ਮੀਂਹ ’ਚ ਮਕਾਨ ਦੀ ਡਿੱਗੀ ਛੱਤ, ਮਜ਼ਦੂਰ ’ਤੇ ਬਣੀ ਆਈ ਮੁਸੀਬਤ

Heavy Rain
ਭਵਾਨੀਗੜ: ਪਿੰਡ ਭੱਟੀਵਾਲ ਕਲਾਂ ਵਿਖੇ ਮਕਾਨ ਦੀ ਡਿੱਗੀ ਛੱਤ ਅਤੇ ਮਲਬੇ ਹੇਠ ਦਬਿਆ ਘਰੇਲੂ ਸਮਾਨ।

ਮੀਂਹ ਪੈਣ ਕਾਰਨ ਅਪਾਹਿਜ਼ ਮਜ਼ਦੂਰ ਦੇ ਘਰ ਦੀ ਛੱਤ ਡਿੱਗੀ

(ਵਿਜੈ ਸਿੰਗਲਾ) ਭਵਾਨੀਗੜ੍ਹ। ਇਲਾਕੇ ਵਿੱਚ ਮੀਂਹ ਪੈਣ ਨਾਲ ਅੱਜ ਨੇੜਲੇ ਪਿੰਡ ਭੱਟੀਵਾਲ ਕਲਾਂ ਦੇ ਇੱਕ ਅਪਾਹਿਜ਼ ਮਜ਼ਦੂਰ ਦੇ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਕੱਪੜਿਆਂ ਵਾਲੀ ਪੇਟੀ ਸਮੇਤ ਘਰ ਵਿੱਚ ਪਿਆ ਹੋਰ ਸਮਾਨ ਦਾ ਭਾਰੀ ਨੁਕਸਾਨ ਹੋ ਗਿਆ। Heavy Rain

ਇਹ ਵੀ ਪੜ੍ਹੋ: ਭਾਰੀ ਮੀਂਹ ਨਾਲ ਲੋਕਾਂ ਨੂੰ ਰਾਹਤ, ਕਿਸਾਨਾਂ ਦੇ ਚਿਹਰਿਆਂ ’ਤੇ ਚਮਕ

ਅਪਾਹਿਜ਼ ਮਜ਼ਦੂਰ ਮੋਹਨ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਮੀਂਹ ਪੈਣ ਨਾਲ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਪਈ। ਉਨ੍ਹਾਂ ਦੱਸਿਆ ਕਿ ਉਹ ਇਕ ਬਾਂਹ ਹੋਣ ਦੇ ਬਾਵਜ਼ੂਦ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ, ਪਰ ਇਸ ਕੁਦਰਤੀ ਆਫ਼ਤ ਨਾਲ ਉਨ੍ਹਾਂ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਉਨ੍ਹਾਂ ਦੱਸਿਆ ਕਿ ਬੱਚੇ ਸਕੂਲ ਵਿੱਚ ਜਾਣ ਕਾਰਨ ਜਾਨੀ ਨੁਕਸਾਨ ਦਾ ਬਚਾਅ ਰਹਿ ਗਿਆ। ਘਰ ਦੇ ਗੁਆਂਢੀ ਜੀਤ ਸਿੰਘ, ਕਾਲਾ ਸਿੰਘ, ਸਤਗੁਰ ਸਿੰਘ, ਗੁਰਚਰਨ ਸਿੰਘ, ਮਹਿੰਦਰ ਸਿੰਘ ਅਤੇ ਦਰਸ਼ਨ ਸਿੰਘ ਨੇ ਪੰਜਾਬ ਸਰਕਾਰ ਤੋਂ ਮਜ਼ਦੂਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। Heavy Rain

LEAVE A REPLY

Please enter your comment!
Please enter your name here