ਦਿੱਲੀ ਦੇ ਅਸਮਾਨ ’ਚ ਤਬਾਹੀ ਦਾ ਮੰਜ਼ਰ

Pollution

ਦੂਸ਼ਿਤ ਹਵਾ ਨੇ ਇੱਕ ਵਾਰ ਫ਼ਿਰ ਦਿੱਲੀ ਨੂੰ ਘੋਰ ਸੰਕਟ ’ਚ ਪਾ ਦਿੱਤਾ ਹੈ ਪ੍ਰਦੂਸ਼ਣ ਨਾਲ ਹਫਦੀ ਦਿੱਲੀ ਬੀਤੇ ਪੰਜ ਸਾਲਾਂ ਦੀ ਤੁਲਨਾ ’ਚ ਸਭ ਤੋਂ ਜ਼ਿਆਦਾ ਦੂਸ਼ਿਤ ਪਾਈ ਗਈ ਐਨਾ ਹੀ ਨਹੀਂ ਮੁੰਬਈ ਦਾ ਸਾਹ ਵੀ ਪ੍ਰਦੂਸ਼ਣ ਦੀ ਵਜ੍ਹਾ ਨਾਲ ਉੱਖੜਨ ਲੱਗਾ ਹੈ ਅਤੇ ਇੱਥੇ ਪ੍ਰਦੂਸ਼ਣ ਦਾ ਪੱਧਰ 42 ਫੀਸਦੀ ਦਾ ਵਾਧਾ ਲੈ ਚੁੱਕਾ ਹੈ ਜ਼ਿਕਰਯੋਗ ਹੈ ਕਿ ਅਕਤੂਬਰ 2023 ’ਚ ਦਿੱਲੀ ਦੀ ਹਵਾ ’ਚ ਪ੍ਰਦੂਸ਼ਣ ਦਾ ਪੱਧਰ ਤਬਾਹੀ ਦੀ ਨਵੀਂ ਕਹਾਣੀ ਕਹਿ ਗਿਆ ਜੋ ਲਗਭਗ 114 ਮਾਈਕ੍ਰੋਗ੍ਰਾਮ ਪ੍ਰਤੀ ਘਣਮੀਟਰ ’ਤੇ ਪਹੁੰਚ ਗਿਆ ਹੈ ਜਦੋਂਕਿ ਇਹ ਠੀਕ ਇੱਕ ਸਾਲ ਪਹਿਲਾਂ ਅਕਤੂਬਰ 2022 ’ਚ 109 ਮਾਈਕ੍ਰੋਗ੍ਰਾਮ ਪ੍ਰਤੀ ਘਣਮੀਟਰ ਸੀ ਐਨਸੀਆਰ ਦੀ ਹਵਾ ’ਚ ਪਰਟੀਕੁਲੇਟ ਮੈਟਰ (ਪੀਐਮ) ਆਮ ਪੱਧਰ ਤੋਂ 5 ਗੁਣਾ ਜ਼ਿਆਦਾ ਪਹੁੰਚ ਗਿਆ ਹੈ। (Delhi Pollution)

ਜਿਸ ਦੇ ਚੱਲਦਿਆਂ ਬੱਚਿਆਂ ਅਤੇ ਬਜ਼ੁਰਗਾਂ ਦੀ ਹਾਲਤ ਬੇਹੱਦ ਚਿੰਤਾਜਨਕ ਹੈ ਅਤੇ ਹਸਪਤਾਲਾਂ ’ਚ ਲੰਮੀਆਂ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ ਜਦੋਂ ਅਸੀਂ ਸੁਨਿਯੋਜਿਤ ਅਤੇ ਸੰਕਲਪਿਤ ਹੁੰਦੇ ਹਾਂ ਉਦੋਂ ਹਰੇਕ ਸੰਦਰਭ ਨੂੰ ਲੈ ਕੇ ਜ਼ਿਆਦਾ ਸੰਜੀਦਾ ਹੁੰਦੇ ਹਾਂ ਪਰ ਇਹ ਸੰਕਲਪ ਅਤੇ ਨਿਯੋਜਨ ਘੋਰ ਲਾਪਰਵਾਹੀ ਦਾ ਸ਼ਿਕਾਰ ਹੋ ਜਾਵੇ ਤਾਂ ਵਾਤਾਵਰਨ ’ਚ ਅਜਿਹੀ ਹੀ ਧੁੰਦ ਛਾ ਜਾਂਦੀ ਹੈ ਜਿਵੇਂ ਇਨ੍ਹੀਂ ਦਿਨੀਂ ਦਿੱਲੀ ’ਚ ਛਾਈ ਹੈ ਮਨੁੱਖ ਦੀ ਕੁਦਰਤੀ ਵਾਤਾਵਰਨ ’ਚ ਦੋਪਾਸੜ ਭੂਮਿਕਾ ਹੁੰਦੀ ਹੈ ਪਰ ਬਿਡੰਬਨਾ ਇਹ ਹੈ ਕਿ ਭੌਤਿਕ ਮਨੁੱਖ ਜੋ ਵਾਤਾਵਰਨ ਨੂੰ ਲੈ ਕੇ ਇੱਕ ਕਾਰਨ ਦੇ ਤੌਰ ’ਤੇ ਜਾਣਿਆ ਜਾਂਦਾ ਸੀ ਅੱਜ ਉਹ ਸਿਲਸਿਲੇਵਾਰ ਤਰੀਕੇ ਨਾਲ ਆਪਣਾ ਰੂਪ ਬਦਲਦੇ ਹੋਏ ਕਦੇ ਵਾਤਾਵਰਨ ਦਾ ਰੂਪਾਂਤਰਕਰਤਾ ਹੈ। (Delhi Pollution)

ਤਾਂ ਕਦੇ ਪਰਿਵਰਤਨਕਰਤਾ ਹੈ, ਹੁਣ ਤਾਂ ਉਹ ਤਬਾਹਕਰਤਾ ਵੀ ਬਣ ਗਿਆ ਹੈ ਇਸ ਤਬਾਹੀ ਦਾ ਇੱਕ ਜਿਉਂਦਾ-ਜਾਗਦਾ ਉਦਾਹਰਨ ਇਨ੍ਹੀਂ ਦਿਨੀਂ ਦਿੱਲੀ ਦੇ ਅਸਮਾਨ ਹੈ ਦਿੱਲੀ ਐਨਸੀਆਰ ਦੀ ਹਵਾ ਦਿਨ-ਬ-ਦਿਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਜੋ ਹਾਲ ਦਿੱਲੀ ਦਾ ਦੀਵਾਲੀ ਤੋਂ ਬਾਅਦ ਹੁੰਦਾ ਸੀ ਉਹ ਹਫ਼ਤੇ ਭਰ ਪਹਿਲਾਂ ਹੀ ਹੋ ਗਿਆ ਸੀ ਹੁਣ ਤਾਂ ਹਰਿਆਣਾ ਅਤੇ ਪੰਜਾਬ ’ਚ ਸਾੜੀ ਜਾਣ ਵਾਲੀ ਪਰਾਲੀ ’ਤੇ ਵੀ ਕਾਫ਼ੀ ਹੱਦ ਰੋਕ ਲੱਗ ਗਈ ਹੈ ਜ਼ਿਕਰਯੋਗ ਹੈ ਕਿ ਪਰਾਲੀ ਸਾੜਨ ਨਾਲ ਏਕਿਊਆਈ ਪ੍ਰਭਾਵਿਤ ਹੁੰਦੀ ਹੈ ਦਰਅਸਲ ਏਕਿਊਆਈ ਹਵਾ ਦੀ ਗੁਣਵੱਤਾ ਦਾ ਇੱਕ ਪੈਮਾਨਾ ਹੈ ਜਿਸ ਨਾਲ ਮਾਪਿਆ ਜਾ ਸਕਦਾ ਹੈ ਕਿ ਸਥਿਤੀ ਕੀ ਹੈ ਜਦੋਂ ਇਹੀ ਏਕਿਊਆਈ 301 ਤੋਂ 400 ਵਿਚਕਾਰ ਹੋਵੇ ਤਾਂ ਸਥਿਤੀ ਬੇਹੱਦ ਖਰਾਬ ਹੋ ਜਾਂਦੀ ਹੈ ਅਤੇ ਜੇਕਰ ਅੰਕੜਾ 500 ਤੱਕ ਪਹੁੰਚ ਗਿਆ ਤਾਂ ਹਾਲਤ ਗੰਭੀਰ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਕ੍ਰਿਕਟ ਤੋਂ ਇਲਾਵਾ ਦੂਜੀਆਂ ਖੇਡਾਂ ਨੂੰ ਵੀ ਮਿਲੇ ਹੱਲਾਸ਼ੇਰੀ

ਅਜਿਹੇ ’ਚ ਸਾਹ ਲੈਣ ’ਚ ਦਿੱਕਤ, ਦਮਾ ਅਤੇ ਐਲਰਜੀ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋ ਜਾਂਦਾ ਹੈ। ਹਾਲਾਂਕਿ ਦਿੱਲੀ ਦੀਆਂ ਵੱਖ-ਵੱਖ ਥਾਵਾਂ ’ਤੇ ਇਸ ਦਾ ਪੈਮਾਨਾ ਵੱਖ-ਵੱਖ ਹੈ ਪਰ ਸਥਿਤੀ ਬੇਹੱਦ ਖਰਾਬ ਅਤੇ ਗੰਭੀਰ ਵਿਚਕਾਰ ਬਣੀ ਹੋਈ ਹੈ ਗੁੜਗਾਓਂ ਵਰਗੇ ਸ਼ਹਿਰ ’ਚ ਤਾਂ ਏਕਿਊਆਈ 600 ਤੋਂ ਉੱਪਰ ਪਹੁੰਚ ਚੁੱਕਾ ਹੈ ਜੋ ਬੇਹੱਦ ਚਿੰਤਾਜਨਕ ਹੈ ਸਾਲ 2016 ’ਚ ਦਿੱਲੀ ਦਾ ਦਮ ਬਹੁਤ ਘੁੱਟਿਆ ਸੀ ਉਦੋਂ 17 ਸਾਲਾਂ ’ਚ ਸਭ ਤੋਂ ਖਰਾਬ ਧੁੰਦ ਦੇ ਚੱਲਦਿਆਂ ਦਿੱਲੀ ਬਦਹਾਲ ਸੀ 5 ਸਾਲ ਪਹਿਲਾਂ ਦਿੱਲੀ ’ਚ ਧੁੰਦ ਦੀ ਸਥਿਤੀ ਨੂੰ ਦੇਖਦਿਆਂ ਹਾਈ ਕੋਰਟ ਨੂੰ ਇੱਥੋਂ ਤੱਕ ਕਹਿਣਾ ਪਿਆ ਸੀ ਕਿ ਇਹ ਕਿਸੇ ਗੈਸ ਚੈਂਬਰ ’ਚ ਰਹਿਣ ਵਰਗਾ ਹੈ ਇਸ ’ਚ ਕੋਈ ਦੋਰਾਇ ਨਹੀਂ ਕਿ ਦਿੱਲੀ ਐਨਸੀਆਰ ਅਤੇ ਉਸ ਦੇ ਆਸ-ਪਾਸ ਇਲਾਕਿਆਂ ’ਚ ਹਵਾਵਾਂ ਜਹਿਰੀਲੀਆਂ ਹੋ ਗਈਆਂ ਹਨ। (Delhi Pollution)

ਧੁੰਦ ਦੀ ਵਜ੍ਹਾ ਨਾਲ ਸੜਕਾਂ ਸਾਫ਼ ਨਹੀਂ ਦਿਸਦੀਆਂ ਜਿਸ ਨਾਲ ਐਕਸੀਡੈਂਟ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ ਨਾ ਸਿਰਫ਼ ਦਿੱਲੀ ਸਗੋਂ ਦੇਸ਼ ਦੇ ਦੂਜੇ ਸ਼ਹਿਰਾਂ ’ਚ ਹਵਾ ਬੇਹੱਦ ਜ਼ਹਿਰੀਲੀ ਹੋ ਗਈ ਹੈ ਇੱਥੋਂ ਤੱਕ ਦੀ ਸਵੱਛ ਹਵਾ ਲਈ ਜਾਣੇ ਜਾਣ ਵਾਲੇ ਉੱਤਰਾਖੰਡ ਦੇ ਕੁਝ ਸ਼ਹਿਰ ਵੀ ਹੁਣ ਇਸ ਦੀ ਚਪੇਟ ’ਚ ਹਨ ਉੁਤਰਾਖੰਡ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਬੀਤੀ 25 ਅਕਤੂਬਰ ਨੂੰ ਰਾਜਧਾਨੀ ਦੇਹਰਾਦੂਨ ਦਾ ਏਕਿਊਆਈ 58 ਸੀ ਜੋ ਹੁਣ ਦੁਗਣੇ ਤੋਂ ਵੀ ਜਿਆਦਾ ਹੋ ਗਿਆ ਹੈ ਯਾਦ ਹੋਵੇ ਕਿ ਏਕਿਊਆਈ 101 ਤੋਂ 200 ਵਿਚਕਾਰ ਆਮ ਮੰਨਿਆ ਜਾਂਦਾ ਹੈ ਪਰ ਇਸ ’ਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਹੀ ਖਰਾਬ ਹੋਣ ਵੱਲ ਵਧ ਜਾਂਦਾ ਹੈ। (Delhi Pollution)

ਇਹ ਵੀ ਪੜ੍ਹੋ : ਵਿਸ਼ਵ ਕੱਪ ’ਚ ਸਭ ਤੋਂ ਵੱਡੀ ਜੰਗ ’ਚ ਭਿੜਨਗੇ ਭਾਰਤ ਤੇ ਅਸਟਰੇਲੀਆ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਬੀਤੀ 2 ਨਵੰਬਰ ਨੂੰ ਜਾਰੀ ਅੰਕੜਿਆਂ ਮੁਤਾਬਿਕ ਫਤਿਆਬਾਦ, ਗ੍ਰੇਟਰ ਨੋਇਡਾ, ਹਨੂੰਮਾਨਗੜ੍ਹ, ਹਿਸਾਰ ਅਤੇ ਜੀਂਦ ’ਚ ਤਾਂ ਪ੍ਰਦੂਸ਼ਣ ਐਮਰਜੈਂਸੀ ਸਥਿਤੀ ’ਚ ਪਹੁੰਚ ਗਿਆ ਹੈ ਜਿੱਥੇ ਏਅਰ ਕੁਆਲਿਟੀ ਇੰਡੈਕਸ 400 ਤੋਂ ਪਾਰ ਹੈ ਜੋ ਗੰਭੀਰ ਸਥਿਤੀ ਨੂੰ ਦਰਸਾਉਂਦਾ ਹੈ ਜ਼ਿਕਰਯੋਗ ਹੈ ਕਿ ਜਦੋਂ ਹਵਾ ’ਚ ਜ਼ਹਿਰ ਘੁਲਦਾ ਹੈ ਤਾਂ ਜੀਵਨ ਦੀ ਕੀਮਤ ਵੀ ਵਧ ਜਾਂਦੀ ਹੈ ਆਮ ਤੌਰ ’ਤੇ ਆਮ ਲੋਕਾਂ ਲਈ ਜੀਵਨਮੂਲਕ ਵਾਤਾਵਰਨ ਦੀ ਕਿਸੇ ਵੀ ਭੌਤਿਕ ਸੰਪਦਾ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਮਨੁੱਖ ਨੇ ਉਦਯੋਗਿਕ ਵਿਕਾਸ, ਸ਼ਹਿਰੀਕਰਨ ਅਤੇ ਪਰਮਾਣੂ ਊਰਜਾ ਆਦਿ ਦਾ ਕਾਫ਼ੀ ਲਾਹਾ ਲਿਆ ਹੈ ਪਰ ਭਵਿੱਖ ’ਚ ਹੋਣ ਵਾਲੇ ਅਤੀ ਖਤਰਨਾਕ ਨਤੀਜਿਆਂ ਦੀ ਅਣਦੇਖੀ ਵੀ ਕੀਤੀ ਹੈ। (Delhi Pollution)

ਜਿਸ ਕਾਰਨ ਵਾਤਾਵਰਨ ਦਾ ਸੰਤੁਲਨ ਡਾਵਾਂਡੋਲ ਹੋ ਗਿਆ ਹੈ ਅਤੇ ਇਸ ਦਾ ਸ਼ਿਕਾਰ ਸਿੱਧੇ ਅਤੇ ਅਸਿੱਧੇ ਦੋਵਾਂ ਰੂਪਾਂ ’ਚ ਮਨੁੱਖ ਹੀ ਹੈ ਭੁਗੋਲ ਦੇ ਅੰਤਰਗਤ ਅਧਿਐਨ ’ਚ ਇਹ ਰਿਹਾ ਹੈ ਕਿ ਵਾਯੂਮੰਡਲ ਧਰਤੀ ਦਾ ਕਵਚ ਹੈ ਅਤੇ ਇਸ ਵਿਚ ਵੱਖ-ਵੱਖ ਗੈਸਾਂ ਹਨ ਜਿਸ ਦਾ ਆਪਣਾ ਇੱਕ ਨਿਸ਼ਚਿਤ ਅਨੁਪਾਤ ਹੈ, ਭਾਵ ਨਾਈਟ੍ਰੋਜਨ, ਆਕਸੀਜ਼ਨ, ਕਾਰਬਨ ਡਾਇਆਕਸਾਈਡ ਆਦਿ ਜਦੋਂ ਮਨੁੱਖੀ ਅਤੇ ਕੁਦਰਤੀ ਕਾਰਨਾਂ ਨਾਲ ਇਹੀ ਗੈਸਾਂ ਆਪਣੇ ਅਨੁਪਾਤ ਤੋਂ ਉੱਖੜਦੀਆਂ ਹਨ ਤਾਂ ਕਵਚ ਘੱਟ ਸੰਕਟ ਜ਼ਿਆਦਾ ਬਣ ਜਾਂਦੀਆਂ ਹਨ ਅਤੇ ਇਹ ਉਮੀਦ ਵੀ ਆਮ ਤੌਰ ’ਤੇ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਦਿੱਲੀ ’ਚ ਫੈਲੇ ਧੂੰਏਂ ਤੋਂ ਛੁਟਕਾਰਾ ਨਹੀਂ ਮਿਲੇਗਾ ਸਵਾਲ ਉੱਠਦਾ ਹੈ ਕਿ ਕੀ ਹਵਾ ’ਚ ਘੁਲੇ ਜ਼ਹਿਰ ਨਾਲ ਅਸਾਨੀ ਨਾਲ ਨਜਿੱਠਿਆ ਜਾ ਸਕਦਾ ਹੈ। (Delhi Pollution)

ਇਹ ਵੀ ਪੜ੍ਹੋ : ਤਿੰਨ ਕਾਰ ਸਵਾਰਾਂ ਤੋਂ ਡੇਢ ਕਿਲੋ ਹੈਰੋਇਨ ਬਰਾਮਦ

ਫ਼ਿਲਹਾਲ ਅਸੀਂ ਮੌਜੂਦਾ ਸਥਿਤੀ ਤੋਂ ਬਚਣ ਦੇ ਉਪਾਅ ਦੀ ਗੱਲ ਤਾਂ ਕਰ ਸਕਦੇ ਹਾਂ ਸਥਿਤੀ ਨੂੰ ਦੇਖਦਿਆਂ ਬਨਾਉਟੀ ਮੀਂਹ ਪਵਾਉਣ ਦੀ ਸੰਭਵਨਾ ’ਤੇ ਵੀ ਵਿਚਾਰ ਹੁੰਦਾ ਰਿਹਾ ਹੈ ਇਹ ਗੱਲ ਵੀ ਮੁਨਾਸਿਬ ਹੈ ਕਿ ਜਿਸ ਵਸੀਲੇ ਦੇ ਨਾਲ ਸਮਾਜਿਕ ਮਨੁੱਖ, ਆਰਥਿਕ ਮਨੁੱਖ ਤੋਂ ਬਾਅਦ ਉਦਯੋਗਿਕ ਮਨੁੱਖ ਬਣਿਆ ਹੈ ਉਸ ਦੀ ਕੀਮਤ ਹੁਣ ਅਦਾ ਕਰਨ ਦੀ ਵਾਰੀ ਆ ਗਈ ਹੈ ਵਿਗਿਆਨ ਅਤੇ ਬੇਹੱਦ ਵਿਕਸਿਤ, ਤਕਨੀਕ ਦੇ ਵਿਕਾਸ ਨਾਲ 19ਵੀਂ ਸਦੀ ਦੇ ਅੱਧੋਂ ਬਾਅਦ ’ਚ ਉਦਯੋਗਿਕ ਕ੍ਰਾਂਤੀ ਦਾ 1860 ’ਚ ਸਵੇਰਾ ਹੁੰਦਾ ਹੈ ਇਸ ਉਦਯੋਗੀਕਰਨ ਨਾਲ ਮਨੁੱਖ ਅਤੇ ਵਾਤਾਵਰਨ ਵਿਚਕਾਰ ਦੁਸ਼ਮਣੀਪੂਰਨ ਸਬੰਧਾਂ ਦੀ ਸ਼ੁਰੂਆਤ ਵੀ ਹੁੰਦੀ ਹੈ ਉਦੋਂ ਦੁਨੀਆ ਦੇ ਆਕਾਸ਼ ’ਚ ਪ੍ਰਦੂਸ਼ਣ ਦਾ ਸਵੇਰਾ ਮਾਤਰ ਹੋਇਆ ਸੀ। (Delhi Pollution)

ਇੱਕ ਸੌ ਪੰਜਾਹ ਸਾਲ ਦੇ ਇਤਿਹਾਸ ’ਚ ਪ੍ਰਦੂਸ਼ਣ ਦਾ ਇਹ ਸਵੇਰਾ ਕਦੋਂ ਪ੍ਰਦੂਸ਼ਣ ਦੀ ਹਨ੍ਹੇਰੀ ’ਚ ਰਾਤ ਬਣ ਗਿਆ ਇਸ ਸਬੰਧੀ ਸਮਾਂ ਰਹਿੰਦੇ ਨਾ ਕੋਈ ਜਾਗਰੂਕ ਹੋਇਆ ਤੇ ਨਾ ਇਸ ’ਤੇ ਜੰਗੀ ਪੱਧਰ ’ਤੇ ਕੰਮ ਹੋਇਆ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚਕਾਰ ਇਸ ਗੱਲ ਦਾ ਝਗੜਾ ਜ਼ਰੂਰ ਹੋਇਆ ਕਿ ਕੌਣ ਕਾਰਬਨ ਨਿਕਾਸੀ ਜ਼ਿਆਦਾ ਕਰਦਾ ਹੈ ਅਤੇ ਕਿਸ ਦੀ ਕਟੌਤੀ ਜਿਆਦਾ ਹੋਣੀ ਚਾਹੀਦੀ ਹੈ 1972 ਦੇ ਸਟਾਕਹੋਮ ਸੰਮੇਲਨ, ਮਾਂਟਰੀਅਲ ਸਮਝੌਤੇ ਤੋਂ ਲੈ ਕੇ 1992 ਅਤੇ 2002 ਦੇ ਧਰਤੀ ਸੰਮੇਲਨ, ਕਿਓਟੋ-ਪ੍ਰੋਟੋਕਾਲ ਅਤੇ ਕੋਪੇਨ ਹੇਗਨ ਅਤੇ ਪੈਰਿਸ ਤੱਕ ਦੀਆਂ ਤਮਾਮ ਬੈਠਕਾਂ ’ਚ ਜਲਵਾਯੂ ਅਤੇ ਵਾਤਾਵਰਨ ਸਬੰਧੀ ਤਮਾਮ ਕੋਸ਼ਿਸਾਂ ਕੀਤੀਆਂ ਗਈਆਂ ਅਤੇ ਨਤੀਜੇ ਕੀ ਰਹੇ? ਕਦੋਂ ਧਰਤੀ ਦੇ ਕਵਚ ’ਚ ਸੁਰਾਖ਼ ਹੋ ਗਿਆ। (Delhi Pollution)

ਇਸ ਦਾ ਵੀ ਅਹਿਸਾਸ ਹੋਣ ਤੋਂ ਬਾਅਦ ਹੀ ਪਤਾ ਲੱਗਾ ਹਾਲਾਂਕਿ 1952 ’ਚ ਗ੍ਰੇਟ ਸਮਾਗ ਦੀ ਘਟਨਾ ਨਾਲ ਲੰਦਨ ਵੀ ਜੂਝ ਚੁੱਕਾ ਹੈ ਲਗਭਗ ਇਹੀ ਸਥਿਤੀ ਇਨ੍ਹੀਂ ਦਿਨੀਂ ਦਿੱਲੀ ਦੀ ਹੈ ਐਨਸੀਆਰ ’ਚ ਹਵਾ ਦੀ ਗੁਣਵੱਤਾ ਸੁਧਰਨ ਦੀ ਬਜਾਇ ਹਰ ਸਾਲ ਕਿਉਂ ਵਿਗੜਦੀ ਹੈ ਇਸ ’ਤੇ ਸਿਰੇ ਤੋਂ ਯਤਨ ਕਰਨ ਦੀ ਲੋੜ ਹੈ ਜਦੋਂ ਇਸ ਵਾਰ ਪਰਾਲੀ ਘੱਟ ਸਾੜੀ ਗਈ ਉਦੋਂ ਵੀ ਗੱਲ ਕਿਉਂ ਵਿਗੜੀ ਇਹ ਸੋਚਣ ਵਾਲੀ ਗੱਲ ਹੈ? ਨਾਲ ਹੀ ਦਿੱਲੀ ਸਰਕਾਰ ਔਡ-ਈਵਨ ਦਾ ਫਾਰਮੂਲਾ ਵੀ ਅਪਣਾਉਂਦੀ ਰਹੀ ਹੈ ਹੋਵੇ ਨਾ ਹੋਵੇ ਇਸ ਦੀ ਜਿੰਮੇਵਾਰੀ ਤਾਂ ਮਨੁੱਖ ਦੀ ਹੀ ਹੈ ਪਰ ਕੰਟਰੋਲ ਦੇ ਮਾਮਲੇ ’ਚ ਸਰਕਾਰ ਪੱਲਾ ਨਹੀਂ ਝਾੜ ਸਕਦੀ ਹੈ ਅਜਿਹੇ ’ਚ ਹਾਵਾਵਾਂ ’ਚ ਜ਼ਹਿਰ ਘੁਲ ਸਕੇ ਇਸ ਦੀ ਜਿੰਮੇਵਾਰੀ ਸਾਰਿਆਂ ਦੀ ਤੈਅ ਹੋਣੀ ਚਾਹੀਦੀ ਹੈ। (Delhi Pollution)

ਇਹ ਵੀ ਪੜ੍ਹੋ : ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਬਜ਼ੁਰਗ ਦੀ ਮੌਤ