ਸਤਲੁਜ ਦੇ ਪਾਣੀ ਨੇ ਇਹ ਪਿੰਡ ਵੀ ਲੈ ਲਿਆ ਆਪਣੇ ਕਲਾਵੇ ’ਚ

Satluj River Flood

ਪਾਣੀ ਰੋਕਣ ਲਈ ਲਾਏ ਗੱਟਿਆਂ ਤੋਂ ਲੰਘਣ ਲੱਗਿਆ ਪਾਣੀ | Satluj River Flood

ਫਿਰੋਜਪੁਰ (ਸਤਪਾਲ ਥਿੰਦ)। ਹੁਸੈਨੀ ਵਾਲਾ ਤੋਂ ਅੱਗੇ ਛੱਡੇ ਪਾਣੀ ਨੇ ਹੁਣ ਆਪਣੇ ਜੋਹਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਅੱਜ ਅਚਾਨਕ ਪਾਣੀ ਪੱਧਰ ਪਹਿਲਾਂ ਨਾਲੋਂ 2 ਤੋਂ ਗੁਣਾ ਜ਼ਿਆਦਾ ਹੋ ਗਿਆ। ਜਿਸ ਨਾਲ ਸਵੇਰ ਤੋਂ ਲੱਗੇ ਲੋਕਾਂ ਨੇ ਦਰਿਆ ਕੰਡੇ ਗੱਟੇ ਤਾਂ ਲਾ ਕੇ ਪਾਣੀ ਨੂੰ ਰੋਕ ਰੱਖਿਆ ਸੀ ਪਰ ਅੱਜ ਬਾਅਦ ਦੁਪਹਿਰ ਵਧੇ ਪਾਣੀ ਦੇ ਪੱਧਰ ਨੇ ਗਜਨੀ ਵਾਲਾ ਦੋਨਾ ਮੱਤੜ ਪਿੰਡ ਵਾਲੇ ਪਾਸੇ ਬੰਨ ਤੋਂ ਨਿਕਲਣਾ ਸ਼ੁਰੂ ਕਰ ਦਿੱਤਾ ਹੈ ਪਰ ਕਾਫੀ ਮਜ਼ਦੂਰ ਤੇ ਕਿਸਾਨ ਗੱਟਿਆ ਨਾਲ ਨੱਕਾ ਬੰਨ੍ਹ ਰਹੇ ਹਨ ਪਰ ਪਿੰਡ ਵਾਲੇ ਪਾਸੇ ਇੱਕ ਨੋਚ ਡਿੱਗਣ ਕਾਰਨ ਪਾਣੀ ਦਰਿਆ ਤੋਂ ਪਾਰ ਪਿੰਡ ਵਾਲੇ ਪਾਸੇ ਜਮੀਨਾਂ ਨੂੰ ਪੈਣਾ ਸ਼ੁਰੂ ਹੋ ਗਿਆ ਹੈ। (Satluj River Flood)

ਜਿਸ ਕਾਰਨ ਦਰਿਆ ਦੇ ਬੰਨ੍ਹ ਤੋਂ ਪਾਰ ਪਿੰਡ ਵਾਲੇ ਪਾਸੇ ਝੋਨਾ ਵੀ ਡੁੱਬਣ ਲੱਗ ਗਿਆ ਹੈ। ਮੌਕੇ ’ਤੇ ਕਾਫੀ ਲੋਕ ਇਸ ਕਰਕੇ ਵੀ ਇਕੱਠੇ ਹਨ ਕਿਉਕਿ ਫਿਰੋਜ਼ਪੁਰ ਦੇ ਸਾਸਦ ਸੁਖਬੀਰ ਸਿੰਘ ਬਾਦਲ ਇਸ ਜਗ੍ਹਾ ਜਾਇਜਾ ਲੈਣ ਪੁੱਜ ਰਹੇ ਹਨ। ਜਿਸ ਕਰਕੇ ਲੋਕਾਂ ਦਾ ਵੱਡਾ ਇਕੱਠ ਤੇ ਪ੍ਰਸ਼ਾਸਨ ਅਧਿਕਾਰੀ ਮੌਕੇ ’ਤੇ ਹਾਜ਼ਰ ਹਨ ।

Satluj River Flood

ਦੂਸਰੇ ਪਾਸੇ ਇਨ੍ਹਾਂ ਪਿੰਡਾਂ ਤੋਂ ਇਲਾਵਾ ਚੱਕ ਸ਼ਿਕਾਰ ਗਾਹ, ਦੋਨਾ ਰਾਜਾ ਦੀਨਾ ਨਾਥ ਚੱਕ ਛਾਗਾ ਰਾਏ ਅਤੇ ਚੱਕ ਸਰਕਾਰ ਮੌਜੀ ਬਹਾਦਰ ਕੇ ਪਿੰਡਾਂ ਵੱਲ ਖੇਤਾਂ ਵਿੱਚ ਪਾਣੀ ਦਸਤਕ ਦੇ ਰਿਹਾ ਹੈ। ਦਰਿਆ ਤੋਂ ਪਾਰ ਗਏ ਕਿਸਾਨਾਂ ਨੂੰ ਫੌਜ ਨੇ ਮੋਟਰ ਬੋਟਾ ਰਾਹੀਂ ਬਾਹਰ ਲਿਆਂਦਾ। ਦਰਿਆ ਪਾਰ ਆਪਣੇ ਫਸੇ ਪਸ਼ੂਆ ਅਤੇ ਹੋਰ ਸਾਧਨਾਂ ਦੀ ਸਾਂਭ-ਸੰਭਾਲ ਕਰਨ ਗਏ ਫਸੇ ਕਿਸਾਨਾਂ ਨੂੰ ਫੌਜ ਨੇ ਆਪਣੀਆਂ ਇੰਜਣ ਨਾਲ ਚੱਲਣ ਵਾਲੀਆਂ ਮੋਟਰ ਬੋਟਾਂ ਰਾਹੀਂ ਬਾਹਰ ਕੱਢਿਆ ਹੈ। ਸੁਖਬੀਰ ਬਾਦਲ ਦੀ ਲੋਕ ਕਾਫੀ ਸਮੇ ਤੋਂ ਇੰਤਜਾਰ ਕਰ ਰਹੇ ਹਨ ਪਰ ਅਜੇ ਤੱਕ ਨਹੀਂ ਪਹੁੰਚੇ ਜਿਸ ਕਾਰਨ ਲੋਕ ਕਾਫੀ ਮੌਕੇ ’ਤੇ ਹਨ।