ਦੇਸ਼ ਪ੍ਰਤੀ ਤਿਰੰਗੇ ਝੰਡੇ ਲਹਿਰਾ ਕੇ ਦੇਸ਼ ਭਗਤੀ ਦਾ ਵੀ ਸਬੂਤ ਦਿੱਤਾ
(ਭੂਸਨ ਸਿੰਗਲਾ) ਪਾਤੜਾਂ। ਡੇਰਾ ਸੱਚਾ ਸੌਦਾ ਦੇ ਸਥਾਨਕ ਨਾਮ ਚਰਚਾ ਘਰ ’ਚ ‘ਗੁਰੂ ਪੂਰਨਿਮਾ’ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਸਾਧ-ਸੰਗਤ ’ਚ ਗੁਰੂ ਪ੍ਰਤੀ ਸ਼ਰਧਾ ਦਿਖਾਈ ਦਿੱਤੀ। ਉਥੇ ਸਾਧ-ਸੰਗਤ ਨੇ ਦੇਸ਼ ਦੀ ਸ਼ਾਨ ‘ਤਿਰੰਗੇ ਝੰਡੇ’ ਲਹਿਰਾ ਕੇ ਦੇਸ਼ ਭਗਤੀ ਦਾ ਵੀ ਸਬੂਤ ਦਿੱਤਾ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਲਾਈਵ ਗਾਏ ਸ਼ਬਦਾਂ ’ਤੇ ਸਾਧ-ਸੰਗਤ ਨੇ ਨੱਚ ਗਾ ਕੇ ਖੁਸ਼ੀ ਮਨਾਈ। ਇਸ ਮੌਕੇ ਭੈਣਾਂ ਨੇ ਜਾਗੋ ਕੱਢ ਕੇ ਪੂਜਨੀਕ ਗੁਰੂ ਜੀ ਨੂੰ ਗੁਰੂ ਪੁੰਨਿਆ ਦੀ ਵਧਾਈ ਦਿੱਤੀ। ਇਸ ਮੌਕੇ ਭੈਣਾਂ ਵਲੋਂ ਪੰਜਾਬੀ ਗਿੱਧਾ ਪਾ ਕੇ ਅਤੇ ਭਾਈਆਂ ਵੱਲੋਂ ਪੰਜਾਬੀ ਭੰਗੜਾ ਪਾ ਕੇ ਖੂਬ ਜਸ਼ਨ ਮਨਾਏ ਗਏ।
ਇਸ ਮੌਕੇ ਪੂਜਨੀਕ ਗੁਰੂ ਜੀ ਨੇ ਯੂਟਿਊਬ ਚੈਨਲ ਰਾਹੀਂ ਲਾਈਵ ਪ੍ਰੋਗਰਾਮ ਚਲਾ ਕੇ ਜਿੱਥੇ ਦੇਸ਼ ਅਤੇ ਵਿਦੇਸ਼ਾਂ ’ਚ ਵੱਸਦੀ ਸਾਧ-ਸੰਗਤ ਨੂੰ ਆਪਣੇ ਬਚਨਾਂ ਨਾਲ ਨਿਹਾਲ ਕੀਤਾ ਉਥੇ ਪਾਤੜਾਂ ਦੀ ਸਾਧ-ਸੰਗਤ ਨੇ ਵੀ ਵੱਡੀਆਂ ਐਲ.ਈ.ਡੀ. ਸਕਰੀਨਾਂ ਰਾਹੀਂ ਪੂਰੀ ਸ਼ਰਧਾ ਨਾਲ ਗੁਰੂ ਬਚਨਾਂ ਨੂੰ ਸਰਵਣ ਕੀਤਾ ਅਤੇ ਗੁਰੂ ਜੀ ਨੂੰ ‘ਗੁਰੂ ਪੁੰਨਿਆ’ ਦਿਵਸ ਦੀ ਵਧਾਈ ਦਿੱਤੀ। ਜਾਣਕਾਰੀ ਦਿੰਦਿਆਂ ਬਲਾਕ ਦੇ ਜਿੰਮੇਵਾਰਾਂ ਨੇ ਦੱਸਿਆ ਕਿ ਹਮਝੇੜੀ ਵਿਖੇ ਸਥਿਤ ਨਾਮ ਚਰਚਾ ਘਰ ’ਚ ‘ਗੁਰੂ ਪੂਰਨਿਮਾ’ ਦਿਵਸ ਧੂਮਧਾਮ ਨਾਲ ਮਨਾਇਆ ਗਿਆ ਅਤੇ ਚਾਰੇ ਧਰਮਾਂ ਦਾ ਪ੍ਰਸਾਦ ਵੰਡਿਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਇਸ ਮੌਕੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਕਾਰ ਬਾਜ਼ਾਰ ਵਿੱਚੋਂ ਬਹੁਤ ਸਾਰੇ ਪਤਵੰਤੇ ਵਿਅਕਤੀਆਂ ਨੇ ਆਪਣੀ ਹਾਜ਼ਰੀ ਲਗਵਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ