ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ‘ਚ ਸ੍ਰੀਨਗਰ-ਬਾਂਦੀਪੋਰਾ ਸੜਕ ‘ਤੇ ਅੱਤਵਾਦੀਆਂ ਵੱਲੋਂ ਲਾਏ ਗਏ ਤਾਕਤਵਰ ਬੰਬ ਦਾ ਸੁਰੱਖਿਆ ਬਲਾ ਨੇ ਸਮਾਂ ਰਹਿੰਦਿਆਂ ਪਤਾ ਲਾ ਕੇ ਨਕਾਰਾ ਕਰਦਿਆਂ ਅੱਜ ਇੱਕ ਵੱਡੇ ਹਾਦਸੇ ਨੂੰ ਟਾਲ਼ ਦਿੱਤਾ ਸਰਕਾਰੀ ਸੂਤਰਾਂ ਨੇ ਦੱਸਿਆ ਸੁਰੱਖਿਆ ਬਲਾਂ ਨੇ ਪਿਛਲੇ 24 ਘੰਟਿਆਂ ‘ਚ ਅਜਿਹੇ ਦੂਜੇ ਵਿਸਫੋਟਕ ਦਾ ਪਤਾ ਲਾ ਕੇ ਇਸ ਨੂੰ ਨਕਾਰਾ ਕੀਤਾ ਹੈ।
ਇਸ ਨੂੰ ਨਸ਼ਟ ਕਰਨ ਦੌਰਾਨ ਇੱਕ ਜ਼ੋਰਦਾਰ ਧਮਾਕਾ ਜ਼ਰੂਰ ਹੋਇਆ ਸੀ, ਜਿਸ ‘ਚ ਇੱਕ ਸ਼ਾਪਿੰਗ ਕੰਪਲੈਕਸ ਦੀ ਖਿੜਕੀਆਂ ਦੇ ਸ਼ੀਸ਼ੇ ਤਿੜਕ ਗਏ ਪਰ ਇਸ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੂਤਰਾਂ ਨੇ ਦੱਸਿਆ ਕਿ ਇਸ ਖੇਤਰ ‘ਚ ਤਾਕਤਵਰ ਬੰਬ ਲਾਏ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਫੌਜ, ਨੀਮ ਫੌਜੀ ਬਲਾਂ ਤੇ ਪੁਲਿਸ ਨੇ ਪੂਰੇ ਖੇਤਰ ਨੂੰ ਘੇਰ ਲਿਆ ਸੀ ਤੇ ਇਸ ਦੀ ਸਥਿਤੀ ਦਾ ਪਤਾ ਲਾਉਣ ਲਈ ਖੋਜੀ ਕੁੱਤਿਆਂ ਦੀ ਵੀ ਮੱਦਦ ਲਈ ਗਈ। ਇਸ ਦੌਰਾਨ ਸੜਕ ‘ਤੇ ਦੋਵੇਂ ਪਾਸਿਓਂ ਆਵਾਜਾਈ ਰੋਕ ਦਿੱਤੀ ਗਈ ਸੀ ਤੇ ਇਸ ਨੂੰ ਨਕਾਰਾ ਕਰਨ ਤੋਂ ਬਾਅਦ ਆਵਾਜਾਈ ਚਾਲੂ ਕੀਤੀ ਗਈ ਇਹ ਬੰਬ ਇੱਕ ਸ਼ਾਪਿੰਗ ਕੰਪਲੈਕਸ ਦੇ ਨੇੜੇ ਲਾਇਆ ਗਿਆ ਸੀ ਜੋ ਹੁਰੀਅਤ ਦੇ ਕੱਟੜਵਾਦੀ ਧੜੇ ਦੇ ਬੁਲਾਰੇ ਏਆਜ਼ ਅਕਬਰ ਦੇ ਘਰ ਦੇ ਨੇੜੇ ਹੈ।