ਸਾਡੇ ਨਾਲ ਸ਼ਾਮਲ

Follow us

13 C
Chandigarh
Tuesday, February 3, 2026
More
    Home Breaking News ਮੀਂਹ ਨਾਲ ਮਜ਼ਦੂ...

    ਮੀਂਹ ਨਾਲ ਮਜ਼ਦੂਰ ਪਰਿਵਾਰ ਦੇ ਕਮਰੇ ਦੀ ਛੱਤ ਡਿੱਗੀ

    ਮੀਂਹ ਨਾਲ ਮਜ਼ਦੂਰ ਪਰਿਵਾਰ ਦੇ ਕਮਰੇ ਦੀ ਛੱਤ ਡਿੱਗੀ

    ਦੋਦਾ , (ਰਵੀਪਾਲ) ਅੱਜ ਹੋਈ ਬਰਸਾਤ ਕਾਰਨ ਪਿੰਡ ਲੁਹਾਰਾ ਦੇ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ, ਪਰ ਗਨੀਮਤ ਇਹ ਰਹੀ ਕਿ ਜਿਸ ਸਮੇਂ ਘਰ ਦੀ ਛੱਤ ਡਿੱਗੀ ਉਸ ਸਮੇਂ ਕਮਰੇ ‘ਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ, ਪਰ ਛੱਤ ਡਿੱਗਣ ਨਾਲ ਕਮਰੇ ਵਿੱਚ ਪਿਆ ਘਰ ਦਾ ਸਾਮਾਨ ਨੁਕਸਾਨਿਆ ਗਿਆ।

    ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਕਰਨ ਸਿੰਘ ਪੁੱਤਰ ਸੰਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਨੇ ਦਿਨ ਰਾਤ ਮਿਹਨਤ ਕਰਕੇ ਘਰ ਬਣਾਇਆ ਸੀ ਪਰ ਛੱਤ ਦੇ ਬੱਤੇ ਖਰਾਬ ਹੋਣ ਕਰਕੇ ਮੀਂਹ ਕਾਰਨ ਉਨ੍ਹਾਂ ਦੇ ਘਰ ਦੇ ਕਮਰੇ ਦੀ ਛੱਤ ਡਿੱਗ ਗਈ। ਉਸ ਨੇ ਦੱਸਿਆ ਕਿ ਉਸ ਨੂੰ ਹੁਣ ਬਰਸਾਤਾਂ ਦੇ ਮੌਸਮ ‘ਚ ਮੁਸ਼ਕਿਲ ਪੇਸ਼ ਆਵੇਗੀ, ਕਿਉਂਕਿ ਇੰਨੀ ਜਲਦੀ ਛੱਤ ਦੀ ਮੁਰੰਮਤ ਕਰਵਾਉਣਾ ਉਸ ਦੇ ਵੱਸ ਦੀ ਗੱਲ ਨਹੀਂ। Àੁੱਧਰ ਮੌਜੂਦਾ ਪੰਚਾਇਤ ਮੈਂਬਰ ਗੁਰਪ੍ਰੀਤ ਕੌਰ ਅਤੇ ਕਲੱਬ ਮੈਂਬਰ ਨਛੱਤਰ ਸਿੰਘ ਨੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਰਕਾਰ ਪਾਸੋਂ ਜਸਕਰਨ ਸਿੰਘ ਨੂੰ ਵਿੱਤੀ ਮਦਦ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਬਰਸਾਤਾਂ ਤੋਂ ਪਹਿਲਾਂ ਉਹ ਆਪਣੇ ਘਰ ਦੀ ਮੁਰੰਮਤ ਕਰਵਾ ਸਕੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here