ਵਾਲ ਵਾਲ ਬਚਿਆ ਪਰਿਵਾਰ
ਬਰੇਟਾ, (ਕਿ੍ਰਸ਼ਨ ਭੋਲਾ)। ਬੀਤੀ ਰਾਤ ਆਏ ਮੀਂਹ ਤੇ ਭਿਆਨਕ ਤੂਫਾਨ ਨੇ ਜਿੱਥੇ ਵੱਡੀ ਤਬਾਹੀ ਮਚਾਉਂਦਿਆਂ ਵੱਡੇ ਵੱਡੇ ਦਰੱਖਤ ਜੜੋਂ ਪੁੱਟ ਦਿੱਤੇ ਉਥੇ ਹੀ ਨਜ਼ਦੀਕੀ ਪਿੰਡ ਅਕਬਰਪੁਰ ਖੁਡਾਲ ਵਿਖੇ ਬੀਤੀ ਰਾਤ ਤੇਜ ਝੱਖੜ ਤੂਫਾਨ ਨਾਲ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਵਿਅਕਤੀ ਦੇ ਮਕਾਨ ਦੀ ਛੱਤ ਡਿੱਗ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਕਾਲਾ ਸਿੰਘ ਨੇ ਦੱਸਿਆ ਕਿ ਬੀਤੀ ਸੋਮਵਾਰ ਦੀ ਰਾਤ ਆਏ ਤੇਜ ਝੱਖੜ ਅਤੇ ਤੂਫਾਨ ਸਮੇਂ ਘਰ ਦੇ ਵਰਾਂਡੇ ਦੀ ਛੱਤ ਡਿੱਗ ਗਈ ਅਤੇ ਛੱਤ ਡਿੱਗਣ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਉਨ੍ਹਾਂ ਕਿਹਾ ਕਿ ਛੱਤ ਹੇਠ ਪਿਆ ਸਮਾਨ ਤਾਂ ਟੁੱਟ ਗਿਆ ਪਰ ਉਸ ਸਮੇਂ ਕੋਈ ਪਰਿਵਾਰਕ ਮੈਂਬਰ ਵਰਾਂਡੇ ’ਚ ਮੌਜੂਦ ਨਾ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ । ਇਸ ਗਰੀਬ ਪਰਿਵਾਰ ਲਈ ਸਹਾਇਤਾ ਦੀ ਮੰਗ ਕਰਦੇ ਹੋਏ ਸਮਾਜਸੇਵੀ ਮਾਸਟਰ ਜਸਵੀਰ ਸਿੰਘ ਖੁਡਾਲ ਨੇ ਦੱਸਿਆ ਕਿ ਇਸ ਪਰਿਵਾਰ ਦੇ ਹਾਲਾਤ ਐਨੇ ਨਾਜੁਕ ਹਨ ਕਿ ਮਕਾਨ ਬਣਾਉਣ ਲਈ ਵੀ ਪਰਿਵਾਰ ਕੋਲ ਕੋਈ ਪੈਸਾ ਨਹੀਂ ਹੈ ਅਤੇ ਇਸ ਪਰਿਵਾਰ ਕੋਲ ਰਹਿਣ ਲਈ ਵੀ ਸਿਰਫ ਇੱਕ ਕਮਰਾ ਅਤੇ ਵਰਾਂਡਾ ਹੀ ਸੀ ਪਰ ਬੀਤੀ ਰਾਤ ਵਰਾਂਡੇ ਦੇ ਢਹਿ ਜਾਣ ਕਾਰਨ ਪਰਿਵਾਰ ਲਈ ਹੋਰ ਵੀ ਮੁਸ਼ਕਿਲ ਖੜ੍ਹੀ ਹੋ ਗਈ ਹੈ ।
ਉਹਨਾਂ ਕਿਹਾ ਕਿ ਅੱਜ ਤੋਂ ਲੱਗਭਗ ਨੌ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਗ੍ਰਮੀਣ ਆਵਾਸ ਯੋਜਨਾ ਤਹਿਤ ਇਸ ਪਰਿਵਾਰ ਦਾ ਮਕਾਨ ਬਣਾਉਣ ਲਈ ਲਿਸਟ ’ਚ ਨਾਮ ਆਇਆ ਸੀ ਪ੍ਰੰਤੂ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਗਰੀਬ ਪਰਿਵਾਰ ਨੂੰ ਹਾਲੇ ਤੱਕ ਮਕਾਨ ਬਣਾਉਣ ਲਈ ਇੱਕ ਵੀ ਕਿਸ਼ਤ ਜਾਰੀ ਨਹੀਂ ਹੋਈ।ਲੋੜ ਹੈ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਅਜਿਹੇ ਲੋੜਵੰਦ ਪਰਿਵਾਰਾਂ ਦੀ ਪਹਿਲ ਦੇ ਆਧਾਰ ਤੇ ਸਾਰ ਲੈਣ ਦੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।