ਰਿਜ਼ਰਵ ਬੈਂਕ ਨੇ ਨੀਤੀਗਤ ਵਿਆਜ਼ ਦਰਾਂ ’ਚ ਨਹੀਂ ਕੀਤਾ ਬਦਲਾਅ

RBI

ਰਿਜ਼ਰਵ ਬੈਂਕ (Reserve Bank ) ਨੇ ਨੀਤੀਗਤ ਵਿਆਜ਼ ਦਰਾਂ ’ਚ ਨਹੀਂ ਕੀਤਾ ਬਦਲਾਅ

(ਏਜੰਸੀ) ਮੁੰਬਈ। ਓਮੀਕਰਨ ਵਾਇਰਸ ਦਾ ਖਤਰਾ ਬਣਿਆ ਰਹਿਣ ਤੇ ਵਿਸ਼ਵ ਚੁਣੌਤੀਆਂ ਦਰਮਿਆਨ ਘਰੇਲੂ ਅਰਥਵਿਵਸਥਾ ਨੂੰ ਮੌਦ੍ਰਿਕ ਨੀਤੀ ਦੇ ਮਾਧਿਅਮ ਰਾਹੀਂ ਸਮਰੱਥਨ ਬਣਾਈ ਰੱਖਣ ਦਾ ਫੈਸਲਾ ਕਰਦਿਆਂ ਭਾਰਤੀ ਰਿਜ਼ਰਵ ਬੈਂਕ (Reserve Bank ) ਨੇ ਆਪਣੀ ਨੀਤੀਗਤ ਦਰ ਰੇਪੋ ਨੂੰ ਚਾਰ ਫੀਸਦੀ ਦੇ ਵਰਤਮਾਨ ਪੱਧਰ ’ਤੇ ਬਣਾਈ ਰੱਖਿਆ ਹੈ। ਆਰਬੀਆਈ ਦੀ ਮੌਦ੍ਰਿਕ ਨੀਤੀ ਕਮੇਟੀ (ਐਸਪੀਸੀ) ਦੀ ਤਿੰਨ ਦਿਨ ਦੀ ਬੈਠਕ ’ਚ ਰਿਵਰਸ ਰੇਪੋ (3.5 ਫੀਸਦੀ), ਬੈਂਕ ਦਰ (4.25 ਫੀਸਤੀ) ਤੇ ਉਧਾਰ ਤੀ ਸੀਮਾਂਤ ਸਥਾਈ ਸੁਵਿਧਾ (ਐਮਐਸਐਫ) ਦੀ ਦਰ ਨੂੰ ਵੀ 4.25 ਫੀਸਦੀ ’ਤੇ ਬਣਾਈ ਰੱਖਿਆ ਹੈ।

ਬੈਠਕ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਆਰਬੀਆਈ ਗਵਰਨਰ ਸ਼ਕਤੀ ਕਾਂਤ ਦਾਸ ਨੇ ਮੁੰਬਈ ’ਚ ਪੱਤਰਕਾਰਾਂ ਨੂੰ ਕਿਹਾ ਕਿ ਕਮੇਟੀ ਨੇ ਸਰਬਸੰਮਤੀ ਨਾਲ ਨੀਤੀਗਤ ਦਰਾਂ ਨੂੰ ਫਿਲਹਾਲ ਮੌਜੂ਼ਦਾ ਪੱਧਰ ’ਤੇ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਕਮੇਟੀ ਨੇ ਇੱਕ ਦੇ ਮੁਕਾਬਲੇ ਪੰਜ ਵੋਟ ਨਾਲ ਨੀਤੀਗਤ ਰੁੱਖ ਨੂੰ ਵੀ ਹਾਲੇ ਉਧਾਰ ਬਣਾਈ ਰੱਖਣ ਦਾ ਫੈਸਲਾ ਕੀਤਾ। ਆਰਬੀਆਈ ਗਵਰਨਰ ਨੇ ਕਿਹਾ ਕਿ ਮਹਿੰਗਾਈ ਹੁਣ ਵੀ ਬਰਦਾਸ਼ਤ ਦੀ ਸੀਮਾ ਦੀ ਪ੍ਰੀਖਿਆ ਲੈ ਰਹੀ ਹੈ। ਜਾਰੀ ਵਿੱਤ ਵਰ੍ਹੇ ’ਚ ਖੁਦਰਾ ਮੁਦਰਾ ਸਫੀਤੀ ਔਸਤਨ 5.3 ਫੀਸਦੀ ਰਹਿਣ ਦਾ ਅਨੁਮਾਨ ਹੈ। ਵਰਤਮਾਨ ਚੌਥੀ ਤਿਮਾਹੀ ’ਚ ਇਹ ਦਰ 5.7 ਫੀਸਦੀ ਤੱਕ ਰਹਿ ਸਕੀ ਹੈ।

ਆਰਬੀਆਈ ਗਵਰਨਰ ਨੇ ਕਿਹਾ ਕਿ ਮਹਿੰਗਾਈ ਅਜੇ ਵੀ ਬਰਦਾਸ਼ਤ ਸੀਮਾ ਦੀ ਪਰਖ ਕਰ ਰਹੀ ਹੈ। ਮੌਜੂਦਾ ਵਿੱਤੀ ਸਾਲ ‘ਚ ਪ੍ਰਚੂਨ ਮਹਿੰਗਾਈ ਦਰ ਔਸਤਨ 5.3 ਫੀਸਦੀ ਰਹਿਣ ਦੀ ਉਮੀਦ ਹੈ। ਮੌਜੂਦਾ ਚੌਥੀ ਤਿਮਾਹੀ ‘ਚ ਇਹ ਦਰ 5.7 ਫੀਸਦੀ ‘ਤੇ ਰਹਿਣ ਦੀ ਸੰਭਾਵਨਾ ਹੈ। 2022-23 ਵਿੱਚ ਮਹਿੰਗਾਈ ਔਸਤ 4.5 ਫੀਸਦੀ ਰਹਿਣ ਦੀ ਉਮੀਦ ਹੈ। ਰਿਜ਼ਰਵ ਬੈਂਕ ਨੇ ਅਗਲੇ ਵਿੱਤੀ ਸਾਲ ‘ਚ ਆਰਥਿਕ ਵਿਕਾਸ ਦਰ 7.8 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here