ਠੰਢ ਦੇ ਮੌਸਮ ’ਚ ਖੂਨ ਕੋਸ਼ਿਕਾਵਾਂ ਸੁੰਗੜ ਜਾਂਦੀਆਂ ਹਨ | Health News
ਗੁਰੂਗ੍ਰਾਮ (ਸੰਜੈ ਕੁਮਾਰ ਮੇਹਰਾ)। Health News: ਤਾਪਮਾਨ ’ਚ ਕਮੀ ਹੋਣ ਨਾਲ ਹੀ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵਧ ਰਿਹਾ ਹੈ ਇਸ ਵਜ੍ਹਾ ਨਾਲ ਸਰਦੀ ਦਾ ਮੌਸਮ ਦਿਲ ਸਬੰਧੀ ਸਿਹਤ ਲਈ ਮੁਸ਼ਕਿਲ ਭਰਿਆ ਹੋ ਗਿਆ ਹੈ ਰਿਸਰਚ ਤੋਂ ਪਤਾ ਲੱਗਿਆ ਹੈ ਕਿ ਗਰਮੀਆਂ ਦੀ ਤੁਲਨਾ ’ਚ ਸਰਦੀਆਂ ’ਚ ਹਾਰਟ ਅਟੈਕ ਦਾ ਖਤਰਾ 53 ਫੀਸਦੀ ਤੱਕ ਵਧ ਜਾਂਦਾ ਹੈ ਕਿਸੇ ਖਾਸ ਮੌਸਮ ’ਚ ਇਸ ਤਰ੍ਹਾਂ ਦਾ ਵਾਧਾ ਉਸ ਖਾਸ ਮੌਸਮ ’ਚ ਜਾਗਰੂਕਤਾ ਵਧਾਉਣ ਅਤੇ ਦਿਲ ਦੀ ਦੇਖਭਾਲ ਲਈ ਜਿਆਦਾ ਸਰਗਰਮ ਹੋਣ ਦੀ ਜ਼ਰੂਰਤ ਨੂੰ ਦਰਸ਼ਾਉਂਦਾ ਹੈ ਠੰਢ ਦੇ ਮੌਸਮ ’ਚ ਖੂਨ ਕੋਸ਼ਿਕਾਵਾਂ ’ਚ ਸੁਗੜਨ ਹੁੰਦੀ ਹੈ।
ਇਹ ਖਬਰ ਵੀ ਪੜ੍ਹੋ : Champions Trophy 2025: ਇਸ ਦੇਸ਼ ’ਚ ਖੇਡਿਆ ਜਾਵੇਗਾ ਭਾਰਤ-ਪਾਕਿਸਤਾਨ ਵਿਚਕਾਰ ਚੈਂਪੀਅਨਜ਼ ਟਰਾਫੀ ਦਾ ਮੁਕਾਬਲਾ, ਤਰੀਕ ਹੋਈ ਫਾਈਨਲ
ਜਿਸ ਨਾਲ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਦਿਲ ਨੂੰ ਖੂਨ ਨੂੰ ਪੰਪ ਕਰਨ ’ਚ ਸਖਤ ਮਿਹਨਤ ਕਰਨੀ ਪਂੈਦੀ ਹੈ ਤਾਪਮਾਨ ’ਚ ਹਰ ਇੱਕ ਡਿਗਰੀ ਸੈਲਸੀਅਸ ਦੀ ਗਿਰਾਵਟ ਨਾਲ ਹਾਰਟ ਅਟੈਕ ਦਾ ਖਤਰਾ 2 ਫੀਸਦੀ ਵਧ ਜਾਂਦਾ ਹੈ ਅਧਿਐਨਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਗਰਮੀਆਂ ਦੀ ਤੁਲਨਾ ’ਚ ਸਰਦੀਆਂ ’ਚ ਦਿਲ ਦੀਆਂ ਸਮੱਸਿਆਵਾਂ ਕਾਰਨ 26 ਤੋਂ 36 ਫੀਸਦੀ ਜ਼ਿਆਦਾ ਮੌਤਾਂ ਹੁੰਦੀਆਂ ਹਨ ਇਸ ਤੋਂ ਇਲਾਵਾ ਠੰਢੀ ਹਵਾ ’ਚ ਸਾਹ ਲੈਣ ਨਾਲ ਧਮਨੀਆਂ (ਆਰਟਰੀਜ਼) ’ਚ ਕੁੰਬਣੀ ਹੋ ਸਕਦੀ ਹੈ। Health News
ਜਿਸ ਨਾਲ ਦਿਲ ’ਚ ਖੂਨ ਦਾ ਪ੍ਰਵਾਹ ਘੱਟ ਹੋ ਜਾਂਦਾ ਹੈ ਨਾਲ ਹੀ ਸਰੀਰ ਵੱਲੋਂ ਗਰਮੀ ਪੈਦਾ ਕਰਨ ਦਾ ਯਤਨ ਦਿਲ ਤੇਜ਼ੀ ਨੂੰ ਤੇਜ਼ ਕਰ ਦਿੰਦਾ ਹੈ ਇਸ ਵਜ੍ਹਾ ਨਾਲ ਕਾਰਟੀਓਵੈਸਕੁਲਰ ਸਿਸਟਮ ’ਤੇ ਹੋਰ ਜ਼ਿਆਦਾ ਦਬਾਅ ਪੈਂਦਾ ਹੈ ਪਾਰਸ ਹੈਲਥ ਗੁਰੂਗ੍ਰਾਂਮ ’ਚ ਇੰਟਰਵੇਂਸ਼ਨਲ ਕਾਰਡੀਓਲਾਜੀ ਦੇ ਡਾਇਰੈਕਟਰ ਅਤੇ ਯੂਨਿਟ ਹੈਡ ਡਾ. ਅਮਿਤ ਭੂਸ਼ਣ ਸ਼ਰਮਾ ਦਾ ਕਹਿਣਾ ਹੈ ਕਿ ਸਰਦੀਆਂ ਦਾ ਮੌਸਮ ਕਾਰਡੀਓਵੈਸਕੁਲਰ ਸਿਸਟਮ ’ਤੇ ਜ਼ਿਆਦਾ ਦਬਾਅ ਪਾਉਂਦਾ ਹੈ ਠੰਢ ਦਾ ਮੌਸਮ ਨਾ ਕੇਵਲ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ, ਸਗੋਂ ਪਹਿਲਾਂ ਤੋਂ ਮੌਜੂਦ ਦਿਲ ਸਬੰਧੀ ਬਿਮਾਰੀਆਂ ਨੂੰ ਵੀ ਜ਼ਿਆਦਾ ਖਤਰਨਾਕ ਬਣਾਉਂਦਾ ਹੈ
ਗਰਮ ਕੱਪੜੇ ਪਹਿਨੋ : ਗਰਮ ਕੱਪੜੇ ਪਹਿਨਣਾ, ਘਰ ਅੰਦਰ ਐਕਟਿਵ ਰਹਿਣਾ ਅਤੇ ਨਿਯਮਿਤ ਰੂਪ ਨਾਲ ਬਲੱਡ ਪ੍ਰੈਸ਼ਰ ਦੀ ਨਿਗਰਾਨੀ ਵਰਗੇ ਸਰਲ ਉਪਾਅ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹਨ ਦਿਲ ਸਬੰਧੀ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਸਾਲ ਦੇ ਇਸ ਸਮੇਂ ’ਚ ਨਿਯਮਿਤ ਜਾਂਚ ਅਤੇ ਚੌਕਸੀ ਬਹੁਤ ਜ਼ਰੂਰੀ ਹੁੰਦੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪਾਰਸ ਹੈਲਥ ਗੁਰੂਗ੍ਰਾਮ ’ਚ ਕਾਰਡੀਓਲਾਜੀ ਡਿਪਾਰਟਮੈਂਟ ’ਚ ਸਰਦੀਆਂ ਦੌਰਾਨ ਹਰ ਮਹੀਨੇ 200-300 ਕੇਸ ਆਉਂਦੇ ਹਨ। Health News
ਇਨ੍ਹਾਂ ’ਚ ਜ਼ਿਆਦਾਤਰ ਮਾਮਲੇ ਹਾਰਟ ਬਲਾਕੇਜ਼ ਦੇ ਹੁੰਦੇ ਹਨ ਇਹ ਠੰਢ ਦੇ ਮੌਸਮ ’ਚ ਦਿਲ ਸਬੰਧੀ ਖਤਰਿਆਂ ਦਾ ਜਲਦ ਪਤਾ ਲਾਉਣ ਅਤੇ ਇਲਾਜ ਦੇ ਮਹੱਤਵ ਨੂੰ ਦਰਸ਼ਾਉਂਦਾ ਹੈ ਸਰਦੀਆਂ ’ਚ ਦਿਲ ਦੀਆਂ ਸਮੱਸਿਆਵਾਂ ਨੂੰ ਰੋਕਣ ਲਈ ਸਰੀਰ ਨੂੰ ਗਰਮ ਰੱਖਣ ਲਈ ਕਈ ਪਰਤ ’ਚ ਕੱਪੜੇ ਪਹਿਨਣਾ, ਅਚਾਨਕ ਥਕਾ ਦੇਣ ਵਾਲੀਆਂ ਗਤੀਵਿਧੀਆਂ ਨੂੰ ਨਾ ਕਰਨਾ ਅਤੇ ਜ਼ਿਆਦਾ ਮਿਹਨਤ ਵਾਲੀ ਐਕਸਰਸਾਈਜ ਕਰਨ ਦੀ ਬਜਾਇ ਹਲਕੀ ਇਨਡੋਰ ਐਕਸਰਸਾਈਜ਼ ਕਰਨਾ ਆਦਿ ਫਲ, ਸਬਜੀਆਂ, ਸਾਬਤ ਅਨਾਜ ਅਤੇ ਓਮੇਗਾ-3 ਯੁਕਤ ਡਾਇਟ ਨੂੰ ਕੋਲੇਸਟ੍ਰਾਲ ਨੂੰ ਕੰਟਰੋਲ ਕਰਨ ਅਤੇ ਦਿਲ ਸਬੰਧੀ ਸਿਹਤ ਨੂੰ ਹੱਲਾਸ਼ੇਰੀ ਦੇਣ ’ਚ ਵੀ ਮੱਦਦ ਕਰਦਾ ਹੈ।
ਬਲੱਡ ਪ੍ਰੈਸ਼ਰ ਦੀ ਨਿਗਰਾਨੀ ਅਤੇ ਸੀਨੇ ’ਚ ਦਰਦ ਜਾਂ ਸਾਹ ਫੁੱਲਣ ਵਰਗੇ ਚਿਤਾਵਨੀ ਸੰਕੇਤਾਂ ਬਾਰੇ ’ਚ ਚੌਕਸੀ ਗੰਭੀਰਤਾ ਨੂੰ ਰੋਕਣ ਲਈ ਜ਼ਰੂਰੀ ਹੁੰਦੀ ਹੈ ਸਮੇਂ ’ਤੇ ਸਿਹਤ ਜਾਂਚ ਨਾਲ ਲੋਕਾਂ ਨੂੰ ਸੰਭਾਵਿਤ ਸਮੱਸਿਆਵਾਂ ਦਾ ਜਲਦ ਪਤਾ ਲਾਉਣ ਅਤੇ ਸਰਦੀਆਂ ਦੇ ਮਹੀਨਿਆਂ ਦੌਰਾਨ ਸਹੀ ਦੇਖਭਾਲ ਪ੍ਰਾਪਤ ਕਰਨ ’ਚ ਵੀ ਮੱਦਦ ਮਿਲ ਸਕਦੀ ਹੈ ਜਿਵੇਂ-ਜਿਵੇਂ ਠੰਢ ਦਾ ਮੌਸਮ ਅੱਗੇ ਵਧ ਰਿਹਾ ਹੈ, ਉਂਜ-ਉਂਜ ਦਿਲ ਸਿਹਤ ਨੂੰ ਪਹਿਲ ਦੇਣ ਅਤੇ ਨਿਵਾਰਕ ਉਪਾਆਂ ਨੂੰ ਅਪਣਾਉਣ ਨਾਲ ਸਰਦੀਆਂ ਨਾਲ ਸਬੰਧਿਤ ਦਿਲ ਸਬੰਧੀ ਖਤਰਿਆਂ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ ਅਤੇ ਸੰਪੂਰਨ ਸਿਹਤ ਚੰਗੀ ਰੱਖੀ ਜਾ ਸਕਦੀ ਹੈ। Health News