ਦੇਸ਼ ਅੰਦਰ ਹਵਾ ਪ੍ਰਦੂਸ਼ਣ ਦੀ ਸਮੱਸਿਆ ਬੜੀ ਗੰਭੀਰ
ਚਿੰਤਾ ਵਾਲੀ ਗੱਲ ਹੈ ਕਿ ਦਿੱਲੀ ਸਮੇਤ ਦੇਸ਼ ਦੇ 18 ਸ਼ਹਿਰ ਦੁਨੀਆ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚ ਮੰਨੇ ਗਏ ਹਨ ਅਮਰੀਕਾ ਦੀ ਸੰਸਥਾ ‘ਹੈਲਥ ਇਫੈਕਟ ਇੰਸਟੀਚਿਊਟ’ ਨੇ ਆਪਣੀ ਤਾਜ਼ਾ ਰਿਪੋਰਟ ’ਚ ਭਾਰਤ ਦੇ ਹਵਾਪ੍ਰਦੂਸ਼ਣ ਦੇ ਹਾਲਾਤ ਦੱਸੇ ਹਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹਵਾ ਪ੍ਰਦੂਸ਼ਣ ’ਚ ਦਿੱਲੀ ਸਭ ਤੋਂ ਉੱਤੇ ਹੈ ਜਿੱਥੇ ਪ੍ਰਦੂਸ਼ਣ ਦੇ ਕਣ ਪੀਐਮ 2.5 ਦੇ ਪੱਧਰ ’ਤੇ ਹਨl
ਇਸ ਮਹਾਂਨਗਰ ’ਚ ਇੱਕ ਲੱਖ ਅਬਾਦੀ ਪਿੱਛੇ 106 ਮੌਤਾਂ ਹਵਾ ਪ੍ਰਦੂਸ਼ਣ ਕਾਰਨ ਹੋ ਰਹੀਆਂ ਹਨ ਸੱਚ ਹੀ, ਹਵਾ ਪ੍ਰਦੂਸ਼ਣ ਸਾਡੇ ਦੇਸ਼ ਖਾਸ ਕਰਕੇ ਮਹਾਂਨਗਰਾਂ ਦੀ ਬਹੁਤ ਵੱਡੀ ਸਮੱਸਿਆ ਬਣ ਗਿਆ ਹੈ ਲਗਾਤਾਰ ਵਧ ਰਹੇ ਉਦਯੋਗੀਕਰਨ ਤੇ ਆਵਾਜਾਈ ਦੇ ਸਾਧਨਾਂ ਨੇ ਹਵਾ ਸਮੇਤ ਪਾਣੀ ਤੇ ਧਰਤੀ ਨੂੰ ਵੀ ਪ੍ਰਦੂਸ਼ਿਤ ਕੀਤਾ ਹੈ ਬਿਮਾਰੀਆਂ ਜ਼ਿੰਦਗੀ ਦਾ ਆਮ ਹਿੱਸਾ ਬਣ ਗਈਆਂ ਹਨ ਤੇ ਲੋਕਾਂ ਦਾ ਸਿਹਤ ਲਈ ਬਜਟ ਵਧਦਾ ਜਾ ਰਿਹਾ ਹੈl
ਆਪਣੇ ਕਾਰੋਬਾਰ ਤੇ ਨੌਕਰੀਆਂ ਕਾਰਨ ਲੋਕ ਦਿੱਲੀ ਵਰਗੇ ਮਹਾਂਨਗਰਾਂ ਨੂੰ ਚਾਹ ਕੇ ਵੀ ਛੱਡ ਨਹੀਂ ਸਕਦੇ ਇੱਥੇਕੁਝ ਹਿੱਸਿਆਂ ’ਚ ਸੜਕਾਂ ’ਤੇ ਸਾਹ ਲੈਣਾ ਔਖਾ ਹੋ ਜਾਂਦਾ ਹੈ ਇਸ ਮਾਮਲੇ ਨੂੰ ਲੰਮੇ ਸਮੇਂ ਲਈ ਵਿਉਂਤਬੰਦੀ ਕਰਨ ਦੀ ਬਜਾਇ ਫੌਰੀ ਤੌਰ ’ਤੇ ਕਦਮ ਚੁੱਕਣੇ ਪੈਣਗੇ ਕੇਂਦਰ ਤੇ ਸੂਬਾ ਸਰਕਾਰ ਨੂੰ ਵਾਤਾਵਰਨ ਵਿਗਿਆਨੀਆਂ ਦੀਆਂ ਸੇਵਾਵਾਂ ਲੈ ਕੇ ਠੋਸ ਫੈਸਲੇ ਲੈਣੇ ਪੈਣਗੇ ਅਸਲ ’ਚ ਤਕਨੀਕ ’ਤੇ ਨਿਵੇਸ਼ ਵਧਾਉਣਾ ਪਵੇਗਾ ਆਰਥਿਕਤਾ ਨੂੰ ਗਤੀ ਦੇਣ ਲਈ ਉਦਯੋਗ ਜ਼ਰੂਰੀ ਹਨl
ਉਦਯੋਗਾਂ ਲਈ ਸਰਕਾਰਾਂ ਨੂੰ ਵਿਸ਼ੇਸ਼ ਧਿਆਨ ਦੇਣਾ ਪਵੇਗਾ ਰਿਹਾਇਸ਼ੀ ਇਲਾਕਿਆਂ ’ਚ ਗੈਰ-ਕਾਨੂੰਨੀ ਤੌਰ ’ਤੇ ਚੱਲ ਰਹੇ ਉਦਯੋਗਾਂ ਨੂੰ ਤਬਦੀਲ ਕਰਨ ਲਈ ਪੂਰੀ ਇਮਾਨਦਾਰੀ ਤੇ ਪਾਰਦਰਸ਼ਿਤਾ ਨਾਲ ਕੰਮ ਕਰਨ ਦੀ ਲੋੜ ਹੈ ਅਸਲ ’ਚ ਪਾਣੀ ਜਾਂ ਧਰਤੀ ਦੇ ਪ੍ਰਦੂਸ਼ਣ ਤੋਂ ਤਾਂ ਇਨਸਾਨ ਕਿਸੇ ਹੱਦ ਤੱਕ ਬਚਾਅ ਕਰ ਸਕਦਾ ਹੈ ਪਾਣੀ ਨੂੰ ਫਿਲਟਰ ਕਰਕੇ ਪੀ ਸਕਦਾ ਹੈ ਪਰ ਹਵਾ ਦੇ ਜ਼ਹਿਰ ਤੋਂ ਨਹੀਂ ਬਚ ਸਕਦਾ ਪ੍ਰਦੂਸ਼ਣ ਦੀ ਰੋਕਥਾਮ ਲਈ ਮਜ਼ਬੂਤ ਤੇ ਵਿਗਿਆਨਕ ਨੀਤੀਆਂ ਘੜਨੀਆਂ ਪੈਣਗੀਆਂ ਤੇ ਤੈਅ ਸਮੇਂ ਦੇ ਅੰਦਰ ਉਹਨਾਂ ਨੂੰ ਅਮਲ ’ਚ ਲਿਆਉਣਾ ਪਵੇਗਾ ਅਸਲ ’ਚ ਰੋਜ਼ਾਨਾ ਹੀ ਆਵਾਜਾਈ ਦੇ ਲੱਖਾਂ ਨਵੇਂ ਸਾਧਾਨ ਸੜਕਾਂ ’ਤੇ ੳਤਰ ਰਹੇ ਹਨl
ਜੋ ਜ਼ਿਆਦਾਤਰ ਡੀਜ਼ਲ ਤੇ ਪੈਟਰੋਲ ਵਾਲੇ ਹੀ ਹਨ ਸੀਐਨਜੀ ਦੀ ਜ਼ਿਆਦਾ ਤੇ ਸੌਖੀ ਸਪਲਾਈ ਮਹਾਂਨਗਰਾਂ ਤੱਕ ਸੀਮਿਤ ਹੈ ਵੱਡੇ-ਛੋਟੇ ਸ਼ਹਿਰਾਂ ’ਚ ਸੀਐਨਜੀ ਪੰਪਾਂ ’ਤੇ ਕਿਲੋਮੀਟਰ ’ਚ ਗੱਡੀਆਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ ਇਲੈਕਟ੍ਰਿਕ ਚਾਰ ਪਹੀਆ ਤੇ ਦੁਪਹੀਆ ਸਾਧਨ ਨੂੰ ਸਸਤੇ ਕਰਕੇ ਇਨ੍ਹਾਂ ਦੀ ਵਿੱਕਰੀ ਵਧਾਉਣੀ ਪਵੇਗੀ ਤੇਲ ਰਹਿਤ ਆਵਾਜਾਈ ਕ੍ਰਾਂਤੀ ਦੀ ਖਾਸ ਜ਼ਰੂਰਤ ਹੈ ਇਸ ਦੇ ਨਾਲ ਹੀ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਵਧਾਉਣਾ ਪਵੇਗਾ ਤਾਂ ਕਿ ਲੋਕ ਨਿੱਜੀ ਸਾਧਨਾਂ ਦੀ ਵਰਤੋਂ ਨੂੰ ਘਟਾਉਣ ‘ਸਾਈਕਲ’ ਦੀ ਵਾਪਸੀ ਵੀ ਇਸ ਦਿਸ਼ਾ ’ਚ ਚੰਗੇ ਨਤੀਜੇ ਲਿਆ ਸਕਦੀ ਹੈ l
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ