ਸਿਆਸੀ ਵਫ਼ਾਦਾਰੀਆਂ ਦੀ ਪਲਟੀ
ਚੋਣਾਂ, ਵਫਾਦਾਰੀਆਂ ਪਲਟਣ ਦਾ ਦੂਜਾ ਨਾਂਅ ਬਣਦਾ ਜਾ ਰਿਹਾ ਹੈ ਜਿਵੇਂ-ਜਿਵੇਂ ਅਗਲੇ ਸਾਲ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤਿਵੇਂ-ਤਿਵੇਂ ਸਿਆਸੀ ਪਲਟੀਆਂ ਵਧਦੀਆਂ ਜਾ ਰਹੀਆਂ ਹਨ ਇੱਕ-ਦੂਜੀ ਪਾਰਟੀ ਦੇ ਵਿਧਾਇਕ ਤੋੜਨ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਬੰਗਾਲ ਤੋਂ ਬਾਦ ਹੁਣ ਉੱਤਰ-ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ (ਸਪਾ) ਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਵਿਧਾਇਕ ਤੋੜਨ ਦੀ ਜੰਗ ਸ਼ੁਰੂ ਹੋ ਗਈ ਹੈ ਆਪਣੇ ਕੁਝ ਵਿਧਾਇਕ ਸਪਾ ਵੱਲ ਜਾਂਦੇ ਵੇਖ ਬਸਪਾ ਨੇ ਤੇਵਰ ਤਿੱਖੇ ਕਰ ਲਏ ਹਨ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ’ਚ ਅਜਿਹੀ ਦਲ ਬਦਲੀ ਹੋਈ ਜਿਸ ਨੇ ਕਾਂਗਰਸ ਦੀ ਸਰਕਾਰ ਹੀ ਡੇਗ ਦਿੱਤੀ ਇਸੇ ਤਰ੍ਹਾਂ ਰਾਜਸਥਾਨ ’ਚ ਸੂਬਾ ਸਰਕਾਰ ਟੁੱਟਦੀ-ਟੁੱਟਦੀ ਮਸਾਂ ਬਚੀ ਤੇ ਹੁਣ ਫਿਰ ਬਗਾਵਤ ਦਾ ਦੌਰ ਜਾਰੀ ਹੈ। ਕਾਂਗਰਸ ਦੇ ਬਾਗੀਆਂ ਨੂੰ ਉਕਸਾਉਣ ਵੱਲ ਵੀ ਭਾਜਪਾ ਆਗੂ ਰਾਜਵਰਧਨ ਸਿੰਘ ਰਾਠੌੜ ਨੇ ਬਿਆਨ ਦਿੱਤਾ ਕਿ ਜੋ ਦੇਸ਼ ਲਈ ਸੋਚਦੇ ਹਨ ਉਹਨਾਂ ਲਈ ਪਾਰਟੀ ਦੇ ਬੂਹੇ ਖੁੱਲ੍ਹੇ ਹਨ।
ਦਰਅਸਲ ਮੌਕਾਪ੍ਰਸਤ ਆਗੂਆਂ ਦੀ ਚੋਣਾਂ ਤੋਂ ਪਹਿਲਾਂ ਚਾਂਦੀ ਹੀ ਬਣੀ ਹੁੰਦੀ ਹੈ ਖਾਸਕਰ ਉਦੋਂ ਜਦੋਂ ਚੋਣਾਂ ’ਚ ਕਿਸੇ ਪਾਰਟੀ ਦੀ ਇੱਕਤਰਫਾ ਜਿੱਤ ਤੈਅ ਨਹੀਂ ਹੁੰਦੀ ਸਵਾਲ ਇਹ ਪੈਦਾ ਹੁੰਦਾ ਹੈ ਕਿ ਗਲਤ ਪਾਰਟੀਆਂ ਹਨ ਜਾਂ ਵਫਾਦਾਰੀ ਬਦਲਣ ਵਾਲਾ ਆਗੂ ਅਸਲ ’ਚ ਇਸ ਦੌਰ ’ਚ ਪਾਰਟੀਆਂ ਤੇ ਆਗੂ ਇੱਕੋ-ਜਿਹੇ ਹੋ ਗਏ ਹਨ ਪਾਰਟੀਆਂ ਲਾਲਚੀ ਆਗੂ ਦੀ ਕਮਜ਼ੋਰੀ ਦਾ ਫਾਇਦਾ ਉਠਾਉਂਦੀਆਂ ਹਨ ਤੇ ਇਸ ਮਾਮਲੇ ’ਚ ਸਿਧਾਂਤਾਂ ਦੀ ਬਲੀ ਦੇ ਦਿੱਤੀ ਜਾਂਦੀ ਹੈ ਜਿਹੜਾ ਆਗੂ ਕਦੇ ਕਿਸੇ ਪਾਰਟੀ ਦੀ ਸਖ਼ਤ ਨਿੰਦਾ ਕਰਨ ’ਚ ਮਸ਼ਹੂਰ ਹੁੰਦਾ ਹੈ ਨਿੰਦਾ ਦਾ ਸਾਹਮਣਾ ਕਰਨ ਵਾਲੀ ਪਾਰਟੀ ਅਜਿਹੇ ਆਗੂ ਨੂੰ ਸ਼ਾਮਲ ਕਰਕੇ ਉਸ ਲਈ ਅੱਖਾਂ ਵਿਛਾ ਦਿੰਦੀ ਹੈ ਪਲਟੀਮਾਰ ਆਗੂ ਇਸ ਹੱਦ ਤੱਕ ਨਿਰਲੱਜ ਹੁੰਦਾ ਹੈ ਕਿ ਜਿਹੜੀ ਪਾਰਟੀ ਨੂੰ ਬੇਸ਼ਰਮ ਤੱਕ ਕਹਿ ਦਿੰਦਾ ਉਸੇ ਪਾਰਟੀ ਨੂੰ ਹੀ ਲੋਕਾਂ ਦੀ ਭਲਾਈ ਨੂੰ ਸਮਰਪਿਤ ਜਾਂ ਦੇਸ਼ ਦੀ ਸਭ ਤੋਂ ਚੰਗੀ ਪਾਰਟੀ ਕਹਿ-ਕਹਿ ਕੇ ਕਸੀਦੇ ਕੱਢਦਾ ਹੈ।
ਦਰਅਸਲ ਸਿਆਸਤ ’ਚ ਇੰਨਾ ਜ਼ਿਆਦਾ ਨਿਘਾਰ ਆ ਗਿਆ ਹੈ ਕਿ ਪਾਰਟੀਆਂ ਤੇ ਆਗੂ ਦੋਵਾਂ ’ਚ ਆਦਰਸ਼ਾਂ ਦੀ ਕਮੀ ਆ ਗਈ ਹੈ ਦੇਸ਼ ਦੀ ਸੰਸਦ ਨੇ ਬੜੀ ਮਿਹਨਤ ਨਾਲ ਦਲ ਬਦਲ ਵਿਰੋਧੀ ਐਕਟ ਪਾਸ ਕੀਤਾ ਪਰ ਚਤੁਰ ਚਲਾਕ ਆਗੂਆਂ ਤੇ ਪਾਰਟੀਆਂ ਨੇ ਇਸ ਐਕਟ ਦੇ ਬਾਵਜ਼ੂਦ ਆਪਣੇ ਸ਼ਾਤਿਰ ਦਿਮਾਗ ਨਾਲ ਨਵੀਆਂ ਚੋਰਮੋਰੀਆਂ ਕੱਢ ਕੇ ਦਲ ਬਦਲੀ ਜਾਰੀ ਰੱਖੀ, ਜਿਸ ਨਾਲ ਦੇਸ਼ ਨੂੰ ਕਈ ਵਾਰ ਕੇਂਦਰ ਤੇ ਸੂਬਿਆਂ ’ਚ ਮੱਧਕਾਲੀ ਚੋਣਾਂ ਕਰਵਾਉਣੀਆਂ ਪਈਆਂ ਇਸ ਮਾੜੇ ਰੁਝਾਨ ਨਾਲ ਜਿੱਥੇ ਸਿਆਸੀ ਅਸਥਿਰਤਾ ਵਧੀ, ਉੱਥੇ ਦੇਸ਼ ਨੂੰ ਚੋਣਾਂ ਦਾ ਗੈਰ-ਜ਼ਰੂਰੀ ਖਰਚ ਸਹਿਣਾ ਪਿਆ ਦਲਬਦਲੀ ਨਾ ਸਿਰਫ਼ ਲੋਕਤੰਤਰ ਦੇ ਦਿਨੋ-ਦਿਨ ਕਮਜ਼ੋਰ ਹੋਣ ਦਾ ਕਾਰਨ ਬਣ ਰਹੀ ਹੈ ਸਗੋਂ ਇਹ ਸਿਆਸੀ ਆਗੂਆਂ ਤੇ ਦੇਸ਼ ਤੇ ਜਨਤਾ ਪ੍ਰਤੀ ਸਮੱਰਪਣ ਭਾਵਨਾ ਦੇ ਖਾਤਮੇ ਦੀ ਵੀ ਨਿਸ਼ਾਨੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।