ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ, ਤਿੰਨ ਜਣਿਆਂ ਦੀ ਮੌਤ
ਮੌੜ ਮੰਡੀ (ਰਕੇਸ਼ ਗਰਗ) ਬੀਤੀ ਰਾਤ ਸਥਾਨਕ ਮੰਡੀ ਦੇ ਗਾਂਧੀ ਬਸਤੀ ਵਿਖੇ ਰਹਿ ਰਹੇ ਇੱਕ ਦਲਿਤ ਪਰਿਵਾਰ ‘ਤੇ ਉਸ ਸਮੇਂ ਕਹਿਰ ਢਹਿ ਪਿਆ ਜਦੋਂ ਮੀਂਹ ਕਾਰਨ ਆਪਣੇ ਘਰ ਦੇ ਚੁਬਾਰੇ ਅੰਦਰ ਸੁੱਤੇ ਸਵਰਗਵਾਸੀ ਅਮਰਜੀਤ ਸਿੰਘ ਦੇ ਪਰਿਵਾਰ ‘ਤੇ ਛੱਤ ਡਿੱਗ ਪਈ ।ਇਸ ਹਾਦਸੇ ਵਿੱਚ ਤਿੰਨ ਜਣਿਆਂ ਦੀ ਦਰਦਨਾਕ ਮੌਤ ਹੋਣ ਦਾ ਪਤਾ ਲੱਗਿਆ ਹੈ ਮ੍ਰਿਤਕਾਂ ਦੇ ਗੁਆਢ ਵਿੱਚ ਰਹਿੰਦੇ ਸ਼ਤੀਸ਼ ਬਾਬਾ ਅਤੇ ਭੀਮ ਸੈਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਪੈ ਰਹੇ ਮੀਂਹ ਸਮੇਂ ਜਦੋ ਉਹ ਆਪਣੇ ਘਰ ਸੌਂ ਰਹੇ ਸਨ ਤਾਂ ਅਚਾਨਕ ਲਗਭਗ 3 ਵਜੇ ਦੇ ਕਰੀਬ ਕਾਫੀ ਵੱਡਾ ਧਮਾਕਾ ਹੋਣ ਤੋਂ ਬਾਅਦ ਜਦੋ ਉਹਨਾਂ ਬਾਹਰ ਆ ਕੇ ਦੇਖਿਆ ਤਾਂ ਗੁਆਢ ਵਿੱਚ ਰਹਿੰਦੇ ਮ੍ਰਿਤਕਾਂ ਸੁਨੀਤਾ ਰਾਣੀ ਦੇ ਚੁਬਾਰੇ ਦੀ ਛੱਤ ਡਿੱਗੀ ਹੋਈ ਸੀ ।
ਇਸ ਤੋਂ ਬਾਅਦ ਇੱਕਤਰ ਮੰਡੀ ਵਾਸੀਆਂ ਵੱਲਂੋ ਪਰਿਵਾਰ ਦੇ ਮੈਂਬਰਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਮਲਬੇ ਹੇਠੋਂ ਕੱÎਢਿਆ ਗਿਆ ਅਤੇ ਮੰਡੀ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋ ਮ੍ਰਿਤਕਾ ਸੁਨੀਤਾ ਰਾਣੀ (45 ਸਾਲ ) ਉਸ ਦੇ ਪੁੱਤਰ ਰਾਕੇਸ਼ ਕੁਮਾਰ ਵਿੱਕੀ 19 ਸਾਲ ਤੇ ਉਸ ਦੀ ਧੀ ਮਮਤਾ ਰਾਣੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕਤਰ ਜਾਣਕਾਰੀ ਅਨੁਸਾਰ ਮ੍ਰਿਤਕਾ ਸੁਨੀਤਾ ਰਾਣੀ ਦਾ ਪਤੀ ਅਮਰਜੀਤ ਸਿੰਘ ਬੀਤੇ ਸਾਲ ਇੱਕ ਨਿੱਜੀ ਬੱਸ ਹਾਦਸੇ ਵਿੱਚ ਚਲ ਵਸਿਆ ਸੀ ਜਿਸ ਤੋਂ ਬਾਅਦ ਹੁਣ ਉਸ ਦਾ ਕੁਆਰਾ ਲੜਕਾ ਰਾਕੇਸ਼ ਕੁਮਾਰ ਹੀ ਪਰਿਵਾਰ ਦਾ ਪੇਟ ਪਾਲਦਾ ਸੀ। ਅਚਾਨਕ ਵਾਪਰੇ ਇਸ ਹਾਦਸੇ ਵਿੱਚ ਪਰਿਵਾਰ ਦਾ ਦੂਸਰਾ ਬੇਟਾ ਲੱਕੀ ਕੁਮਾਰ ਅਲੱਗ ਮਕਾਨ ਵਿੱਚ ਰਹਿੰਦਾ ਹੋਣ ਕਾਰਨ ਵਾਲ ਵਾਲ ਬਚ ਗਿਆ । ਦਲਿਤ ਪਰਿਵਾਰ ‘ਤੇ ਵਾਪਰੇ ਕਹਿਰ ਕਾਰਨ ਸਮਾਜ ਸੇਵੀ ਮੰਡੀ ਵਾਸੀਆਂ ਨੇ ਪੰਜਾਬ ਸਰਕਾਰ ਤੋ ਪੀੜਿਤ ਪਰਿਵਾਰ ਦੀ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।