ਪੀਐੱਚਡੀ ਕਰਨ ਦੀ ਖਵਾਹਿਸ਼ ਰੱਖਣ ਵਾਲੇ ਨੌਜਵਾਨਾਂ ਲਈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਤੋਂ ਵੱਡੀ ਖਬਰ ਆ ਰਹੀ ਹੈ ਜਾਂ ਇਹ ਕਹੀਏ ਤਾਂ ਕੋਈ ਅਤਿਕਥਨੀ ਨਹੀਂ ਹੋਣੀ ਚਾਹੀਦੀ, ਪੀਐੱਚਡੀ ਦੀ ਇੱਛਾ ਰੱਖਣ ਵਾਲਿਆਂ ਲਈ ਯੂਜੀਸੀ ਨੇ ਹੁਣ ਨਵੀਂ ਸੰਜੀਵਨੀ ਨਾਲ ਲਬਰੇਜ਼ ਨਾਯਾਬ ਤੋਹਫ਼ਾ ਦਿੱਤਾ ਹੈ 2024-25 ਤੋਂ ਪੀਐੱਚਡੀ ’ਚ ਦਾਖ਼ਲੇ ਲਈ ਹੁਣ ਸਿਰਫ਼ ਇੱਕ ਰਾਸ਼ਟਰੀ ਯੋਗਤਾ ਪ੍ਰੀਖਿਆ (ਨੈੱਟ) ਦੇਣੀ ਹੋਵੇਗੀ ਇਹ ਨਵੀਂ ਸਿੱਖਿਆ ਨੀਤੀ-2020 ਦਾ ਅਹਿਮ ਹਿੱਸਾ ਹੈ। ਉੱਚ ਸਿੱਖਿਆ ਦੇ ਚੋਟੀ ਦੇ ਸੰਸਥਾਨ ਦੇ ਇਸ ਕਦਮ ਨਾਲ ਦੇਸ਼ ਭਰ ’ਚ ਕਈ ਦਾਖ਼ਲਾ ਪ੍ਰੀਖਿਆਵਾਂ ਦੀ ਹੁਣ ਲੋੜ ਨਹੀਂ ਰਹੇਗੀ ਨੈੱਟ ਪ੍ਰੀਖਿਆ ਤਜਵੀਜ਼ਾਂ ਦੀ ਸਮੀਖਿਆ ਲਈ ਨਿਯੁਕਤ ਇੱਕ ਮਾਹਿਰ ਕਮੇਟੀ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। (PHD Admission)
ਯੂਜੀਸੀ ਦੀ ਹਾਲ ਹੀ ’ਚ ਹੋਈ 578ਵੀਂ ਬੈਠਕ ਦੌਰਾਨ ਇਸ ’ਚ ਵੱਡੇ ਬਦਲਾਅ ਨੂੰ ਹਰੀ ਝੰਡੀ ਦੇ ਦਿੱਤੀ ਗਈ। ਯੂਜੀਸੀ ਨੇ ਇਸ ਨੂੰ ਜੂਨ ਤੋਂ ਹੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ, ਐਨਈਪੀ-2020 ਨੂੰ ਲਾਗੂ ਕਰਨ ਦੀਆਂ ਸਿਫਾਰਿਸ਼ਾਂ ਦੇ ਨਾਲ ਕੇਂਦਰ ਸਰਕਾਰ ਨੇ ਗੈਰ-ਜ਼ਰੂਰੀ ਦੱਸਦਿਆਂ ਐਮ.ਫ਼ਿਲ ਦੀ ਵਿਦਾਈ ਕਰ ਦਿੱਤੀ ਸੀ ਯੂਜੀਸੀ ਦੇ ਇਸ ਫੈਸਲੇ ਤੋਂ ਬਾਅਦ ਦੇਸ਼ ਭਰ ’ਚ ਹੁਣ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਯੂਨੀਵਰਸਿਟੀ ’ਚ ਐਮ.ਫਿਲ ਦੀ ਡਿਗਰੀ ਨਹੀਂ ਦਿੱਤੀ ਜਾ ਰਹੀ ਹੈ। ਨੈੱਟ ਪ੍ਰੀਖਿਆ ਹੁਣ ਤੱਕ ਮੁੱਖ ਤੌਰ ’ਤੇ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐਫ਼) ਤੇ ਸਹਾਇਕ ਪ੍ਰੋਫੈਸਰਸ ਦੀਆਂ ਨਿਯੁਕਤੀਆਂ ਦੀ ਯੋਗਤਾ ਤੈਅ ਕਰਨ ਲਈ ਹੁੰਦੀ ਰਹੀ ਹੈ ਆਲ ਓਵਰ ਇੰਡੀਆ ਪੀਐਚਡੀ ’ਚ ਦਾਖ਼ਲੇ ਲਈ ਨੈੱਟ ਪ੍ਰੀਖਿਆ ਦੀ ਯੋਗਤਾ ਹੋਵੇਗੀ। (PHD Admission)
ਕਲਿਯੁਗ ‘ਚ ਇਨਸਾਨ ਬਣਨਾ ਵੱਡੀ ਗੱਲ ਹੈ : Saint Dr MSG
ਪੀਐੱਚਡੀ ’ਚ ਦਾਖ਼ਲੇ ਲਈ ਰਿਜ਼ਲਟ ਉਮੀਦਵਾਰ ਦੇ ਪ੍ਰਾਪਤ ਅੰਕਾਂ ਨਾਲ ਪਰਸੈਂਟਾਈਲ ’ਚ ਜਾਰੀ ਕੀਤਾ ਜਾਵੇਗਾ ਦੱਸ ਦੇਈਏ ਕਿ ਹੁਣ ਤੱਕ ਪੀਐੱਚਡੀ ਰੈਗੂਲੇਸ਼ਨ ਐਕਟ-2022 ਦੇ ਤਹਿਤ ਜੇਆਰਐਫ਼ ਪਾਸ ਵਿਦਿਆਰਥੀਆਂ ਨੂੰ ਹੀ ਇੰਟਰਵਿਊ ਬੇਸ ’ਤੇ ਪੀਐੱਚਡੀ ’ਚ ਦਾਖ਼ਲਾ ਮਿਲਦਾ ਰਿਹਾ ਹੈ ਯੂਜੀਸੀ ਵੱਲੋਂ ਨਵੇਂ ਬਦਲਾਅ ਦੀਆਂ ਗਾਈਡਲਾਈਨਸ ਦਾ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੇੈ ਨਵੇਂ ਨਿਯਮਾਂ ਮੁਤਾਬਿਕ ਜੂਨ, 2024 ਤੋਂ ਯੂਜੀਸੀ ਨੈੱਟ ਯੋਗ ਉਮੀਦਵਾਰਾਂ ਦੀ ਯੋਗਤਾ ਤਿੰਨ ਸ਼੍ਰੇਣੀਆਂ ’ਚ ਹੋਵੇਗੀ ਇੱਕ- ਜੇਆਰਐਫ਼ ਅਤੇ ਸਹਾਇਕ ਪ੍ਰੋਫੈਸਰ ਦੀ ਨਿਯੁਕਤੀ ਦੇ ਨਾਲ-ਨਾਲ ਪੀਐਚਡੀ ਦਾਖ਼ਲੇ ਲਈ ਯੋਗ ਹੋਣਗੇ ਦੋ-ਜੋ ਬਿਨੈਕਾਰ ਜੇਆਰਐਫ ਤੋਂ ਬਿਨਾਂ ਪੀਐਚਡੀ ਦਾਖ਼ਲੇ ਲਈ ਯੋਗ ਹਨ, ਪਰ ਸਹਾਇਕ ਪ੍ਰੋਫੈਸਰ ਨਿਯੁਕਤ ਹੋਣਾ ਚਾਹੁੰਦੇ ਹਨ। (PHD Admission)
ਤਿੰਨ- ਉਹ ਪੂਰੀ ਤਰ੍ਹਾਂ ਪੀਐਚਡੀ ਪ੍ਰੋਗਰਾਮ ’ਚ ਦਾਖ਼ਲੇ ਦੇ ਹੱਕਦਾਰ ਹੋਣਗੇ ਨੈੱਟ ਜ਼ਰੀਏ ਪੀਐਚਡੀ ਦਾਖ਼ਲੇ ਲਈ ਦੋ ਅਤੇ ਤਿੰਨ ਸ਼੍ਰੇਣੀਆਂ ’ਚ ਨੈੱਟ ਸਕੋਰ ਦਾ ਵੇਟੇਜ 70 ਫੀਸਦੀ ਹੋਵੇਗਾ, ਜਦੋਂਕਿ 30 ਫੀਸਦੀ ਵੇਟੇਜ ਇੰਟਰਵਿਊ ਜ਼ਰੀਏ ਦਿੱਤਾ ਜਾਵੇਗਾ ਇਹ ਇੰਟਰਵਿਊ ਬਿਨੈਕਾਰ ਉਮੀਦਵਾਰ ਦੀ ਚੁਣੀ ਯੂਨੀਵਰਸਿਟੀ ਦੇ ਅੰਤਰਗਤ ਹੋਵੇਗਾ ਇਹ ਸਰਟੀਫਿਕੇਟ ਇੱਕ ਸਾਲ ਲਈ ਵੈਲਿਡ ਰਹੇਗਾ ਜੇਕਰ ਬਿਨੈਕਾਰ ਨੇ ਇਸ ਸਮਾਂ-ਹੱਦ ’ਚ ਦਾਖ਼ਲਾ ਨਾ ਲਿਆ ਤਾਂ ਇਸ ਲਈ ਉਹ ਅਯੋਗ ਹੋ ਜਾਵੇਗਾ ਅਜਿਹੇ ’ਚ ਅਭਿਆਰਥੀ ਨੂੰ ਮੁੜ ਨੈੱਟ ਪ੍ਰੀਖਿਆ ਦੇਣੀ ਹੋਵੇਗੀ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ’ਚ ਜੈ ਅਨੁਸੰਧਾਨ ਦਾ ਜੁੜਾਅ ਕੇਂਦਰ ਸਰਕਾਰ ਦੇ ਰਿਸਰਚ ਪ੍ਰਤੀ ਸਮੱਰਪਣ ਨੂੰ ਦਰਸਾਉਂਦਾ ਹੈ ਕਿ ਸੰਸਾਰਿਕ ਰੈਂਕਿੰਗ ਸਬੰਧੀ ਕਿੰਨੀ ਸੰਜੀਦਾ ਹੈ। (PHD Admission)
Bribe : ਵਿਜੀਲੈਂਸ ਕਰਮਚਾਰੀਆਂ ਦੇ ਨਾਂਅ ’ਤੇ ਰਿਸ਼ਵਤ ਲੈਣ ਵਾਲੇ ਪੁਲਿਸ ਅੜਿੱਕੇ
2021-22 ’ਚ ਪੰਜ ਸਾਲ ਲਈ ਨੈਸ਼ਨਲ ਰਿਸਰਚ ਫਾਊਂਡੇਸ਼ਨ (ਐਨਆਰਐਫ) ਦਾ ਬਜਟ 50 ਹਜ਼ਾਰ ਕਰੋੜ ਵੰਡਿਆ ਜਾ ਚੁੱਕਾ ਹੈ ਉਮੀਦ ਹੈ, ਰਿਸਰਚ ਦੇ ਖੇਤਰ ’ਚ ਤਰੱਕੀ ਦੇ ਨਵੇਂ ਰਾਹਾਂ ਨਿੱਕਲਣਗੇ ਆਤਮ-ਵਿਸ਼ਵਾਸ ਨਾਲ ਲਬਰੇਜ ਯੂਜੀਸੀ ਦੇ ਮੁਖੀ ਪ੍ਰੋ. ਐਮ. ਜਗਦੀਸ਼ ਕੁਮਾਰ ਕਹਿੰਦੇ ਹਨ, ਇਹ ਬਦਲਾਅ ਬਿਨਾਂ ਸ਼ੱਕ ਦੇਸ਼ ’ਚ ਵਿੱਦਿਅਕ ਖੋਜ ਅਤੇ ਵਿਦਵਾਨਤਾਪੂਰਨ ਤਰੱਕੀ ਲਈ ਜ਼ਿਆਦਾ ਅਨੁਕੂਲ ਮਾਹੌਲ ਨੂੰ ਹੱਲਾਸ਼ੇਰੀ ਦੇਣ ’ਚ ਅਨਮੋਲ ਯੋਗਦਾਨ ਦੇਵੇਗਾ ਪ੍ਰੋ. ਕੁਮਾਰ ਕਹਿੰਦੇ ਹਨ, ਰਾਸ਼ਟਰੀ ਪ੍ਰੀਖਿਆ ਏਜੰਸੀ (ਐਨਟੀਏ) ਅਗਲੇ ਹਫਤੇ ਤੋਂ ਮੂਰਤ ਰੂਪ ਲੈਣ ਜਾ ਰਹੀ ਹੈ। ਇਸ ਨਾਲ ਨਾ ਸਿਰਫ਼ ਵਿਦਿਆਰਥੀਆਂ ਨੂੰ ਵੱਖ-ਵੱਖ ਯੂਨੀਵਰਸਿਟੀਆਂ ਵੱਲੋਂ ਲਈ ਜਾਂਦੀਆਂ ਪੀਐਚਡੀ ਦਾਖ਼ਲਾ ਪ੍ਰੀਖਿਆਵਾਂ ਦੀ ਤਿਆਰੀ ਨਾਲ ਰਾਹਤ ਮਿਲੇਗੀ। (PHD Admission)
ਸਗੋਂ ਇਸ ਨਾਲ ਪ੍ਰੀਖਿਆ ਵਸੀਲੇ ਅਤੇ ਖਰਚੇ ਦਾ ਬੋਝ ਘੱਟ ਹੋਵੇਗਾ ਸਿੱਖਿਆ ਮਾਹਿਰ ਮੰਨਦੇ ਹਨ, ਯੂਜੀਸੀ ਨੈੱਟ ਪ੍ਰੀਖਿਆ ਨਾਲ ਨਾ ਸਿਰਫ਼ ਤੁਹਾਡੇ ਅੰਕਾਂ ਦੇ ਆਧਾਰ ’ਤੇ ਪ੍ਰਸਿੱਧ ਯੂਨੀਵਰਸਿਟੀਆਂ ਦੇ ਦੁਆਰ ਖੁੱਲ੍ਹਣਗੇ, ਸਗੋਂ ਤੁਹਾਨੂੰ ਸ਼ਾਨਦਾਰ ਸਕਾਲਰਸ਼ਿਪ ਮਿਲਣ ਦਾ ਰਸਤਾ ਵੀ ਸੁਖਾਲਾ ਹੋ ਜਾਵੇਗਾ ਹੁਣ ਆਈਆਈਟੀ, ਆਈਆਈਐਮ ਜਾਂ ਦੂਜੀ ਕਿਸੇ ਯੂਨੀਵਰਸਿਟੀ ’ਚ ਪੀਐਚਡੀ ਦੇ ਦਾਖ਼ਲੇ ਲਈ ਅਲੱਗ ਤੋਂ ਐਂਟਰੈਂਸ ਐਗਜ਼ਾਮ ਦੇਣ ਦੀ ਲੋੜ ਨਹੀਂ ਹੈ, ਕਿਉਂਕਿ ਦੇਸ਼ ’ਚ ਹੁਣ ਵਨ ਪੀਐਚਡੀ ਐਂਟਰੈਂਸ ਐਂਗਜ਼ਾਮ ਫਾਰਮੂਲਾ ਲਾਗੂ ਹੋ ਗਿਆ ਹੈ ਭਾਰਤ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧਦੇ ਰਿਸਰਚ ਵਾਲੇ ਦੇਸ਼ਾਂ ’ਚੋਂ ਇੱਕ ਹੈ ਕਿਊਐਸ ਰਿਸਰਚ ਵਰਲਡ ਯੂਨੀਵਰਸਿਟੀ ਮੁਤਾਬਿਕ 2017-2022 ਵਿਚਕਾਰ ਭਾਰਤ ਦੇ ਰਿਸਰਚ ਉਤਪਾਦਨ ’ਚ ਲਗਭਗ 54 ਫੀਸਦੀ ਦਾ ਵਾਧਾ ਹੋਇਆ ਹੈ। (PHD Admission)
Viral News : ਸਾਰੀ ਧਰਤੀ ਦਾ ਭਾਰ ਕਿਨਾਂ ਹੈ? ਜਾਣੋ ਵਿਗਿਆਨੀਆਂ ਦੀ ਰਾਏ!
ਇਹ ਸੰਸਾਰਿਕ ਔਸਤ ਦੇ ਦੋ ਗੁਣਾ ਤੋਂ ਵੀ ਜ਼ਿਆਦਾ ਹੈ, ਜਦੋਂਕਿ ਸੰਸਾਰਿਕ ਔਸਤ 22 ਫੀਸਦੀ ਹੈ ਇਸ ਵਿਚ ਭਾਰਤ ਦੀਆਂ 66 ਯੂਨੀਵਰਸਿਟੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਚੀਨ, ਅਮਰੀਕਾ ਅਤੇ ਯੂਕੇ ਤੋਂ ਬਾਅਦ ਦੁਨੀਆ ’ਚ ਭਾਰਤ ਦਾ ਰਿਸਰਚ ’ਚ ਚੌਥਾ ਪਾਇਦਾਨ ’ਤੇ ਹੈ। ਕਿਊਐਸ ਮੁਤਾਬਿਕ ਭਾਰਤ ਨੇ 2017-2022 ਵਿਚਕਾਰ 1.3 ਮਿਲੀਅਨ ਅਕਾਦਮਿਕ ਪੇਪਰਸ ਤਿਆਰ ਕੀਤੇ ਹਨ ਇਸ ਮਿਆਦ ’ਚ ਕਰੀਬ 15 ਫੀਸਦੀ ਰਿਸਰਚ ਪੇਪਰ ਸਿਖਰ ਜਰਨਲ ’ਚ ਪ੍ਰਕਾਸ਼ਿਤ ਹੋਏ ਹਨ। ਇਹ ਖੁਲਾਸਾ ਕਿਊਐਸ ਨੇ ਆਪਣੀ ਰੈਂਕਿੰਗ ’ਚ ਕੀਤਾ ਹੈ ਅਕਾਦਮਿਕ ਪੇਪਰਸ ’ਚ ਯੂਨਾਈਟਿਡ ਕਿੰਗਡਮ ਦਾ ਅੰਕੜਾ 1.4 ਮਿਲੀਅਨ ਹੈ। ਇਸ ’ਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਭਾਰਤ ਨਜ਼ਦੀਕੀ ਭਵਿੱਖ ’ਚ ਯੂਕੇ ਨੂੰ ਪਿੱਛੇ ਛੱਡ ਦੇਵੇਗਾ। ਇਹ ਗੱਲ ਵੱਖ ਹੈ। (PHD Admission)
ਸਾਇੰਟੇਸ਼ੰਸ ’ਚ 8.9 ਮਿਲੀਅਨ ਉਦਾਹਰਨਾਂ ਦੇ ਨਾਲ ਭਾਰਤ ਦਾ ਨੌਵੀਂ ਰੈਂਕ ਹੈ ਕਿਊਐਸ ਰਿਸਰਚ ਵਰਲਡ ਯੂਨਵਰਸਿਟੀ ਰੈਂਕਿੰਗ ਨੇ ਇਹ ਰੈਂਕਿੰਗ ਤੈਅ ਕਰਨ ਲਈ ਭਾਰਤ ਸਮੇਤ ਦੁਨੀਆ ਦੇ 93 ਦੇਸ਼ਾਂ ਦੀਆਂ 1300 ਤੋਂ ਜਿਆਦਾ ਯੂਨੀਵਰਸਿਟੀਆਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ ਰੈਂਕਿੰਗ ਤੈਅ ਕਰਨ ’ਚ ਰਿਸਰਚ ਆਊਟਪੁਟ, ਸਿੱਖਿਆ ਗੁਣਵੱਤਾ ਅਤੇ ਨਿਯੋਕਤਾ ਪ੍ਰਸਿੱਧੀ ਵਰਗੇ ਮਾਪਦੰਡ ਸ਼ਾਮਲ ਸਨ ਭਾਰਤ ’ਚ ਰਿਸਰਚ ਦਾ ਸਭ ਤੋਂ ਭਰਪੂਰ ਖੇਤਰ ਇੰਜੀਨੀਅਰਿੰਗ ਅਤੇ ਤਕਨੀਕੀ ਹੈ ਇਸ ਤੋਂ ਬਾਅਦ ਕੁਦਰਤੀ ਵਿਗਿਆਨ, ਜੀਵ ਵਿਗਿਆਨ ਅਤੇ ਮੈਡੀਕਲ ਦਾ ਸਥਾਨ ਆਉਂਦਾ ਹੈ ਭਾਰਤ ਦੋ ਜਾਂ ਜ਼ਿਆਦਾ ਮੁਲਕਾਂ ਨਾਲ ਆਪਣੇ ਰਿਸਰਚ ਉਤਪਾਦਨ ਦਾ 19 ਫੀਸਦੀ ਉਤਪਾਦਨ ਕਰਦਾ ਹੈ ਇਹ ਸੰਸਾਰਿਕ ਔਸਤ ’ਤੇ 21 ਫੀਸਦੀ ਹੈ ਇਸ ’ਚ ਕੋਈ ਸ਼ੱਕ ਨਹੀਂ ਕਿ ਭਾਰਤ ਦੁਨੀਆ ’ਚ ਸਭ ਤੋਂ ਤੇਜ਼ ਗ੍ਰੋਥ ਕਰਨ ਵਾਲਾ ਰਿਸਰਚ ਹੈ। (PHD Admission)