ਥਾਣੇ ਦੀ ਛੱਤ ਡਿੱਗੀ, ਰਿਕਾਰਡ ਰੂਮ ਦਾ ਸਮਾਨ ਬਰਬਾਦ

Police Station
ਅਬੋਹਰ। ਸਥਾਨਕ ਥਾਣੇ ਦੀ ਡਿੱਗੀ ਹੋਈ ਛੱਤ ਦਾ ਦ੍ਰਿਸ਼।

ਅਬੋਹਰ। ਪੰਜਾਬ ਦੇ ਅਬੋਹਰ ਸ਼ਹਿਰ ਦੇ ਥਾਣਾ ਨੰਬਰ-2 (Police Station) ’ਚ ਵੀਰਵਾਰ ਰਾਤ ਰਿਕਾਰਡ ਰੂਮ ਦੀ ਛੱਤ ਡਿੱਗ ਗਈ। ਮਲਬੇ ਦੇ ਹੇਠਾਂ ਦਬਣ ਨਾਲ ਰੂਮ ’ਚ ਰੱਖਿਆ ਕਾਫ਼ੀ ਸਮਾਨ ਬਰਬਾਦ ਹੋ ਗਿਆ, ਪਰ ਗਨੀਮਤ ਰਹੀ ਕਿ ਹਾਦਸੇ ਸਮੇਂ ਉੱਥੇ ਕੋਈ ਮੌਜ਼ੂਦ ਨਹੀਂ ਸੀ ਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਵਾਪਰਿਆ ਹੈ। ਥਾਣੇ ਦੀ ਇਮਾਰਤ ਆਜ਼ਾਦੀ ਤੋਂ ਪਹਿਲਾਂ ਦੀ ਹੈ, ਜਿਸ ਦੀ ਹੁਣ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ। ਸਮੇਂ-ਸਮੇਂ ’ਤੇ ਮੁਰੰਮਤ ਕਰਵਾਉਣ ਲਈ ਲੋੜ ਪੈਂਦੀ ਹੈ।

ਮਾਰਚ 2010 ’ਚ ਬਣਾਇਆ ਗਿਆ ਦੂਜਾ ਥਾਣਾ | Police Station

ਥਾਣਾ ਇੰਚਾਰਜ਼ ਨੇ ਸਰਕਾਰ ਤੋਂ ਥਾਣੇ ਦੀ ਇਮਾਰਤ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ। ਥਾਣਾ ਇੰਚਾਰਜ਼ ਗੁਰਚਰਨ ਸਿੰਘ ਨੇ ਦੱਸਿਆ ਕਿ ਇਮਾਰਤ ਕਾਫ਼ੀ ਪੁਰਾਣੀ ਹੈ। ਇਸ ਬਾਰੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਪਤਾ ਹੈ ਪਰ ਉਹ ਅਧਿਕਾਰੀਆਂ ਦੇ ਆਦੇਸ਼ਾਂ ’ਤੇ ਸਮੇਂ-ਸਮੇਂ ’ਤੇ ਇਸ ਦੀ ਮੁਰੰਮਤ ਕਰਵਾਉਂਦੇ ਰਹਿੰਦੇ ਹਨ। ਪਹਿਲਾਂ ਸ਼ਹਿਰ ’ਚ ਸਿਰਫ਼ ਇੱਕ ਹੀ ਥਾਣਾ ਸੀ, ਪਰ 23 ਮਾਰਚ 2010 ’ਚ ਥਾਣਾ ਨੰਬਰ-2 ਬਣਾਇਆ ਗਿਆ।

ਜ਼ਿਆਦਾਤਰ ਰਿਕਾਰਡ ਇਸੇ ਥਾਣੇ ਵਿੱਚ | Police Station

ਥਾਣਾ ਇੰਚਾਰਜ਼ ਅਨੁਸਾਰ ਇਸ ਥਾਣੇ ’ਚ ਸ਼ਹਿਰ ਦਾ ਜ਼ਿਆਦਾਤਰ ਰਿਕਾਰਡ ਜਮ੍ਹਾ ਹੈ। ਜਬਤ ਕੀਤੀਆਂ ਗਈਆਂ ਚੀਜ਼ਾਂ ਵੀ ਇੱਥੇ ਹੀ ਰੱਖੀਆਂ ਜਾਂਦੀਆਂ ਹਨ। ਆਜ਼ਾਦੀ ਤੋਂ ਪਹਿਲਾਂ ਬਣੇ ਇਸ ਥਾਣੇ ਦੀ ਇਮਾਰਤ ਦੀ ਚਿਨਾਈ ਮਿੱਟੀ ਵਿੱਚ ਹੋਈ ਹੈ। ਮੀਂਹ ਦੇ ਦਿਨਾਂ ’ਚ ਪਾਣੀ ਦੀ ਲੀਕੇਜ਼ ਹੁੰਦੀ ਹੈ। ਇਸ ਵਾਰ ਤਾਂ ਮੀਂਹ ਕਾਰਨ ਪੂਰੀ ਛੱਤ ਹੀ ਢਹਿ ਗਈ ਅਤੇ ਵਿਭਾਗ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ, ਜਿਸ ਦੀ ਭਰਪਾਈ ਵਿਭਾਗ ਨੂੰ ਹੀ ਕਰਨੀ ਪਵੇਗੀ।

ਇਹ ਵੀ ਪੜ੍ਹੋ : Hoshiarpur ਨਹਿਰ ‘ਚ ਡਿੱਗੀ ਕਾਰ, NRI ਦੀ ਮੌਤ