ਗਰੀਬ ਪਰਿਵਾਰ ਨੇ ਕੀਤਾ ਗੁਰੁ ਜੀ ਤੇ ਸਾਧ-ਸੰਗਤ ਦਾ ਧੰਨਵਾਦ
ਸਿਰਫ 6 ਘਟਿਆਂ ਚ’ ਮਕਾਨ ਹੋਇਆ ਤਿਆਰ ਇਲਾਕੇ ਚ’ ਚਰਚਾ
ਬੁੱਟਰ ਬੱਧਨੀ\ਅਜੀਤਵਾਲ, (ਕਿਰਨ ਰੱਤੀ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਵੱਲੋ ਦਿੱਤੀ ਜਾਂਦੀ ਮਾਨਵਤਾ ਭਾਲਾਈ ਦੀ ਸਿੱਖਿਆ ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਵੱਲੋ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 134 ਕਾਰਜਾਂ ਦੀ ਲੜੀ ਤਹਿਤ ਬਲਾਕ ਬੁੱਟਰ ਬੱਧਨੀ ਦੇ ਪਿੰਡ ਡਾਲਾ ਵਿਖੇ ਬਲਾਕ ਦੀ ਸਾਧ-ਸੰਗਤ ਨੇ ਇੱਕ ਲੋੜਵੰਦ ਗਰੀਬ ਪਰਿਵਾਰ ਸਿੰਦਾ ਸਿੰਘ ਪੁੱਤਰ ਬਖਤੋਰ ਸਿੰਘ ਨੂੰ ਅਸ਼ਿਆਨਾ ਮੁਹਿੰਮ ਤਹਿਤ ਮਕਾਨ ਬਣਾ ਕੇ ਦਿੱਤਾ। ਦੱਸ ਦਈਏ ਕਿ ਸਿੰਦਾ ਸਿੰਘ ਇਕ ਅਤੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਇਸ ਬਾਰੇ ਨਿਊਜੀਲੈਡ ਦੀ ਸੰਗਤ ਨੂੰ ਪਤਾ ਲੱਗਾ ਤਾ ਉਨ੍ਹਾਂ ਤੁਰੰਤ ਬਾਲਾਕ ਬੁੱਟਰ ਬੱਧਨੀ ਦੇ ਜੁਮੇਵਾਰਾਂ ਨਾਲ ਸਪੰਰਕ ਕਰਕੇ ਸਹਾਇਤਾ ਭੇਜੀ ਤੇ ਬਲਾਕ ਕਮੇਟੀ ਦੇ ਸਮੂਹ ਮੈਬਰਾਂ ਨੇ ਤੇ ਸਾਧ ਸੰਗਤ ਨੇ ਤਨ ਦੀ ਸੇਵਾ ਕਰਦਿਆਂ ਅੱਜ ਪੂਰੇ ੳਤਸ਼ਾਹ ਨਾਲ ਸਿਰਫ 6 ਕੁ ਘੰਟਿਆਂ ਚ’ ਗਰੀਬ ਪਰਿਵਾਰ ਦਾ ਘਰ ਬਣਾ ਕੇ ਸਾਉਣ ਦੇ ਮਹੀਨੇ ਚ’ ਛੱਤਾਂ ਚੋਣ ਦਾ ਡਰ ਸਦਾ ਲਈ ਮੁਕਾ ਦਿੱਤਾ ਤੇ ਨਾਲ ਹੀ ਰੰਗ ਰੋਗਨ ਵੀ ਕਰ ਦਿੱਤਾ।
ਬਲਾਕ ਭੰਗੀਦਾਸ ਸੁਭਾਸ ਕੁਮਾਰ ਇੰਸਾ ਤੇ 15 ਮੈਬਰ ਰਾਣਾ ਚੁਗਾਵਾ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋ ਕੀਤੇ ਜਾ ਰਹੇ 134 ਮਾਨਵਤਾ ਭਲਾਈ ਦੇ ਕੰਮਾਂ ਦੀ ਲੜੀ ਤਹਿਤ ਹੀ ਸਾਧ-ਸੰਗਤ ਜਿੱਥੇ ਲੋੜਵੰਦਾਂ ਨੂੰ ਘਰ ਬਣਾ ਕੇ ਦੇ ਰਹੀ ਹੈ ੳੁੱਥੇ ਜਿਉੇਦੇ ਸਮੇ ਖੁੂਨ ਦਾਨ, ਗੁਰਦਾ ਦਾਨ, ਤੇ ਮਰਨ ਉਪਰੰਤ ਅੱਖਾਂ ਦਾਨ, ਸਰੀਰਦਾਨ, ਹਰ ਮਹੀਨੇ ਲੋੜਵੰਦਾਂ ਨੂੰ ਰਾਸ਼ਨ ਦੇਣਾ ਆਦਿ ਕੰਮ ਜੋਰਾਂ ਸ਼ੋਰਾਂ ਨਾਲ ਕਰ ਰਹੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਜਰੂਰਤਮੰਦ ਉਨ੍ਹਾ ਨਾਲ ਸਪੰਰਕ ਕਰ ਸਕਦਾ ਹੈ ਉਸ ਦੀ ਹਰ ਪੱਖੋ ਮਦਦ ਕੀਤੀ ਜਾਵੇਗੀ। ਜੁੰਮੇਵਾਰਾਂ ਨੇ ਨਿਉਜੀਲੈਡ ਦੀ ਸਮੂਹ ਸਾਧ-ਸੰਗਤ ਦਾ ਵਿਸ਼ੇਸ ਧੰਨਵਾਦ ਕਰਦਿਆਂ ਕਿਹਾ ਧੰਨ ਹਨ ਇਹ ਮਾਲਕ ਦੇ ਪਿਆਰੇ ਜੋ ਵਿਦੇਸ਼ਾ ਚ’ ਵੀ ਰਹਿੰਦੇ ਹੋਏ ਅਜਿਹੇ ਮਾਨਵਤਾ ਭਲਾਈ ਦੇ ਕਾਰਜਾਂ ਲਈ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਪਰਮਾਰਥ ਕਰ ਰਹੇ ਹਨ।
ਸਾਧੂ ਸਿੰਘ ਇੰਸਾ ਬੁੱਟਰ ਕਲਾਂ, ਮਹਿੰਗਾ ਸਿੰਘ ਇੰਸਾ ਬੱਧਨੀ ਖੁਰਦ, ਸਮਸ਼ੇਰ ਸਿੰਘ ਇੰਸਾ ਕੋਕਰੀ ਕਲਾਂ, ਸੁਖਜਿੰਦਰ ਸਿੰਘ ਇੰਸਾ ਡਾਲਾ, ਬੁੱਧ ਰਾਮ ਇੰਸ਼ਾ ਮੱਦੋਕੇ, ਰਣਵਿੰਦਰ ਸਿੰਘ ਇੰਸਾ ਚੁਗਾਵਾ, ਤਾਰਾ ਸਿੰਘ ਬੱਧਨੀ ਕਲਾ, ਰਣਜੀਤ ਸਿੰਘ ਸੋਨੀ ਲੋਪੋ [ਸਾਰੇ 15 ਮੈਬਰ] ਨੇ ਅੱਗੇ ਦੱਸਿਆ ਕਿ ਬਲਾਕ ਬੁੱਟਰ ਬੱਧਨੀ ਦੀ ਸਾਧ ਸੰਗਤ ਵੱਲੋ ਗੁਰੂ ਜੀ ਦੇ ਅਸ਼ੀਰਵਾਦ ਨਾਲ ਮਾਨਵਤਾ ਭਲਾਈ ਦੇ ਕੰਮਾਂ ਚ’ ਹੋਰ ਤੇਜੀ ਲਿਆਦੀ ਜਾਵੇਗੀ। ਇਸ ਮੌਕੇ ਅਮਰਜੀਤ ਸ਼ਰਮਾ, ਰਣਜੀਤ ਸਿੰਘ ਦੌਧਰ, ਸ਼ਮਸ਼ੇਰ ਸਿੰਘ ਬੱਧਨੀ ਕਲਾਂ, ਪ੍ਰੀਤਮ ਸਿੰਘ ਇੰਸਾ, ਦਿਲਦਾਰ ਸਿੰਘ ਇੰਸਾ, ਜਿਲਾਂ ਸੁਜਾਨ ਭੈਣ ਕਮਲਜੀਤ ਕੌਰ ਇੰਸਾ, ਸੁਜਾਨ ਭੈਣ ਲਖਵੀਰ ਕੋਰ ਇੰਸਾ, ਵੀਰਪਾਲ ਕੌਰ ਇੰਸਾ ਤੋ ਬਿੰਨਾਂ ਬਲਾਕ ਦੀ ਸਾਧ ਸੰਗਤ ਵੱਡੀ ਤਦਾਦ ਵਿਚ ਹਾਜ਼ਰ ਸੀ।
ਕੀ ਕਹਿਣਾ ਹੈ ਗਰੀਬ ਪਰਿਵਾਰ ਦਾ
ਇਸ ਸਬੰਧੀ ਲੋੜਵੰਦ ਗਰੀਬ ਪਰਿਵਾਰ ਸਿੰਦਾ ਸਿੰਘ ਪੁੱਤਰ ਬਖਤੋਰ ਸਿੰਘ ਨੇ ਗੁਰੁ ਜੀ ਦਾ ਧੰਨਵਾਦ ਕਰਦਿਆ ਕਿਹਾ ਕਿ ਧੰਨ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਜੋ ਆਪਣੀ ਸਾਧ-ਸੰਗਤ ਨੂੰ ਰੁਹਾਨੀਅਤ ਦਾ ਪਾਠ ਪੜਾਉਣ ਦੇ ਨਾਲ ਨਾਲ ਅਜਿਹੇ ਮਾਨਵਤਾ ਭਲਾਈ ਦੇ ਕੰਮਾਂ ਦੀ ਵੀ ਸਿੱਖਿਆ ਦਿੰਦੇ ਹਨ। ਉਸ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਸ ਬਰਸਾਤੀ ਮੌਸਮ ਵਿਚ ਖਸਤਾ ਹਾਲਤ ਮਕਾਨ ਦੇ ਡਿੱਗ ਜਾਣ ਦਾ ਡਰ ਸੀ ਸਾਨੂੰ ਹਰ ਸਮੇ ਸਤਾਉਦਾ ਸੀ ਪਰ ਸਾਧ ਸੰਗਤ ਨੇ ਸਾਨੂੰ ਕੁੱਝ ਘੰਟਿਆਂ ਚ’ ਹੀ ਮਕਾਨ ਵਾਲੇ ਬਣਾ ਦਿੱਤਾ ਤੇ ਅਸੀ ਕਰੋੜਾ ਵਾਰ ਗੁਰੁ ਜੀ ਤੇ ਸਾਧ ਸੰਗਤ ਦਾ ਧੰਨਵਾਦ ਕਰਦੇ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।