ਮਲੋਟ ਦੇ ਜੋਨ ਨੰਬਰ 6 ਦੀ ਸਾਧ-ਸੰਗਤ ਨੇ ਠੰਢ ‘ਚ ਠਰਦੇ ਲੋਕਾਂ ਨੂੰ ਗਰਮ ਕੰਬਲ ਤੇ ਕੱਪੜੇ ਵੰਡ ਕੇ ਮਨਾਇਆ ਐਮਐਸਜੀ ਭੰਡਾਰਾ ਮਹੀਨਾ | Welfare Work
- 50 ਲੋੜਵੰਦ ਲੋਕਾਂ ਨੂੰ ਵੰਡੇ ਗਰਮ ਕੰਬਲ, ਸ਼ਾਲ ਅਤੇ ਕੋਟੀਆਂ | Welfare Work
ਮਲੋਟ (ਮਨੋਜ)। ਮਲੋਟ ਬਲਾਕ ਦਾ ਅੱਜ ਦੂਜਾ ਦਿਨ ਮਾਨਵਤਾ ਭਲਾਈ ਕਾਰਜ ਨੂੰ ਸਮਰਪਿਤ ਰਿਹਾ ਅਤੇ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ‘ਤੇ ਅਮਲ ਕਰਦੇ ਹੋਏ ਜਿਵੇਂ ਪਿਛਲੇ ਸਾਲ ਵੀ ਮਾਨਵਤਾ ਭਲਾਈ ਕਾਰਜਾਂ ਵਿੱਚ ਮੋਹਰੀ ਰਹਿ ਕੇ ਮਨੁੱਖਤਾ ਦਾ ਭਲਾ ਕੀਤਾ, ਉਸੇ ਤਰ੍ਹਾਂ ਇਸ ਸਾਲ 2024 ਦੇ ਆਗਾਜ਼ ਸਮੇਂ ਅੱਜ ਲਗਾਤਾਰ ਦੂਜੇ ਦਿਨ ਠੰਢ ਵਿੱਚ ਠਰਦੇ ਲੋਕਾਂ ਨੂੰ ਗਰਮ ਕੰਬਲ, ਸ਼ਾਲ ਅਤੇ ਕੋਟੀਆਂ ਵੰਡ ਕੇ ਐਮਐਸਜੀ ਭੰਡਾਰਾ ਮਹੀਨਾ ਮਨਾ ਰਹੀ ਹੈ। (Welfare Work)
ਜਾਣਕਾਰੀ ਦਿੰਦਿਆਂ ਜੋਨ ਨੰਬਰ 6 ਦੇ ਪ੍ਰੇਮੀ ਸੇਵਕ ਬਿੰਟੂ ਪਾਲ ਇੰਸਾਂ, 15 ਮੈਂਬਰ ਸੱਤਪਾਲ ਇੰਸਾਂ, ਧਰਮਵੀਰ ਇੰਸਾਂ, ਕੁਲਦੀਪ ਇੰਸਾਂ, ਜਸਵਿੰਦਰ ਸਿੰਘ ਜੱਸਾ ਇੰਸਾਂ, ਗੁਰਿੰਦਰ ਇੰਸਾਂ, ਸੋਨੂੰ ਇੰਸਾਂ, ਗਗਨ ਇੰਸਾਂ, ਭੈਣਾਂ ਵਿੱਚੋਂ ਨਗਮਾ ਇੰਸਾਂ, ਕਮਲ ਇੰਸਾਂ, ਰਾਜਵਿੰਦਰ ਇੰਸਾਂ, ਗੁੱਡੀ ਇੰਸਾਂ, ਊਸ਼ਾ ਇੰਸਾਂ, ਰਜਨੀ ਇੰਸਾਂ, ਸੁਮਨ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਸ਼ਹਿਨਸ਼ਾਹ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਦੇ ਅਵਤਾਰ ਦਿਵਸ ਦਾ ਮਹੀਨਾ ਜਨਵਰੀ ਸ਼ੁਰੂ ਹੋ ਚੁੱਕਾ ਹੈ ਅਤੇ ਸਾਧ-ਸੰਗਤ ਇਸ ਪਵਿੰਤਰ ਮਹੀਨੇ ਨੂੰ ਮਹੀਨੇ ਨੂੰ ਐਮਐਸਜੀ ਭੰਡਾਰਾ ਮਹੀਨਾ ਦੇ ਰੂਪ ਵਿੱਚ ਮਨਾ ਰਹੀ ਹੈ ਅਤੇ ਇਸੇ ਮਹੀਨੇ ਦੀ ਖੁਸ਼ੀ ਵਿੱਚ ਜੋਨ ਨੰਬਰ 6 ਦੀ ਸਾਧ-ਸੰਗਤ ਵੱਲੋਂ ਚੰਦਰ ਮਾਡਲ ਸਕੂਲ ਵਿੱਚ ਰੱਖੇ ਪ੍ਰੋਗਰਾਮ ਦੌਰਾਨ 50 ਲੋੜਵੰਦ ਵਿਅਕਤੀਆਂ, ਔਰਤਾਂ ਅਤੇ ਬੱਚਿਆਂ ਨੂੰ ਗਰਮ ਕੰਬਲ, ਸ਼ਾਲ ਅਤੇ ਕੋਟੀਆਂ ਵੰਡੀਆਂ ਗਈਆਂ ਹਨ।
1 ਜਨਵਰੀ ਨੂੰ ਵੀ ਜੋਨ ਨੰਬਰ 4 ਅਤੇ 5 ਦੀ ਸਾਧ-ਸੰਗਤ ਨੇ ਵੰਡੇ ਦੀ 160 ਕੰਬਲ ਅਤੇ 310 ਗਰਮ ਕੱਪੜੇ
ਇਸ ਮੌਕੇ ਸਮੂਹ ਜਿੰਮੇਵਾਰਾਂ ਨੇ ਚੰਦਰ ਮਾਡਲ ਹਾਈ ਸਕੂਲ ਦੇ ਡਾਇਰੈਕਟਰ ਕਮ ਪਿ੍ੰਸੀਪਲ ਚੰਦਰ ਮੋਹਣ ਸੁਥਾਰ, ਮੁੱਖ ਅਧਿਆਪਕਾ ਸ਼੍ਰੀਮਤੀ ਰਜਨੀ ਸੁਥਾਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਜਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ‘ਤੇ ਅਮਲ ਕਰਦੇ ਹੋਏ ਸਾਧ-ਸੰਗਤ ਵੱਲੋਂ ਹੋਰ ਵੀ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਣਗੇ। ਇਸ ਮੌਕੇ ਯਸ਼ ਇੰਸਾਂ, ਅੰਜੂ ਸੇਠੀ ਇੰਸਾਂ, ਪੂਜਾ ਇੰਸਾਂ, ਰਾਧਾ ਇੰਸਾਂ, ਪੁਸ਼ਪਾ ਇੰਸਾਂ, ਸੁਖਜੀਤ ਇੰਸਾਂ, ਅਮਿ੍ਤਪਾਲ ਇੰਸਾਂ, ਰੇਖੂ ਰਾਣੀ ਇੰਸਾਂ, ਸੂਖਮ ਇੰਸਾਂ, ਸੁਖਦੇਵ ਕੌਰ ਇੰਸਾਂ ਆਦਿ ਤੋਂ ਇਲਾਵਾ ਹੋਰ ਵੀ ਸੇਵਾਦਾਰ ਮੌਜੂਦ ਸਨ।
ਜ਼ਿਕਰਯੋਗ ਹੈ ਕਿ 1 ਜਨਵਰੀ ਨੂੰ ਜੋਨ 4 ਅਤੇ 5 ਦੀ ਸਾਧ-ਸੰਗਤ ਨੇ ਲੋੜਵੰਦ ਲੋਕਾਂ ਨੂੰ 160 ਗਰਮ ਕੰਬਲ ਅਤੇ ਕੱਪੜੇ ਵੰਡੇ ਗਏ ਸਨ। 85 ਮੈਂਬਰ ਪੰਜਾਬ ਰਾਹੁਲ ਇੰਸਾਂ, ਹਰਪਾਲ ਇੰਸਾਂ (ਰਿੰਕੂ), 85 ਮੈਂਬਰ ਪੰਜਾਬ ਭੈਣਾਂ ਵਿੱਚੋਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਇੰਸਾਂ ਅਤੇ ਮਮਤਾ ਇੰਸਾਂ ਨੇ ਬਲਾਕ ਮਲੋਟ ਦੀ ਸਾਧ-ਸੰਗਤ ਦੇ ਇਸ ਮਾਨਵਤਾ ਭਲਾਈ ਕਾਰਜ ਦੀ ਪ੍ਰਸੰਸਾ ਕੀਤੀ।