ਸਾਡੇ ਨਾਲ ਸ਼ਾਮਲ

Follow us

29.2 C
Chandigarh
Friday, August 29, 2025
More
    Home Breaking News ਸੜਕ ਹਾਦਸੇ ਨੇ ...

    ਸੜਕ ਹਾਦਸੇ ਨੇ ਖੋਹ ਲਿਆ ਛੁੱਟੀ ਆਇਆ ਮਾਂ ਦਾ ਫੌਜੀ ਪੁੱਤ

    Road Accident

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਬੀਤੀ ਰਾਤ ਜਾਖਲ ਰੋਡ ਤੇ ਇਕ ਕਾਰ ਹਾਦਸਾਗ੍ਰਸਤ (Road Accident) ਹੋ ਗਈ ਜਿਸ ਵਿੱਚ 2 ਨੌਜਵਾਨ ਸਵਾਰ ਸਨ। ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਅਤੇ ਦੂਸਰਾ ਗੰਭੀਰ ਫੱਟੜ ਦੱਸਿਆ ਜਾਂ ਰਿਹਾ ਹੈ। ਜਾਣਕਾਰੀ ਮੁਤਾਬਕ ਜਿਸ 21 ਸਾਲਾ ਨੌਜਵਾਨ ਦੀ ਮੌਤ ਹੋਈ ਹੈ ਉਹ ਸੁਨਾਮ ਦੇ ਲਾਗਲੇ ਪਿੰਡ ਮਾਡਲ ਟਾਊਨ ਦਾ ਰਹਿਣ ਵਾਲਾ ਹੈ ਜੋ ਫੌਜ ਦੀ ਨੌਕਰੀ ਕਰਦਾ ਸੀ ਅਤੇ ਹੁਣ ਛੁੱਟੀਆਂ ਕੱਟਣ ਆਇਆ ਹੋਇਆ ਸੀ।

    ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਇਹ ਰਾਤ 3 ਵਜੇ ਦੇ ਕਰੀਬ ਦੀ ਘਟਨਾ ਹੈ ਜਦੋਂ ਜਾਖਲ ਰੋਡ ਤੇ ਇਕ ਕਾਰ ਹਾਦਸਾਗ੍ਰਸਤ (Road Accident) ਹੋ ਗਈ ਜਿਸ ਵਿੱਚ 2 ਨੌਜਵਾਨ ਸਵਾਰ ਸਨ। ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋਈ ਹੈ ਤੇ ਦੂਸਰਾ ਗੰਭੀਰ ਜ਼ਖ਼ਮੀ ਹੈ ਜੋ ਇਕ ਨਿਜੀ ਹਸਪਤਾਲ ਵਿਚ ਇਲਾਜ ਅਧੀਨ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ ਹੈ ਇਸ ਦੀ ਡੂੰਘਾਈ ਨਾਲ ਜਾਂਚ ਪੜਤਾਲ ਜਾਰੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ