ ਦਾ ਪੱਲਾ ਭਾਰੀ

ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਵਿਚਕਾਰ ਹੁਣ ਤੱਕ 73 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਦੱਖਣੀ ਅਫਰੀਕਾ ਨੇ 42 ’ਚ ਜਿੱਤ ਹਾਸਲ ਕੀਤੀ ਤੇ ਨਿਊਜ਼ੀਲੈਂਡ ਨੇ 26 ’ਚ ਜਿੱਤ ਹਾਸਲ ਕੀਤੀ। 5 ਮੈਚ ਬੇਨਤੀਜਾ ਰਹੇ ਹਨ। ਦੋਵੇਂ ਟੀਮਾਂ ਲਾਹੌਰ ’ਚ ਦੂਜੀ ਵਾਰ ਆਹਮੋ-ਸਾਹਮਣੇ ਹੋ ਰਹੀਆਂ ਹਨ। ਇਸ ਤੋਂ ਪਹਿਲਾਂ, ਦੋਵੇਂ ਫਰਵਰੀ ’ਚ ਤਿਕੋਣੀ ਲੜੀ ’ਚ ਇੱਕ-ਦੂਜੇ ਦਾ ਸਾਹਮਣਾ ਕਰ ਚੁੱਕੇ ਸਨ।

ਪਿੱਚ ਰਿਪੋਰਟ | SA vs NZ

ਗੱਦਾਫੀ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਦੇ ਅਨੁਕੂਲ ਹੈ ਤੇ ਇਸੇ ਕਰਕੇ ਇੱਥੇ ਉੱਚ ਸਕੋਰ ਵਾਲੇ ਮੈਚ ਖੇਡੇ ਗਏ ਹਨ। ਹੁਣ ਤੱਕ ਇੱਥੇ 72 ਇੱਕ ਰੋਜ਼ਾ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 36 ਮੈਚ ਜਿੱਤੇ ਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ 33 ਮੈਚ ਜਿੱਤੇ। ਇਸ ਦੇ ਨਾਲ ਹੀ 2 ਮੈਚਾਂ ਦਾ ਨਤੀਜਾ ਵੀ ਤੈਅ ਨਹੀਂ ਹੋ ਸਕਿਆ। ਜਦੋਂ ਕਿ ਇੱਕ ਮੈਚ ਟਾਈ ਵੀ ਹੋਇਆ ਹੈ। ਇੱਥੇ ਸਭ ਤੋਂ ਵੱਧ ਸਕੋਰ 375/3 ਹੈ, ਜੋ ਪਾਕਿਸਤਾਨ ਨੇ 2015 ’ਚ ਜ਼ਿੰਬਾਬਵੇ ਵਿਰੁੱਧ ਬਣਾਇਆ ਸੀ।

ਮੌਸਮ ਸਬੰਧੀ ਜਾਣਕਾਰੀ | SA vs NZ

ਬੁੱਧਵਾਰ ਨੂੰ ਲਾਹੌਰ ’ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਦਿਨ ਭਰ ਧੁੱਪ ਰਹੇਗੀ ਤੇ ਮੌਸਮ ਵੀ ਠੰਢਾ ਰਹੇਗਾ। ਤਾਪਮਾਨ 10 ਤੋਂ 24 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ, ਹਵਾ 17 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ। SA vs NZ

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | SA vs NZ

ਦੱਖਣੀ ਅਫਰੀਕਾ : ਤੇਂਬਾ ਬਾਵੁਮਾ (ਕਪਤਾਨ), ਏਡੇਨ ਮਾਰਕਰਮ, ਰਿਆਨ ਰਿਕੇਲਟਨ, ਰਾਸੀ ਵੈਨ ਡੇਰ ਡੁਸੇਨ, ਹੇਨਰਿਕ ਕਲਾਸੇਨ (ਵਿਕਟਕੀਪਰ), ਡੇਵਿਡ ਮਿਲਰ, ਵੇਨ ਮਲਡਰ, ਮਾਰਕੋ ਜੈਨਸਨ, ਕਾਗੀਸੋ ਰਬਾਡਾ, ਕੇਸ਼ਵ ਮਹਾਰਾਜ ਤੇ ਲੁੰਗੀ ਨਗੀਡੀ।

ਨਿਊਜ਼ੀਲੈਂਡ : ਮਿਸ਼ੇਲ ਸੈਂਟਨਰ (ਕਪਤਾਨ), ਵਿਲ ਯੰਗ, ਰਚਿਨ ਰਵਿੰਦਰ, ਕੇਨ ਵਿਲੀਅਮਸਨ, ਡੈਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈੱਲ, ਮੈਟ ਹੈਨਰੀ, ਕਾਈਲ ਜੈਮੀਸਨ ਤੇ ਵਿਲੀਅਮ ਓ’ਰੂਰਕੇ।