ਦੂਜਾ ਦੀਵਾ
ਇੱਕ ਦਿਨ ਇੱਕ ਚੀਨੀ ਦਾਰਸ਼ਨਿਕ ਚਾਣੱਕਿਆ ਨੂੰ ਮਿਲਣ ਆਇਆ ਜਦੋਂ ਉਹ ਚਾਣੱਕਿਆ ਦੇ ਘਰ ਪਹੁੰਚਿਆ, ਉਦੋਂ ਤੱਕ ਹਨ੍ਹੇੇਰਾ ਹੋ ਚੁੱਕਾ ਸੀ ਘਰ ਵਿੱਚ ਦਾਖ਼ਲ ਹੁੰਦੇ ਸਮੇਂ ਉਸ ਨੇ ਵੇਖਿਆ ਕਿ ਤੇਲ ਨਾਲ ਜਗਦੇ ਇੱਕ ਦੀਵੇ ਦੀ ਰੌਸ਼ਨੀ ਵਿੱਚ ਚਾਣੱਕਿਆ ਕੋਈ ਗ੍ਰੰਥ ਲਿਖਣ ਵਿੱਚ ਰੁੱਝੇ ਹਨ।
ਚਾਣੱਕਿਆ ਦੀ ਨਜ਼ਰ ਜਦੋਂ ਆਉਣ ਵਾਲੇ ’ਤੇ ਪਈ, ਤਾਂ ਉਨ੍ਹਾਂ ਨੇ ਮੁਸਕੁਰਾਉਂਦੇ ਹੋਏ ਉਸਦਾ ਸਵਾਗਤ ਕੀਤਾ ਅਤੇ ਉਸ ਨੂੰ ਅੰਦਰ ਬਿਰਾਜਮਾਨ ਹੋਣ ਨੂੰ ਕਿਹਾ ਫਿਰ ਜਲਦੀ ਨਾਲ ਆਪਣਾ ਲਿਖਣਾ ਖ਼ਤਮ ਕਰਕੇ ਉਨ੍ਹਾਂ ਨੇ ਉਸ ਦੀਵੇ ਨੂੰ ਬੁਝਾ ਦਿੱਤਾ, ਜਿਸ ਦੀ ਰੌਸ਼ਨੀ ਵਿੱਚ ਉਹ ਆਉਣ ਵਾਲੇ ਦੇ ਆਉਣ ਤੱਕ ਕੰਮ ਕਰ ਰਹੇ ਸਨ।
ਜਦੋਂ ਦੂਜਾ ਦੀਵਾ ਬਾਲ ਕੇ ਉਹ ਉਸ ਚੀਨੀ ਦਾਰਸ਼ਨਿਕ ਨਾਲ ਗੱਲਬਾਤ ਕਰਨ ਲੱਗੇ, ਤਾਂ ਉਸ ਚੀਨੀ ਦਾਰਸ਼ਨਿਕ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਉਸ ਨੇ ਸੋਚਿਆ ਕਿ ਜ਼ਰੂਰ ਹੀ ਭਾਰਤ ਵਿੱਚ ਇਸ ਤਰ੍ਹਾਂ ਦਾ ਕੋਈ ਰਿਵਾਜ ਹੋਵੇਗਾ ਉਸ ਨੇ ਜਗਿਆਸਾਵੱਸ ਚਾਣੱਕਿਆ ਨੂੰ ਪੁੱਛਿਆ, ‘‘ਮਿੱਤਰ, ਮੇਰੇ ਆਉਣ ’ਤੇ ਤੁਸੀਂ ਇੱਕ ਦੀਵਾ ਬੁਝਾ ਕੇ ਠੀਕ ਉਹੋ-ਜਿਹਾ ਹੀ ਦੂਜਾ ਦੀਵਾ ਬਾਲ ਦਿੱਤਾ ਦੋਵਾਂ ਵਿੱਚ ਮੈਨੂੰ ਕੋਈ ਫ਼ਰਕ ਨਹੀਂ ਦਿਸਦਾ ਕੀ ਭਾਰਤ ਵਿੱਚ ਆਉਣ ਵਾਲੇ ਦੇ ਆਉਣ ’ਤੇ ਨਵਾਂ ਦੀਵਾ ਬਾਲਣ ਦਾ ਰਿਵਾਜ਼ ਹੈ?’’
ਸਵਾਲ ਸੁਣ ਕੇ ਚਾਣੱਕਿਆ ਮੁਸਕੁਰਾਏ ਅਤੇ ਜਵਾਬ ਦਿੱਤਾ, ‘‘ਨਹੀਂ ਮਿੱਤਰ, ਅਜਿਹੀ ਕੋਈ ਗੱਲ ਨਹੀਂ ਹੈ ਜਦੋਂ ਤੁਸੀਂ ਮੇਰੇ ਘਰ ’ਚ ਦਾਖ਼ਲ ਹੋਏ, ਉਸ ਸਮੇਂ ਮੈਂ ਰਾਜ ਦਾ ਕੰਮ ਕਰ ਰਿਹਾ ਸੀ, ਇਸ ਲਈ ਉਹ ਦੀਵਾ ਬਾਲ ਰੱਖਿਆ ਸੀ, ਜੋ ਰਾਜ-ਖਜ਼ਾਨੇ ਦੇ ਪੈਸੇ ਨਾਲ ਖਰੀਦੇ ਹੋਏ ਤੇਲ ਨਾਲ ਬਲ ਰਿਹਾ ਸੀ ਪਰ, ਹੁਣ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ ਇਹ ਮੇਰੀ ਨਿੱਜੀ ਗੱਲਬਾਤ ਹੈ ਇਸ ਲਈ ਮੈਂ ਉਸ ਦੀਵੇ ਦੀ ਵਰਤੋਂ ਨਹੀਂ ਕਰ ਸਕਦਾ ਕਿਉਂਕਿ ਅਜਿਹਾ ਕਰਨਾ ਰਾਜ-ਖਜ਼ਾਨੇ ਦੀ ਮੁਦਰਾ ਦੀ ਦੁਰਵਰਤੋਂ ਹੋਵੇਗੀ ਬੱਸ ਇਹੀ ਕਾਰਨ ਹੈ ਕਿ ਮੈਂ ਦੂਜਾ ਦੀਵਾ ਬਾਲ ਲਿਆ ਸਵਦੇਸ਼ ਪ੍ਰੇਮ ਦਾ ਮਤਲਬ ਹੈ ਆਪਣੇ ਦੇਸ਼ ਦੀ ਚੀਜ਼ ਦੀ ਆਪਣੀ ਚੀਜ ਵਾਂਗ ਰੱਖਿਆ ਕਰਨਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ