ਮਾਨਸੂਨ ਅਤੇ ਮੀਂਹ ਦਾ ਪਾਣੀ ਸਾਂਭਣ ਦਾ ਸਵਾਲ

Monsoon and Rainwater Sachkahoon

ਭਾਰਤੀ ਮੌਸਮ ਵਿਭਾਗ ਨੇ ਇਸ ਸਾਲ ਮਾਨਸੂਨ ਦੇ ਚੰਗਾ ਰਹਿਣ ਦੀ ਭਵਿੱਖਵਾਣੀ ਕੀਤੀ ਹੈ ਵਿਭਾਗ ਮੁਤਾਬਿਕ ਇਸ ਸਾਲ ਮਾਨਸੂਨੀ ਬਰਸਾਤ 98 ਫੀਸਦੀ ਤੱਥ ਹੋ ਸਕਦੀ ਹੈ ਇਸ ਲਿਹਾਜ਼ ਨਾਲ ਦੇਖਿਆ ਜਾਵੇ, ਤਾਂ ਆਉਣ ਵਾਲੇ ਸਮੇਂ ਵਿਚ ਮਾਨਸੂਨ ਚਾਰ ਮਹੀਨਿਆਂ (ਜੂਨ-ਸਤੰਬਰ) ਤੱਕ ਦੇਸ਼ਵਾਸੀਆਂ ’ਤੇ ਰਾਹਤ ਦੀਆਂ ਫੁਹਾਰਾਂ ਵਰਸਾਉਣ ਵਾਲੀ ਹੈ ।

ਭਾਰਤ ’ਚ ਮਾਨਸੂਨ ਦਾ ਆਗਮਨ ਉਂਜ ਇੱਕ ਜੂਨ ਨੂੰ ਹੁੰਦਾ ਹੈ, ਜਦੋਂ ਨਮੀ ਨਾਲ ਲਬਰੇਜ਼ ਦੱਖਣੀ-ਪੱਛਮੀ ਮਾਨਸੂਨੀ ਹਵਾਵਾਂ ਕੇਰਲ ਦੇ ਸਮੁੰਦਰੀ ਕੰਢੇ ਨੂੰ ਭਿਉਂਦੀਆਂ ਹੋਈਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵੱਲ ਵਧਦੀਆਂ ਹਨ ਮਾਨਸੂਨ ਦਾ ਆਗਮਨ ਦੇਸ਼ਵਾਸੀਆਂ ਵਿਚ ਖੁਸੀ ਤੇ ਊਰਜਾ ਦਾ ਸੰਚਾਰ ਕਰਦਾ ਹੈ । ਮਾਨਸੂਨੀ ਹਵਾਵਾਂ ਦਾ ਸਵਰੂਪ ਦੇਸ਼ਵਾਸੀਆਂ ਦੇ ਸੁਖ-ਦੁੱਖ ਦਾ ਵੀ ਨਿਰਧਾਰਨ ਕਰਦਾ ਹੈ ਤਿੱਖੀ ਗਰਮੀ ਤੇ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝਦੀ ਅਬਾਦੀ ਨੂੰ ਜਿੱਥੇ ਇਸ ਨਾਲ ਰਾਹਤ ਦੀ ਉਮੀਦ ਹੈ, ਉੱਥੇ ਦੇਸ਼ ਦੇ ਕਿਸਾਨਾਂ ਨੇ ਵੀ ਇਸ ਵਾਰ ਬੰਪਰ ਪੈਦਾਵਾਰ ਦੀ ਉਮੀਦ ਲਾਈ ਹੈ।

ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਤੇ ਇੱਥੋਂ ਦੀ ਖੇਤੀ ਮਾਨਸੂਨੀ ਬਰਸਾਤ ’ਤੇ ਹੀ ਨਿਰਭਰ ਰਹਿੰਦੀ ਹੈ । ਮਾਨਸੂਨੀ ਬਰਸਾਤ ਖੇਤਾਂ ’ਚ ਪਾਣੀ ਦੀ ਲੋੜ ਨੂੰ ਪੂਰਾ ਕਰਨ ਤੋਂ ਇਲਾਵਾ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਉਣ ਵਿਚ ਵੀ ਮੱਦਦਗਾਰ ਰਹੀ ਹੈ । ਦੇਸ਼ ਵਿਚ ਜਿਸ ਸਾਲ ਮਾਨਸੂਨੀ ਬਰਸਾਤ ਮੋਹਲੇਧਾਰ ਹੁੰਦੀ ਹੈ, ਉਸ ਸਾਲ ਖੇਤ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ ਨਾਲ ਲਹਿਰਾ ਉੱਠਦੇ ਹਨ, ਜਦੋਂ ਕਿ ਅਨਿਯਮਿਤ ਤੇ ਬੇਯਕੀਨੀ ਮਾਨਸੂਨ ਦੀ ਸਥਿਤੀ ਦੇਸ਼ ਵਿਚ ਖੁਰਾਕ ਤੇ ਪਾਣੀ ਸੰਕਟ ਦੀ ਸਥਿਤੀ ਪੈਦਾ ਕਰਦੀ ਹੈ । ਮਾਨਸੂਨੀ ਫੁਹਾਰਾਂ ਹਰ ਸਾਲ ਜਾਨਲੇਵਾ ਸਾਬਿਤ ਹੁੰਦੀ ਗਰਮੀ ਦਾ ਗਰੂਰ ਤੋੜ ਕੇ ਦੇਸ਼ਵਾਸੀਆਂ ਨੂੰ ਰਾਹਤ ਦੇਣ ਦੇ ਨਾਲ-ਨਾਲ ਮੌਸਮ ਦਾ ਮਿਜ਼ਾਜ ਬਦਲਣ ਵਿਚ ਵੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦੀਆਂ ਹਨ । ਅਜਿਹੇ ਵਿਚ ਮੌਸਮ ਵਿਭਾਗ ਦੀ ਭਵਿੱਖਵਾਣੀ ਜੇਕਰ ਸਹੀ ਸਾਬਿਤ ਹੋਈ, ਤਾਂ ਇਸ ਸਾਲ ਦੇਸ਼ ’ਚ ਮੋਹਲੇਧਾਰ ਬਰਸਾਤ ਹੋਏਗੀ ਹੁਣ ਜਦੋਂਕਿ ਮਾਨਸੂਨ ਦੇ ਆਗਮਨ ਦੇ ਕੁਝ ਦਿਨ ਹੀ ਬਾਕੀ ਹਨ, ਤਾਂ ਸਵਾਲ ਉੱਠਣਾ ਲਾਜ਼ਮੀ ਹੈ ਕਿ ਕੀ ਅਸੀਂ ਬਰਸਾਤ ਦੁਆਰਾ ਪ੍ਰਾਪਤ ਵਾਧੂ ਪਾਣੀ ਨੂੰ ਸਾਂਭ ਸਕਾਂਗੇ?

ਆਮ ਤੌਰ ’ਤੇ ਦੇਸ਼ ਵਿਚ ਬਰਸਾਤ ਦੇ ਪਾਣੀ ਦਾ ਸਿਰਫ਼ 35 ਫੀਸਦੀ ਹਿੱਸਾ ਹੀ ਖੇਤਾਂ ਅਤੇ ਜਲ ਸਰੋਤਾਂ ਵਿਚ ਦਾਖ਼ਲ ਹੁੰਦਾ ਹੈ, ਜਦੋਂਕਿ ਬਾਕੀ 65 ਫੀਸਦੀ ਹਿੱਸਾ ਬਿਨਾ ਸਮੁੱਚੇ ਇਸਤੇਮਾਲ ਦੇ ਸਮੁੰਦਰ ਵਿਚ ਦਾਖ਼ਲ ਹੋ ਜਾਂਦਾ ਹੈ । ਵਿਅਰਥ ਹੋ ਰਹੇ ਇਸ ਪਾਣੀ ਨੂੰ ਸਾਨੂੰ ਰੋਕਣਾ ਹੋਏਗਾ ਪਰ ਕਿਵੇਂ? ਨਦੀਆਂ ਅਤੇ ਤਲਾਬ ਗਾਰ-ਮਲਬੇ ਨਾਲ ਭਰੇ ਪਏ ਹਨ ਨਾਲੀਆਂ ਗੰਦਗੀ ਨਾਲ ਭਰ ਰਹੀਆਂ ਹਨ, ਜੋ ਬਰਸਾਤ ਤੋਂ ਬਾਅਦ ਢੇਰਾਂ ਸਮੱਸਿਆਵਾਂ ਨੂੰ ਜਨਮ ਦੇਣਗੀਆਂ ਉੱਥੇ, ਵਧੇਰੇ ਬਰਸਾਤ ਹੜ੍ਹ ਤੇ ਜ਼ਮੀਨ ਖਿਸਕਣ ਵਰਗੀਆਂ ਆਫ਼ਤਾਂ ਨੂੰ ਸੱਦਾ ਦਿੰਦੀ ਹੈ ਕੀ ਇਸ ਨਾਲ ਨਜਿੱਠਣ ਦੀ ਸਾਡੀ ਤਿਆਰੀ ਪੂਰੀ ਹੈ? ਦਰਅਸਲ ਦੇਸ਼ ਵਿਚ ਠੋਸ ਪਾਣੀ ਨੀਤੀ ਦੀ ਘਾਟ ਵਿਚ ਹਰ ਸਾਲ ਪਾਣੀ ਦਾ ਇੱਕ ਵੱਡਾ ਹਿੱਸਾ ਵਿਅਰਥ ਹੋ ਜਾਂਦਾ ਹੈ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਵਿਚ ਤੇਜ਼ੀ ਆਉਣ ਦੇ ਬਾਵਜ਼ੂਦ ਲੋਕ ਪਾਣੀ-ਸੁਰੱਖਿਆ ਪ੍ਰਤੀ ਜਾਗਰੂਕ ਨਹੀਂ ਹਨ ਪਾਣੀ ਸੁਰੱਖਿਆ ਦੇ ਤਮਾਮ ਤਰੀਕੇ ਸਿਰਫ਼ ਇਸ਼ਤਿਹਾਰਾਂ ਅਤੇ ਮੀਟਿੰਗਾਂ-ਸੰਮੇਲਨਾਂ ਤੱਕ ਹੀ ਸਿਮਟ ਕੇ ਰਹਿ ਗਏ ਹਨ।

ਅੱਜ ਦੇਸ਼ ਵਿਚ ਪ੍ਰਾਚੀਨ ‘ਤਲਾਬ ਸੰਸਕ੍ਰਿਤੀ’ ਨੂੰ ਮੁੜ-ਸੁਰਜੀਤ ਕੀਤੇ ਜਾਣ ਦੀ ਲੋੜ ਹੈ ਛੱਪੜ, ਤਲਾਬ, ਖੂਹ ਬਰਸਾਤੀ ਪਾਣੀ ਦਾ ਭੰਡਾਰ ਕਰਕੇ ਜ਼ਮੀਨ ਹੇਠਲੇ ਪਾਣੀ ਪੱਧਰ ਨੂੰ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਬਰਸਾਤ ਰੁੱਤ ਤੋਂ ਪਹਿਲਾਂ ਇਸ ਵਿਚ ਭਰੀ ਗਾਰ-ਮਲਬੇ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਣਾ ਚਾਹੀਦਾ ਹੈ ਜ਼ਮੀਨ ਹੇਠਲੇ ਪਾਣੀ ਨੂੰ ਮੁੜ-ਰਿਚਾਰਜ ਕਰਨ ਦਾ ਮੁੱਖ ਸਰੋਤ ਬਰਸਾਤ ਹੈ ।ਜਦੋਂ ਤੱਕ ਬਰਸਾਤ ਦਾ ਪਾਣੀ ਧਰਤੀ ’ਤੇ ਠਹਿਰੇਗਾ ਨਹੀਂ, ਤਾਂ ਭਵਿੱਖ ਵਿਚ ਅਸੀਂ ਉਸ ਦੀ ਵਰਤੋਂ ਕਿਵੇਂ ਕਰ ਸਕਾਂਗੇ? ਦੇਸ਼ ਵਿਚ ਪਾਣੀ ਸੰਕਟ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮਾਨਸੂਨ ਦੇ ਆਗਮਨ ਦੇ ਬਾਵਜ਼ੂਦ ਕਈ ਸੂਬੇ ਸੋਕੇ ਦੀ ਚਪੇਟ ਵਿਚ ਰਹਿ ਜਾਂਦੇ ਹਨ । ਨੀਤੀ ਕਮਿਸ਼ਨ ਨੇ ਚੇਤਾਵਨੀ ਦਿੰਦੇ ਹੋਏ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਦੇਸ਼ ਦੀ ਸੱਠ ਕਰੋੜ ਅਬਾਦੀ ਪਾਣੀ ਦੀ ਗੰਭੀਰ ਕਿੱਲਤ ਦਾ ਸਾਹਮਣਾ ਕਰ ਰਹੀ ਹੈ । ਨੀਤੀ ਕਮਿਸ਼ਨ ਦੀ ਸਮੁੱਚੀ ਪਾਣੀ ਪ੍ਰਬੰਧਨ ਸੂਚਕਅੰਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2030 ਤੱਕ ਦੇਸ਼ ਵਿਚ ਪਾਣੀ ਦੀ ਮੰਗ ਉਪਲੱਬਧ ਪਾਣੀ ਸਪਲਾਈ ਦੀ ਦੁੱਗਣੀ ਹੋ ਜਾਵੇਗੀ ਨੀਤੀ ਕਮਿਸ਼ਨ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਉਦੋਂ ਸਿਰਫ਼ ਪਾਣੀ ਦੀ ਸਮੱਸਿਆ ਦੀ ਵਜ੍ਹਾ ਨਾਲ ਦੇਸ਼ ਦੀ ਜੀਡੀਪੀ ਵਿਚ 6 ਫੀਸਦੀ ਦੀ ਕਮੀ ਆ ਸਕਦੀ ਹੈ?

ਹੁਣ ਜਦੋਂਕਿ ਮਾਨਸੂਨ ਆਉਣ ਵਾਲੀ ਹੈ ਤਾਂ ਬਰਸਾਤੀ ਪਾਣੀ ਸੰਭਾਲ ਲਈ ਦੋ ਗੱਲਾਂ ’ਤੇ ਖਾਸ ਧਿਆਨ ਦੇਣ ਦੀ ਲੋੜ ਹੈ ਪਹਿਲੀ, ਪਾਣੀ ਸਰੋਤਾਂ ਦੀ ਸਫ਼ਾਈ ਤੇ ਮੁਰੰਮਤ ਅਤੇ ਦੂਜੀ, ਬਰਸਾਤੀ ਪਾਣੀ ਸਾਂਭਣ ’ਤੇ ਜ਼ੋਰ ਬਰਸਾਤੀ ਪਾਣੀ ਸਾਂਭਣ ਦੇ ਪਰੰਪਰਾਗਤ ਤਰੀਕਿਆਂ (ਛੱਪੜ, ਤਲਾਬ, ਡਿੱਗੀਆਂ) ਤੋਂ ਇਲਾਵਾ ਅਸੀਂ ਆਪਣੇ ਘਰਾਂ ਦੀਆਂ ਛੱਤ ’ਤੇ ਬਰਸਾਤੀ ਪਾਣੀ ਦਾ ਭੰਡਾਰ ਕਰਕੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਸੁਧਾਰ ਲਿਆ ਸਕਦੇ ਹਾਂ । ਇਹ ਇੱਕ ਅਜਿਹੀ ਤਰਕੀਬ ਹੈ, ਜਿਸ ਵਿਚ ਊਰਜਾ ਦੀ ਖ਼ਪਤ ਕੀਤੇ ਬਿਨਾ ਅਤੇ ਬਿਨਾ ਵਾਧੂ ਕਿਰਤ ਦੇ ਅਸੀਂ ਮੁਫ਼ਤ ਉਪਲੱਬਧ ਹੋ ਰਹੇ ਪਾਣੀ ਦਾ ਵਿਵੇਕਪੂਰਨ ਇਸਤੇਮਾਲ ਕਰ ਸਕਦੇ ਹਾਂ ਛੱਤ ਬਰਸਾਤੀ ਪਾਣੀ ਭੰਡਾਰਨ, ਵੱਖ-ਵੱਖ ਉਪਯੋਗਾਂ ਲਈ ਬਰਸਾਤੀ ਪਾਣੀ ਨੂੰ ਰੋਕਣ ਤੇ ਇਕੱਠਾ ਕਰਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ । ਹਾਲਾਂਕਿ ਪ੍ਰਚਾਰ-ਪ੍ਰਸਾਰ ਦੀ ਘਾਟ ਕਾਰਨ ਲੋਕ ਇਸ ਦੇ ਮਹੱਤਵ ਨੂੰ ਨਹੀਂ ਸਮਝ ਰਹੇ ਹਨ ਇਸ ਦੇ ਜ਼ਰੀਏ ਬਰਸਾਤੀ ਪਾਣੀ ਦੀ ਹਰੇਕ ਬੂੰਦ ਨੂੰ ਸੁਰੱਖਿਅਤ ਕਰਨ ਲਈ ਛੱਤ ਨਾਲ ਜੁੜੀ ਪਾਈਪ ਦੇ ਜ਼ਰੀਏ ਬੋਰਾਂ, ਖੱਡਿਆਂ ਅਤੇ ਖੂਹਾਂ ਵਿਚ ਇਕੱਠਾ ਕੀਤਾ ਜਾਂਦਾ ਹੈ।

ਇਹ ਤਕਨੀਕ ਨਾਲ ਸਿਰਫ਼ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਦੀ ਹੈ, ਸਗੋਂ ਭੋਇੰ ਖੋਰ ਨੂੰ ਰੋਕਣ ਤੇ ਪਾਣੀ ਵਿਚ ਮੌਜ਼ੂਦ ਫਲੋਰਾਈਡ ਅਤੇ ਨਾਈਟ੍ਰੇਟ ਵਰਗੇ ਪ੍ਰਦੂਸ਼ਕ ਤੱਤਾਂ ਨੂੰ ਘੱਟ ਕਰਨ ਦੇ ਨਾਲ ਹੀ ਪਾਣੀ ਦੇ ਹੋਰ ਸਰੋਤਾਂ ’ਤੇ ਸਾਡੀ ਨਿਰਭਰਤਾ ਵੀ ਘੱਟ ਕਰਦਾ ਹੈ । ਬਰਸਾਤ ਦੁਆਰਾ ਪ੍ਰਾਪਤ ਪਾਣੀ ਨੂੰ ਵਿਅਰਥ ਹੋਣ ਤੋਂ ਜੇਕਰ ਅਸੀਂ ਰੋਕਣ ਵਿਚ ਕਾਮਯਾਬ ਹੋ ਜਾਂਦੇ ਹਾਂ, ਤਾਂ ਬਰਸਾਤੀ ਪਾਣੀ ਧਰਤੀ ਨੂੰ ਕੁਦਰਤੀ ਤੌਰ ’ਤੇ ਰਿਚਾਰਜ਼ ਕਰਨ ਦੇ ਨਾਲ-ਨਾਲ ਪੀਣ ਵਾਲੇ ਪਾਣੀ ਸਬੰਧੀ ਅਤੇ ਇਸ ਤੋਂ ਇਲਾਵਾ ਵੀ ਸਾਡੀਆਂ ਤਮਾਮ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਵੀ ਸਮਰੱਥ ਹੋਏਗਾ । ਅਜਿਹੇ ਵਿਚ ਮਾਨਸੂਨੀ ਬਰਸਾਤ ਤੋਂ ਪ੍ਰਾਪਤ ਪਾਣੀ ਦਾ ਇਸਤੇਮਾਲ ਇਸ ਤਰ੍ਹਾਂ ਕੀਤਾ ਜਾਣਾ ਚਾਹੀਦੈ, ਜਿਸ ਨਾਲ ਖੇਤ ਵੀ ਫ਼ਸਲਾਂ ਨਾਲ ਲਹਿਰਾ ਉੱਠਣ ਤੇ ਧਰਤੀ ਦਾ ਗਲਾ ਵੀ ਲੰਮੇ ਸਮੇਂ ਤੱਕ ਗਿੱਲਾ ਰਹਿ ਜਾਵੇ।

ਫਿਲਹਾਲ ਦੁਨੀਆਂ ਨੂੰ ਪਾਣੀ ਦੇ ਸੰਕਟ ਤੋਂ ਉਭਾਰਨ ਲਈ, ਪਾਣੀ ਸਾਂਭਣ ਲਈ ਅਸਾਨ ਤਰੀਕਿਆਂ ਨੂੰ ਅਪਣਾਉਣਾ ਜ਼ਰੂਰੀ ਹੈ, ਤਾਂ ਕਿ ਪਾਣੀ ਵਾਲੇ ਪਾਣੀ ਦੀ ਕਿੱਲਤ, ਸੋਕਾ ਤੇ ਕਾਲ ਵਰਗੀਆਂ ਆਫ਼ਤਾਂ ਤੋਂ ਮਨੁੱਖਤਾ ਦੀ ਰੱਖਿਆ ਹੋ ਸਕੇ ਪਾਣੀ ਸੁਰੱਖਿਆ ਅਤੇ ਪਾਣੀ ਪ੍ਰਬੰਧਨ ਇੱਕ-ਦੂਜੇ ਦੇ ਪੂਰਕ ਹਨ ਪਾਣੀ ਸੁਰੱਖਿਆ ਨਾਗਰਿਕਾਂ ਵਿਚ ਇੱਕ ਸੰਸਕਾਰ ਵਾਂਗ ਹੋਣਾ ਚਾਹੀਦਾ ਹੈ ਹੁਣ ਜਦੋਂਕਿ ਇਸ ਸਾਲ ਵਧੇਰੇ ਬਰਸਾਤ ਹੋਣ ਦੇ ਆਸਾਰ ਹਨ, ਤਾਂ ਸਾਨੂੰ ਬਰਸਾਤੀ ਪਾਣੀ ਸਾਂਭਣ ਲਈ ਤਿਆਰ ਹੋਣਾ ਹੋਵੇਗਾ, ਨਹੀਂ ਤਾਂ ਜ਼ਿਆਦਾ ਬਰਸਾਤ ਹੋਣ ਤੋਂ ਬਾਅਦ ਵੀ ਦੇਸ਼ ਪਾਣੀ ਸੰਕਟ ਤੋਂ ਉੱਭਰ ਨਹੀਂ ਸਕੇਗਾ ਦੂਜੇ ਪਾਸੇ, ਨਿੱਜੀ ਜੀਵਨ ਵਿਚ ਆਪਣੇ ਵਿਹਾਰ ’ਚ ਬਦਲਾਅ ਲਿਆ ਕੇ ਪਾਣੀ ਸੁਰੱਖਿਆ ਵਿਚ ਅਹਿਮ ਯੋਗਦਾਨ ਦੇ ਸਕਦੇ ਹਾਂ ਲੋੜ ਸਿਰਫ਼ ਇੱਕ ਪਹਿਲ ਕਰਨ ਦੀ ਹੈ।

ਸੁਧੀਰ ਕੁਮਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।