ਆਸੇ-ਪਾਸੇ ਲੋਕਾਂ ਨੇ ਕੱਢਿਆ ਬਾਹਰ,ਇੱਕ ਔਰਤ ਗੰਭੀਰ ਜ਼ਖਮੀ | Faridkot News
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਫਰੀਦਕੋਟ ਦੇ ਨੇੜਲੇ ਪਿੰਡ ਕੰਮੇਆਣਾ ’ਚ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਨਾਲ ਉਸ ਪਰਿਵਾਰ ਦੇ ਪੰਜ ਜੀਅ ਮਲਬੇ ਹੇਠ ਦੱਬ ਗਏ, ਜਿਸ ’ਚ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਲ ਹਨ। ਛੱਤ ਡਿੱਗਣ ਦੀ ਆਵਾਜ਼ ਨਾਲ ਆਸ-ਪਾਸ ਦੇ ਲੋਕ ਮੌਕੇ ’ਤੇ ਪਹੁੰਚੇ ਅਤੇ ਮਲਬੇ ਹੇਠਾਂ ਦੱਬੇ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ। Faridkot News
ਇਹ ਵੀ ਪੜ੍ਹੋ: Punjab News: ਦਿਨ-ਦਿਹਾੜੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ, ਮਾਮਲਾ ਦਰਜ
ਇਸ ਹਾਦਸੇ ਦੌਰਾਨ ਪਰਿਵਾਰ ਦੇ ਸਾਰੇ ਮੈਬਰਾਂ ਦੇ ਸੱਟਾਂ ਵੱਜੀਆਂ ਜਿਸ ’ਚ ਇੱਕ ਮਹਿਲਾ ਦੀ ਹਾਲਤ ਕਾਫੀ ਖਰਾਬ ਹੋਣ ਦੇ ਚੱਲਦੇ ਉਸਨੂੰ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਘਰ ਦੇ ਮੈਂਬਰਾਂ ਅਨੁਸਾਰ ਕੱਲ੍ਹ ਰਾਤ ਪੁਰਾ ਪਰਿਵਾਰ ਬਾਹਰ ਵਿਹੜੇ ’ਚ ਸੁੱਤਾ ਪਿਆ ਸੀ ਅਤੇ ਅੱਧੀ ਰਾਤ ਜਦੋਂ ਥੋੜੀ ਠੰਢ ਮਹਿਸੂਸ ਹੋਣ ’ਤੇ ਪਰਿਵਾਰ ਦੇ ਸਾਰੇ ਮੇੱਬਰ ਘਰ ਦੇ ਕਮਰੇ ’ਚ ਚਲੇ ਗਏ ਅਤੇ ਜਦ ਉਹ ਸੁੱਤੇ ਪਏ ਸਨ ਤਾਂ ਅਚਾਨਕ ਕਮਰੇ ਦੀ ਛੱਤ ਡਿੱਗ ਗਈ ਜਿਸ ਕਾਰਨ ਪਰਿਵਾਰ ਦੇ ਸਾਰੇ ਮੇੱਬਰ ਮਲਬੇ ਹੇਠਾਂ ਦੱਬ ਗਏ, ਜਿਨ੍ਹਾਂ ਨੂੰ ਆਸ ਪੜੋਸ ਦੇ ਲੋਕਾਂ ਦੀ ਮੱਦਦ ਨਾਲ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਪੀੜਤ ਪਰਿਵਾਰ ਨੇ ਮੈਡੀਕਲ ਹਸਪਤਾਲ ਦੇ ਪ੍ਰਬੰਧਕਾਂ ’ਤੇ ਦੋਸ਼ ਲਗਾਇਆ ਦੁਪਹਿਰ ਤੱਕ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ ਨਾ ਹੀ ਕੋਈ ਅੰਦਰੋਂ ਦਵਾਈ ਦਿੱਤੀ ਗਈ। ਉਨ੍ਹਾਂ ਵੱਲੋਂ ਸਰਕਾਰ ਤੋਂ ਮੱਦਦ ਦੀ ਅਪੀਲ ਕੀਤੀ ਜਾ ਰਹੀ ਹੈ। Faridkot News