ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ 22 ਅਗਸਤ ਨੂੰ ਕੋਟਕਪੂਰਾ ਵਿਖੇ ਕੀਤਾ ਜਾਵੇਗਾ ਸਨਮਾਨ ਸਮਾਗਮ
- ਰਾਮ ਮੁਹੰਮਦ ਸਿੰਘ ਅਜ਼ਾਦ ਵੈੱਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਜੂਨੀਅਰ ਅਤੇ ਸੀਨੀਅਰ ਗਰੁੱਪ ਦੇ ਵਿਦਿਆਰਥੀਆਂ ਦੇ ਕਰਵਾਏ ਗਿਆਨ ਪਰਖ ਮੁਕਾਬਲਿਆਂ ਦੇ ਨਤੀਜਿਆਂ ਦਾ ਐਲਾਨ
ਕੋਟਕਪੂਰਾ , (ਸੁਭਾਸ਼ ਸ਼ਰਮਾ)। ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ ( ਰਜਿ: ) ਕੋਟਕਪੂਰਾ ਵੱਲੋਂ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮੌਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਜੂਨੀਅਰ ਅਤੇ ਸੀਨੀਅਰ ਗਰੁੱਪ ਬਣਾਕੇ ਗਿਆਨ ਪਰਖ ਮੁਕਾਬਲਾ* ਕਰਵਾਇਆ ਗਿਆ ਸੀ ਤੇ ਤਹਿਸੀਲ ਪੱਧਰ ‘ ਤੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ , ਸਰਟੀਫਿਕੇਟ , ਦੇਸ਼ ਭਗਤਾਂ ਦੇ ਜੀਵਨ ਨਾਲ ਸੰਬੰਧਤ ਕਿਤਾਬ ਦੇਣ ਤੋਂ ਇਲਾਵਾ ਕ੍ਰਮਵਾਰ 1100 ਰੁਪਏ , 700 ਰੁਪਏ ਅਤੇ 500 ਰੁਪਏ ਦੇ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ ।
ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੌਸ਼ਲ , ਮੀਤ ਪ੍ਰਧਾਨ ਪ੍ਰੇਮ ਚਾਵਲਾ , ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ ,ਵਿੱਤ ਸਕੱਤਰ ਸੋਮ ਨਾਥ ਅਰੋਡ਼ਾ ਤੇ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਸੀਨੀਅਰ ਅਤੇ ਜੂਨੀਅਰ ਗਰੁੱਪਾਂ ਵਿਚੋਂ ਫਰੀਦਕੋਟ,ਕੋਟਕਪੂਰਾ ਅਤੇ ਜੈਤੋ ਤਹਿਸੀਲ ਵਿੱਚੋਂ ਪਹਿਲਾ ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ ।
ਸੀਨੀਅਰ ਗਰੁੱਪ ’ਚ ਮਨਪ੍ਰੀਤ ਕੌਰ ਪਹਿਲੇ ਸਥਾਨ ਰਹੀ
ਇਸ ਅਨੁਸਾਰ ਸੀਨੀਅਰ ਗਰੁੱਪ ਦੇ ਫ਼ਰੀਦਕੋਟ ਤਹਿਸੀਲ ਵਿੱਚੋਂ ਮਨਪ੍ਰੀਤ ਕੌਰ ਜਮਾਤ 10 +2 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਗਿਆਣਾ ਪਹਿਲਾਂ ਸਥਾਨ , ਵਿਕਰਮਜੀਤ ਸਿੰਘ ਜਮਾਤ 10 +1 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀਰੋਡ਼ੀ ਡੱਗੋ ਰੋਮਾਣਾ ਦੂਜਾ ਸਥਾਨ , ਹਰਮਨਦੀਪ ਕੌਰ ਜਮਾਤ 10+2 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀ ਕਲਾਂ ਤੀਜਾ ਸਥਾਨ, ਕੋਟਕਪੂਰਾ ਤਹਿਸੀਲ ਸੀਨੀਅਰ ਗਰੁੱਪ ਵਿੱਚੋਂ ਗੁਰਪ੍ਰੀਤ ਕੌਰ ਜਮਾਤ 10+1 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਂ ਕਲਾਂ ਪਹਿਲਾ ਸਥਾਨ, ਹੁਸਨਦੀਪ ਸਿੰਘ ਜਮਾਤ 10+1 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀ ਨੌਂ ਦੂਜਾ ਸਥਾਨ ਤੇ ਇਸ ਸਕੂਲ ਦੇ ਅਰਵਿੰਦਰ ਸਿੰਘ ਜਮਾਤ 10 +2 ਨੇ ਤੀਜਾ ਸਥਾਨ , ਜੈਤੋ ਤਹਿਸੀਲ ਦੇ ਸੀਨੀਅਰ ਗਰੁੱਪ ਵਿੱਚੋਂ ਮਹਿਕਪ੍ਰੀਤ ਕੌਰ ਜਮਾਤ 10 +1 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ ਪਹਿਲਾ ਸਥਾਨ , ਜਸਪ੍ਰੀਤ ਕੌਰ ਜਮਾਤ 10 +1 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਦਬੜ੍ਹੀਖਾਨਾ ਦੂਜਾ ਸਥਾਨ ਤੇ ਸਿਮਰਨਜੀਤ ਕੌਰ ਜਮਾਤ 10 +2 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਜੂਨੀਅਰ ਗਰੁੱਪ ਵਿੱਚੋਂ ਗੁਰਵੀਰ ਕੌਰ ਪਹਿਲੇ ਸਥਾਨ ’ਤੇ ਰਹੀ
ਇਸੇ ਤਰ੍ਹਾਂ ਫ਼ਰੀਦਕੋਟ ਤਹਿਸੀਲ ਦੇ ਜੂਨੀਅਰ ਗਰੁੱਪ ਵਿੱਚੋਂ ਗੁਰਵੀਰ ਕੌਰ ਜਮਾਤ ਨੌਵੀੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਨੇ ਪਹਿਲਾ ਸਥਾਨ ਅਤੇ ਇਸੇ ਸਕੂਲ ਦੇ ਗੁਰਮੀਤ ਕੌਰ ਜਮਾਤ ਦਸਵੀੰ ਨੇ ਦੂਜਾ ਸਥਾਨ, ਕਰਿਤਕਾ ਜਮਾਤ ਦਸਵੀੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਗਿਆਣਾ ਨੇ ਤੀਜਾ ਸਥਾਨ, ਕੋਟਕਪੂਰਾ ਤਹਿਸੀਲ ਵਿੱਚੋਂ ਮਹਿਕ ਜੋਤ ਕੌਰ ਜਮਾਤ ਨੌਵੀਂ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਨੇ ਪਹਿਲਾ ਸਥਾਨ, ਨਮਨਪ੍ਰੀਤ ਕੌਰ ਜਮਾਤ ਨੌਵੀਂ ਸਰਕਾਰੀ ਹਾਈ ਸਕੂਲ ਜਲਾਲੇਆਣਾ ਨੇ ਦੂਜਾ ਸਥਾਨ, ਕਸ਼ਿਸ਼ ਜਮਾਤ ਨੌਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀ ਨੌਂ ਨੇ ਤੀਜਾ ਸਥਾਨ, ਜੈਤੋ ਤਹਿਸੀਲ ਵਿੱਚੋਂ ਜੈਸਮੀਨ ਕੌਰ ਜਮਾਤ ਦਸਵੀਂ ਸਰਕਾਰੀ ਹਾਈ ਸਕੂਲ ਅਜਿੱਤ ਗਿੱਲ ਨੇ ਪਹਿਲਾ ਸਥਾਨ , ਪੂਜਾ ਕੌਰ ਜਮਾਤ ਨੌਵੀਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ ਨੇ ਦੂਜਾ ਸਥਾਨ, ਬਲਜਿੰਦਰ ਸਿੰਘ ਜਮਾਤ ਦਸਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਉਨ੍ਹਾਂ ਅੱਗੇ ਦੱਸਿਆ ਕਿ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਗਮ ਮਿਤੀ 22 ਅਗਸਤ ਨੂੰ ਸਵੇਰ 9 -30 ਵਜੇ ਸ਼ਹੀਦ ਭਗਤ ਸਿੰਘ ਪਾਰਕ ,ਸਾਹਮਣੇ ਸਰਕਾਰੀ ਮਿਡਲ ਸਕੂਲ ਪੁਰਾਣਾ ਕਿਲ੍ਹਾ ਕੋਟਕਪੂਰਾ ਵਿਖੇ ਕੀਤਾ ਜਾ ਰਿਹਾ ਹੈ । ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਸ੍ਰੀ ਸ਼ਿਵ ਰਾਜ ਕਪੂਰ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ ਸਿੱਖਿਆ) ਫ਼ਰੀਦਕੋਟ ਅਤੇ ਸਮਾਜ ਸੇਵੀ ਡਾ .ਦੇਵ ਰਾਜ ਮੋਗੇ ਵਾਲੇ ਅਦਾ ਕਰਨਗੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ