ਕਾਂਗਰਸ ਪਾਰਟੀ ’ਚ ਅੰਦਰੂਨੀ ਕਲੇਸ਼ ਬਣਿਆ ਹਾਰ ਦਾ ਕਾਰਨ : ਰਾਜਾ ਵੜਿੰਗ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਹਿਮ ਬਿਆਨ ਦਿੱਤਾ। ਕਾਂਗਰਸ ਪਾਰਟੀ ਨੂੰ ਮੁੜ ਇੱਕਜੁਟ ਕਰਨ ’ਚ ਲੱਗੇ ਵੜਿੰਗ ਨੇ ਕਿਹਾ ਕਿ ਪਾਰਟੀ ਦੇ ਅੰਦਰੂਨੀ ਕਲੇਸ਼ ਤੇ ਮਤਭੇਦਾਂ ਕਾਰਨ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
ਉਨਾਂ ਕਿਹਾ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਸਾਡੇ ਖਿਲਾਫ ਕੋਈ ਸ਼ਿਕਾਇਤ ਨਹੀਂ ਹੈ। ਪਾਰਟੀ ਅੰਦਰ ਅਨੁਸ਼ਾਸ਼ਨ ਜ਼ਰੂਰੀ ਹੈ ਤੇ ਉਹ ਪੂਰੀ ਕੋਸ਼ਿਸ਼ ਕਰਨਗੇ ਅਨੁਸ਼ਾਸ਼ਨ ਨੂੰ ਬਣਾ ਕੇ ਰੱਖਣਗੇ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਕਿਹਾ ਕਿ ਜੇਕਰ ਕਿਸ ਦਾ ਕੋਈ ਮੁੱਦਾ ਜਾਂ ਮਤਭੇਦ ਹਨ ਤਾਂ ਉਹ ਸਿੱਧਾ ਮੇਰੇ ਨਾਲ ਗੱਲਬਾਤ ਕਰਨ ਨਾ ਕਿ ਸੋਸ਼ੋਲ ਮੀਡੀਆ ’ਤੇ ਟਵੀਟ ਕਰਨ। ਉਨਾਂ ਕਿਹਾ ਕਿ ਕਾਂਗਰਸ ਹਾਲੇ ਵੀ ਮਜ਼ਬੂਤ ਹੈ ਤੇ ਉਹ ਲੋਕਾਂ ਦੇ ਮਸਲੇ ਹੱਲ ਕਰਨ ਲਈ ਹਾਲੇ ਵੀ ਤਿਆਰ ਹੈ। ਉਨਾਂ ਕਿਹਾ ਕਿ ਲੋਕ ਸਾਨੂੰ ਵੋਟ ਪਾਉਣਾ ਚਾਹੁੰਦੇ ਸਨ ਪਰ ਸਾਨੂੰ ਆਪਸੀ ਲੜਾਈ ਦੀ ਕੀਮਤ ਚੁਕਾਉਣੀ ਪਈ। ਲੋਕਾਂ ਨੇ ਸਾਡੀ ਏਕਤਾ ’ਤੇ ਸ਼ੱਕ ਜਤਾਇਆ ਤੇ ਇਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਇਆ ਤੇ ਸੂਬੇ ’ਚ ਆਪ ਦੀ ਸਰਕਾਰ ਬਣੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ