ਰੁਪਿਆ 11 ਪੈਸੇ ਹੋਇਆ ਮਜ਼ਬੂਤ
ਮੁੰਬਈ। ਦੁਨੀਆ ਦੀਆਂ ਹੋਰ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਨਰਮੀ ਅਤੇ ਘਰੇਲੂ ਸਟਾਕ ਬਾਜ਼ਾਰਾਂ ਦੀ ਮਜ਼ਬੂਤੀ ਦੇ ਮੱਦੇਨਜ਼ਰ ਰੁਪਿਆ ਅੱਜ ਇੰਟਰਬੈਂਕਿੰਗ ਮੁਦਰਾ ਬਾਜ਼ਾਰ ਵਿਚ ਡਾਲਰ ਦੇ ਮੁਕਾਬਲੇ 11 ਪੈਸੇ ਦੀ ਤੇਜ਼ੀ ਨਾਲ 74.91 ਦੇ ਪੱਧਰ ‘ਤੇ ਬੰਦ ਹੋਇਆ ਹੈ। ਭਾਰਤੀ ਕਰੰਸੀ ‘ਚ ਲਗਾਤਾਰ ਦੂਜੇ ਦਿਨ ਮਜ਼ਬੂਤੀ ਆਈ ਹੈ। ਪਿਛਲੇ ਕਾਰੋਬਾਰੀ ਦਿਨ ਇਹ 16 ਪੈਸੇ ਦੀ ਤੇਜ਼ੀ ਨਾਲ 75.02 ਰੁਪਏ ਪ੍ਰਤੀ ਡਾਲਰ ‘ਤੇ ਪਹੁੰਚ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ