Bathinda News: ਭੁੱਚੋ ਮੰਡੀ (ਸੁਰੇਸ਼ ਕੁਮਾਰ)। ਬਲਾਕ ਭੁੱਚੋ ਮੰਡੀ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਨਿਰਮਾਣ ਅਧੀਨ ਸ੍ਰੀ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਦੀ ਛੱਤ ਡਿੱਗ ਪਈ। ਇਸ ਦਾ ਪਤਾ ਲੱਗਦਿਆਂ ਹੀ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਪਵਿੱਤਰ ਸ੍ਰੀ ਗੁਟਕਾ ਸਹਿਬ ਅਤੇ ਹੋਰ ਸਮਾਨ ਨੂੰ ਬੜੇ ਹੀ ਸਤਿਕਾਰ ਸਹਿਤ ਬਾਹਰ ਕੱਢਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ 85 ਮੈਂਬਰ ਬੂਟਾ ਸਿੰਘ ਇੰਸਾਂ ਨੇ ਦੱਸਿਆ ਕਿ ਬੀਤੀ ਕੱਲ੍ਹ ਦੇਰ ਸ਼ਾਮ ਨਿਰਮਾਣ ਅਧੀਨ ਸ੍ਰੀ ਬਾਬਾ ਜੀਵਨ ਸਿੰਘ ਗੁਰਦਵਾਰਾ ਸਾਹਿਬ ਦੀ ਛੱਤ ਡਿੱਗ ਪਈ। ਛੱਤ ਡਿੱਗਣ ਨਾਲ ਸ੍ਰੀ ਗੁਰਦੁਆਰਾ ਸਾਹਿਬ ਵਿਚ ਸ਼ੁਸ਼ੋਭਿਤ ਪਵਿੱਤਰ ਸ੍ਰੀ ਗੁਟਕਾ ਸਹਿਬ ਉਸ ਦੇ ਹੇਠਾਂ ਆ ਗਏ। ਇਸ ਦਾ ਪਤਾ ਜਦ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਲੱਗਿਆ ਤਾਂ ਤੁਰੰਤ ਉਥੇ ਪਹੁੰਚ ਕੇ ਰਾਹਤ ਕਾਰਜਾਂ ਵਿਚ ਜੁਟ ਗਏ। Bathinda News
Read Also : Body Donation: ਸੇਵਾਦਾਰ ਤੇਜਾ ਸਿੰਘ ਇੰਸਾਂ ਬਣੇ ਬਲਾਕ ਬਠਿੰਡਾ ਦੇ 119ਵੇਂ ਸਰੀਰਦਾਨੀ
ਸੇਵਾਦਾਰਾਂ ਨੇ ਡਿੱਗੇ ਹੋਏ ਲੈਂਟਰ ਨੂੰ ਘਣ ਨਾਲ ਤੋੜਨ ਉਪਰੰਤ ਕਟਰ ਦੀ ਸਹਾਇਤਾ ਨਾਲ ਅਲਮਾਰੀ ਨੂੰ ਕੱਟ ਕੇ ਉਸ ਵਿੱਚੋਂ ਗੁਟਕਾ ਸਾਹਿਬ ਨੂੰ ਸੁਰੱਖਿਅਤ ਅਤੇ ਸਤਿਕਾਰ ਸਹਿਤ ਬਾਹਰ ਕੱਢਿਆ ਗਿਆ। ਇਸ ਮੌਕੇ ਪ੍ਰੇਮੀ ਸੇਵਕ ਅਮ੍ਰਿਤਪਾਲ ਗੋਛਾ ਇੰਸਾਂ, ਗੁਰਜੀਤ ਸਿੰਘ ਇੰਸਾਂ ਸੇਵਾਸੰਮਤੀ, ਵਿਕਰਮ ਇੰਸਾਂ, ਬਲਵੀਰ ਸਿੰਘ ਇੰਸਾਂ, ਗੁਰਦਿੱਤ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਸੋਨੀ ਕੁਮਾਰ ਇੰਸਾਂ, ਕਾਕਾ ਸਿੰਘ ਇੰਸਾਂ, ਇੰਦਰਜੀਤ ਸਿੰਘ ਇੰਸਾਂ, ਲਛਮਨ ਸਿੰਘ ਇੰਸਾਂ, ਪੁਨੀਤ ਕੁਮਾਰ ਇੰਸਾਂ ਆਦਿ ਹਾਜ਼ਰ ਸਨ।
ਸੇਵਾਦਾਰਾਂ ਦੇ ਜਜ਼ਬੇ ਦੀ ਹੋ ਰਹੀ ਸ਼ਲਾਘਾ | Bathinda News
ਛੱਤ ਡਿੱਗਣ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਪੁੱਜੇ ਸੇਵਾਦਾਰਾਂ ਦੀ ਚਹੁੰ ਤਰਫੋਂ ਸ਼ਲਾਘਾ ਹੋ ਰਹੀ ਹੈ। ਸੇਵਾਦਾਰਾਂ ਦੇ ਇਸ ਜਜ਼ਬੇ ਦੀ ਪਿੰਡ ਦੇ ਸਰਪੰਚ ਸੁਖਵੀਰ ਸਿੰਘ ਸੁੱਖੀ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਧੰਨ ਹਨ ਡੇਰਾ ਪ੍ਰੇਮੀ ਜੋ ਹਰ ਮੁਸ਼ਕਿਲ ਦੀ ਘੜੀ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਨ। ਡੇਰਾ ਸ਼ਰਧਾਲੂਆਂ ਨੇ ਕਿਹਾ ਕਿ ਇਹ ਸਿੱਖਿਆ ਉਹਨਾਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਗਈ ਹੈ।