ਬੁੱਟਰ ਬੱਧਨੀ ਦੀ ਸਾਧ-ਸੰਗਤ ਨੇ ਲੋੜਵੰਦ ਨੂੰ ਮਕਾਨ ਬਣਾ ਕੇ ਦਿੱਤਾ

ਜ਼ਰੂਰਤਮੰਦ ਪਰਿਵਾਰ ਨੇ ਕੀਤਾ ਪੂਜਨੀਕ ਗੁਰੁੂ ਜੀ ਤੇ ਸਾਧ-ਸੰਗਤ ਦਾ ਧੰਨਵਾਦ

(ਕਿਰਨ ਰੱਤੀ) ਬੁੱਟਰ ਬੱਧਨੀ \ ਅਜੀਤਵਾਲ। ਡੇਰਾ ਸਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾਂਦੀ ਮਾਨਵਤਾ ਭਾਲਾਈ ਦੀ ਸਿੱਖਿਆ ’ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 135 ਕਾਰਜਾਂ ਦੀ ਲੜੀ ਤਹਿਤ ਬਲਾਕ ਬੁੱਟਰ ਬੱਧਨੀ ਦੇ ਪਿੰਡ ਰਾਉਕੇ ਕਲਾਂ ਵਿਖੇ ਬਲਾਕ ਦੀ ਸਾਧ-ਸੰਗਤ ਨੇ ਇੱਕ ਲੋੜਵੰਦ ਪਰਿਵਾਰ ਗੁਰਮੇਜ ਸਿੰਘ ਗੇੇਜਾ ਨੂੰ ‘ਆਸ਼ਿਆਨਾ’ ਮੁਹਿੰਮ ਤਹਿਤ ਮਕਾਨ ਬਣਾ ਕੇ ਦਿਤਾ।

ਦੱਸ ਦਈਏ ਕਿ ਗੁਰਮੇਜ ਸਿੰਘ ਗੇੇਜਾ ਇੱਕ ਅਤੀ ਜ਼ਰੂਰਤਮੰਦ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ। ਇਸ ਬਾਰੇ ਬਾਲਾਕ ਬੁੱਟਰ ਬੱਧਨੀ ਦੇ ਜਿੰਮੇਵਾਰਾਂ 15 ਮੈਬਰਾਂ ਰਾਣਾ ਚੁਗਾਵਾਂ ਨੂੰ ਲੱਗਾ ਤਾਂ ਉਨ੍ਹਾਂ ਬਲਾਕ ਭੰਗੀਦਾਸ ਸੁਭਾਸ ਕੁਮਾਰ ਇੰਸਾਂ, 15 ਮੈਂਬਰ ਤਾਰਾ ਸਿੰਘ, 15 ਮੈਂਬਰ ਸ਼ਮਸ਼ੇਰ ਸਿੰਘ ਇੰਸਾਂ, 15 ਮੈਂਬਰ ਸਾਧੂ ਸਿੰਘ ਇੰਸਾਂ, 15 ਮੈਂਬਰ ਬੁੱਧਰਾਮ ਇੰਸਾਂ, 15 ਮੈਂਬਰ ਰਜਿੰਦਰ ਸਿੰਘ ਇੰਸਾਂ ਤੇ ਪਿੰਡ ਰਾਉਕੇ ਕਲ਼ਾਂ ਦੇ ਭੰਗੀਦਾਸ ਗੁਰਜੰਟ ਸਿੰਘ ਨਾਲ ਰਾਬਤਾ ਕਾਇਮ ਕੀਤਾ ਤੇ ਅੱਜ ਬਲਾਕ ਬੁੱਟਰ ਬੱਧਨੀ ਦੇ 18 ਪਿੰਡਾਂ ਦੀ ਸਾਧ-ਸੰਗਤ ਨੇ ਵੱਡੀ ਗਿਣਤੀ ਚ’ ਪਹੁੰਚ ਕੇ ਅੱਜ ਪੂਰੇ ਉਤਸ਼ਾਹ ਨਾਲ ਸਿਰਫ 6 ਕੁ ਘੰਟਿਆਂ ਚ’ ਜ਼ਰੂਰਤਮੰਦ ਪਰਿਵਾਰ ਦਾ ਘਰ ਬਣਾ ਕੇ ਉਸ ਨੂੰ ਰੰਗ ਰੋਗਨ ਵੀ ਕਰ ਦਿੱਤਾ, ਜਿਸ ਦੀ ਪੂਰੇ ਇਲਾਕੇ ’ਚ ਚਰਚਾ ਹੈ।

ਇਸ ਮੌਕੇ 15 ਮੈਂਬਰ ਸਾਧੂ ਇੰਸਾਂ ਤੇ ਰਣਇੰਦਰ ਸਿੰਘ ਰਾਣਾ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਡੇਰਾ ਸਚਾ ਸੌਦਾ ਵੱਲੋਂ ਕੀਤੇ ਜਾ ਰਹੇ 135 ਮਾਨਵਤਾ ਭਲਾਈ ਦੇ ਕੰਮਾਂ ਦੀ ਲੜੀ ਤਹਿਤ ਹੀ ਸਾਧ-ਸੰਗਤ ਜਿਥੇ ਲੋੜਵੰਦਾਂ ਨੂੰ ਘਰ ਬਣਾ ਕੇ ਦੇ ਰਹੀ ਹੈ, ਉੁਥੇ ਜਿਉੇਂਦੇ ਸਮੇਂ ਖੁੂਨ ਦਾਨ, ਗੁਰਦਾ ਦਾਨ, ਤੇ ਮਰਨ ਉਪਰੰਤ ਅੱਖਾਂ ਦਾਨ, ਸਰੀਰ ਦਾਨ, ਹਰ ਮਹੀਨੇ ਲੋੜਵੰਦਾਂ ਨੂੰ ਰਾਸ਼ਨ ਦੇਣਾ ਆਦਿ ਕੰਮ ਜ਼ੋਰਾਂ-ਸ਼ੋਰਾਂ ਨਾਲ ਕਰ ਰਹੀ ਹੈ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਜ਼ਰੂਰਤਮੰਦ ਉਨ੍ਹਾਂ ਨਾਲ ਸਪੰਰਕ ਕਰ ਸਕਦਾ ਹੈ, ਉਸ ਦੀ ਹਰ ਪੱਖੋਂ ਮਦਦ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਸਾਡੇ ਬਲਾਕ ਦੇ ਮਨੀਲਾ ਚ’ ਵਸੇ ਜਗਰਾਜ ਸਿੰਘ ਬਲਾਕ ਦੇ ਹਰ ਮਾਨਵਤਾ ਭਲਾਈ ਦੇ ਕਾਰਜਾਂ ’ਚ ਆਪਣੀ ਦਸਾਂ ਨਹੁੰਆਂ ਦੀ ਕਮਾਈ ’ਚੋਂ ਪਰਮਾਰਥ ਕਰਦੇ ਹਨ।ਉਨ੍ਹਾਂ ਜਗਰਾਜ ਸਿੰਘ ਦਾ ਬਲਾਕ ਦੀ ਸਾਧ-ਸੰਗਤ ਵੱਲੋਂ ਧੰਨਵਾਦ ਕੀਤਾ।ਉਨ੍ਹਾਂ ਅੱਗੇ ਕਿਹਾ ਕਿ ਬਲਾਕ ਬੁਟਰ ਬਧਨੀ ਦੀ ਸਾਧ-ਸੰਗਤ ਵੱਲੋ ਪੂਜਨੀਕ ਗੁਰੂ ਜੀ ਦੇ ਅਸ਼ੀਰਵਾਦ ਨਾਲ ਮਾਨਵਤਾ ਭਲਾਈ ਦੇ ਕੰਮਾਂ ਚ’ ਹੋਰ ਤੇਜ਼ੀ ਲਿਆਂਦੀ ਜਾਵੇਗੀ।ਇਸ ਮੌਕੇ ਭਾਗ ਸਿੰਘ ਇੰਸਾਂ ਮਨੀਆ ਤਰਸੇਮ ਸਿੰਘ ਮੀਨੀਆਂ ਬਲਾਕ ਜਿੰਮੇਵਾਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ, ਵਿੱਕੀ ਇੰਸਾਂ, ਸੁਜਾਨ ਭੈਣ ਕਮਲਜੀਤ ਕੌਰ ਇੰਸਾਂ ਤੋਂ ਬਿਨਾਂ ਬਲਾਕ ਦੀ ਸਾਧ-ਸੰਗਤ ਵੱਡੀ ਤਦਾਦ ਵਿੱਚ ਹਾਜ਼ਰ ਸੀ।

ਕੀ ਕਹਿਣਾ ਹੈ ਲੋੜਵੰਦ ਪਰਿਵਾਰ ਦਾ

ਇਸ ਸਬੰਧੀ ਲੋੜਵੰਦ ਪਰਿਵਾਰ ਗੁਰਮੇਜ ਸਿੰਘ ਗੇੇਜਾ ਨੇ ਆਪਣੇ ਪਰਿਵਾਰਕ ਮਂੈਬਰਾਂ ਸਮੇਤ ਪੂਜਨੀਕ ਗੁਰੂੁ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਜੋ ਆਪਣੀ ਸਾਧ-ਸੰਗਤ ਨੂੰ ਰੁੂਹਾਨੀਅਤ ਦਾ ਪਾਠ ਪੜ੍ਹਾਉਣ ਦੇ ਨਾਲ-ਨਾਲ ਅਜਿਹੇ ਮਾਨਵਤਾ ਭਲਾਈ ਦੇ ਕੰਮਾਂ ਦੀ ਵੀ ਸਿੱਖਿਆ ਦਿੰਦੇ ਹਨ। ਉਸ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਕੋਲ ਵੀ ਵਧੀਆ ਮਕਾਨ ਹੋਵੇਗਾ।ਪਰ ਸਾਧ-ਸੰਗਤ ਨੇ ਸਾਨੂੰ ਕੁਝ ਘੰਟਿਆਂ ’ਚ ਹੀ ਮਕਾਨ ਵਾਲੇ ਬਣਾ ਦਿੱਤਾ ਤੇ ਅਸੀਂ ਕਰੋੜਾਂ ਵਾਰ ਪੂਜਨੀਕ ਗੁਰੂੁ ਜੀ ਤੇ ਸਾਧ-ਸੰਗਤ ਦਾ ਧੰਨਵਾਦ ਕਰਦੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ