ਬੇਜ਼ਮੀਨੇ ਕਿਸਾਨ ਦੇ ਘਰ ਦੀ ਛੱਤ ਡਿੱਗੀ

ਬੇਜ਼ਮੀਨੇ ਕਿਸਾਨ ਦੇ ਘਰ ਦੀ ਛੱਤ ਡਿੱਗੀ

ਮਲੋਟ, (ਮਨੋਜ)। ਪਿੰਡ ਈਨਾ ਖੇੜਾ ਵਿੱਚ ਇੱਕ ਬੇਜ਼ਮੀਨੇ ਕਿਸਾਨ ਦੇ ਘਰ ਦੀ ਛੱਤ ਅਚਾਨਕ ਧੜੱਮ ਕਰਕੇ ਡਿੱਗ ਪਈ ਜਿਸ ਕਾਰਨ ਜਾਨੀ ਨੁਕਸਾਨ ਭਾਵੇਂ ਨਹੀਂ ਹੋਇਆ ਪਰ ਘਰ ਦਾ ਸਮਾਨ ਮਲਬੇ ਹੇਠ ਆਉਣ ਕਾਰਨ ਨੁਕਸਾਨਿਆ ਗਿਆ। ਰਜਿੰਦਰ ਸਿੰਘ ਅਤੇ ਉਸ ਦੇ ਭਰਾ ਨੇ ਦੱਸਿਆ ਕਿ ਬੀਤੇ ਦਿਨ ਹੋਈਆਂ ਤੇਜ਼ ਬਰਸਾਤਾਂ ਕਾਰਨ 22 ਵਰੇ ਪਹਿਲਾਂ ਬਣਿਆ

ਉਨ੍ਹਾਂ ਦੇ ਮਕਾਨ ਦੀ ਛੱਤ ਅਚਾਨਕ ਡਿੱਗ ਪਈ ਗਨੀਮਤ ਇਹ ਰਹੀ ਕਿ ਉਸ ਵਕਤ ਘਰ ਦੇ ਕਮਰੇ ਵਿਚ ਕੋਈ ਮੌਜੂਦ ਨਹੀ ਸੀ ਉਸਦਾ ਬਜੁਰਗ ਪਿਤਾ ਬਾਹਰ ਗਿਆ ਹੋਇਆ ਸੀ ਜੋ ਅਕਸਰ ਹੀ ਉਸ ਕਮਰੇ ਵਿਚ ਸੌਂਦਾ ਸੀ ਜਦਕਿ ਦੂਸਰੇ ਕਮਰੇ ਵਿਚ ਰਜਿੰਦਰ ਖੁਦ ਉਸ ਦੀ ਪਤਨੀ ਅਤੇ 10 ਸਾਲਾਂ ਬੱਚਾ ਪਏ ਹੋਏ ਸਨ। ਕਮਰੇ ਵਿਚ ਮੋਟਰਸਾਇਕਲ, ਸਮੇਤ ਹੋਰ ਘਰ ਦਾ ਸਮਾਨ ਪਿਆ ਹੋਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here