Malwa Canal ਨੂੰ ਬਠਿੰਡਾ-ਅਮ੍ਰਿਤਸਰ ਕੌਮੀਸ਼ਾਹ ਮਾਰਗ ਨਾਲ ਬਣਾਇਆ ਜਾਵੇ : ਕਿਸਾਨ ਯੂਨੀਅਨ ਕਾਦੀਆਂ
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Malwa Canal : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਪੰਜਾਬ ਸਰਕਾਰ ਵੱਲੋਂ ਨਵੀਂ ਕੱਢੀ ਜਾ ਰਹੀ ਮਾਲਵਾ ਨਹਿਰ ਦਾ ਵਿਰੋਧ ਕਰਨਾ ਸ਼ੁਰੂ ਦਿੱਤਾ ਹੈ। ਕਿਸਾਨਾਂ ਦਾ ਤਰਕ ਹੈ ਕਿ ਜੇਕਰ ਕਿਸਾਨਾਂ ਦੇ ਫਾਇਦੇ ਲਈ ਇਹ ਨਹਿਰ ਕੱਢਣੀ ਹੈ ਤਾਂ ਬਠਿੰਡਾ-ਅੰਮ੍ਰਿਤਸਰ ਕੌਮੀਸ਼ਾਹ ਮਾਰਗ ਦੇ ਨਾਲ-ਨਾਲ ਕੱਢੀ ਜਾਵੇ, ਤਾਂ ਜੋ ਇਸ ਨਹਿਰ ਦਾ ਪਾਣੀ ਸਿੰਚਾਈ ਲਈ ਕਿਸਾਨ ਵਰਤ ਸਕਣ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕੁਲਵਿੰਦਰ ਸਿੰਘ ਸੇਖੋਂ ਜ਼ਿਲ੍ਹਾ ਪ੍ਰੈਸ ਸਕੱਤਰ ਤੇ ਬਲਜੀਤ ਸਿੰਘ ਭੰਗਾਲੀ ਬਲਾਕ ਪ੍ਰਧਾਨ ਨੇ ਦੱਸਿਆ ਕਿ ਜੇਕਰ ਫਿਰੋਜ਼ਪੁਰ ਵਾਲੀ ਸਾਈਡ ਇਹ ਨਹਿਰ ਬਣਦੀ ਹੈ, ਇਸ ਦੇ ਚੜ੍ਹਦੇ ਪਾਸੇ ਉੱਚਾਈ ਹੋਣ ਕਰ ਕੇ ਨਹਿਰ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਇਸ ਦਾ ਲਾਭ ਨਹੀਂ ਮਿਲੇਗਾ। ਜੇਕਰ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਹੈ ਤਾਂ ਨੇੜਲੇ ਪਿੰਡਾਂ ਦੇ ਕਿਸਾਨਾਂ ਦਾ ਪੱਖ ਜ਼ਰੂਰ ਸੁਣੇ। Malwa Canal
ਉਨ੍ਹਾਂ ਅੱਗੇ ਦੱਸਿਆ ਕਿ ਕੁਝ ਦਿਨਾਂ ਪਹਿਲਾਂ ਵੀ ਵੱਖ-ਵੱਖ ਪਿੰਡਾਂ ਦਾ ਇਕੱਠ ਬਲਾਕ ਘੱਲ ਖੁਰਦ ਵਿਖੇ ਹੋਇਆ ਸੀ, ਜਿੱਥੇ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਨੁਮਾਇੰਦਿਆਂ ਨੂੰ ਕਿਸਾਨਾਂ ਨੇ ਆਪਣਾ ਪੱਖ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆ ਪੰਜਾਬ ਸਰਕਾਰ ਵੱਲੋਂ ਨਿਸ਼ਚਿਤ ਕੀਤੀ ਜਗ੍ਹਾ ਦਾ ਵਿਰੋਧ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਨਹਿਰ ਨੂੰ ਬਠਿੰਡਾ-ਅੰਮ੍ਰਿਤਸਰ ਕੌਮੀਸ਼ਾਹ ਮਾਰਗ ਨਾਲ-ਨਾਲ ਬਣਾਇਆ ਜਾਵੇ।
Read Also : IMD Alert : ਹਰਿਆਣਾ, ਪੰਜਾਬ, ਰਾਜਸਥਾਨ ਅਤੇ ਦਿੱਲੀ ’ਚ ਪਵੇਗਾ ਭਾਰੀ ਮੀਂਹ, ਮੁੜ ਸਰਗਰਮ ਹੋਵੇਗਾ ਮਾਨਸੂਨ
ਇਸ ਯੂਨੀਅਨ ਦੇ ਸੀਨੀਅਰ ਆਗੂ ਬਾਬੂ ਸਿੰਘ ਬਰਾੜ, ਸੁਰਜੀਤ ਸਿੰਘ ਫੌਜੀ ਬਲਾਕ ਮੀਤ ਪ੍ਰਧਾਨ, ਮੇਲਾ ਸਿੰਘ ਭੋਲੂਵਾਲਾ ਬਲਾਕ ਜਨਰਲ ਸਕੱਤਰ, ਰਾਜਦੀਪ ਸਿੰਘ ਬਲਾਕ ਮੀਤ ਪ੍ਰਧਾਨ, ਰਾਜਿੰਦਰਪਾਲ ਸਿੰਘ ਸੁਲਹਾਣੀ ਵਿੱਤ ਸਕੱਤਰ, ਗੁਰਮੇਲ ਸਿੰਘ ਪਤਲੀ ਬਲਾਕ ਸੰਗਠਨ ਸਕੱਤਰ, ਹਰਭਜਨ ਸਿੰਘ ਇਕਾਈ ਪ੍ਰਧਾਨ ਕਰਮੂੰਵਾਲਾ, ਬਲਵਿੰਦਰ ਸਿੰਘ ਇਕਾਈ ਪ੍ਰਧਾਨ ਭੰਗਾਲੀ, ਸੰਦੀਪ ਕੁਮਾਰ ਪ੍ਰਧਾਨ ਝੰਜੀਆਂ, ਸੁਖਦੀਪ ਸਿੰਘ ਸੀਨੀਅਰ ਆਗੂ ਆਦਿ ਮੌਜ਼ੂਦ ਸਨ। Malwa Canal