ਅਮਰੀਕਾ ‘ਚ ਸਾਈਬਰ ਹਮਲੇ ਦੀ ਸੰਭਾਵਨਾ, ਕੌਮੀ ਐਮਰਜੈਂਸੀ ਦਾ ਐਲਾਨ

Attacks, US, National, Emergency, Declaration

ਅਮਰੀਕਾ ਦੀ ਕੌਮੀ ਸੁਰੱਖਿਆ ਨੂੰ ਖਤਰਾ ਹੋਣ ਦੀ ਸੰਭਾਵਨਾ ਪ੍ਰਗਟਾਈ

ਵਾਸ਼ਿੰਗਟਨ, ਏਜੰਸੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੰਪਿਊਟਰ ਨੈਟਵਰਕ ‘ਤੇ ਵਿਦੇਸ਼ੀ ਸਾਈਬਰ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਕੌਮੀ ਐਮਰਜੈਂਸੀ ਦਾ ਐਲਾਨ ਕੀਤਾ ਹੈ ਬੀਬੀਸੀ ਦੀ ਰਿਪੋਰਟ ਅਨੁਸਾਰ ਟਰੰਪ ਨੇ ਅੱਜ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕਰਕੇ ਕੌਮੀ ਐਮਰਜੈਂਸੀ ਲਾਉਣ ਦਾ ਐਲਾਨ ਕੀਤਾ।

ਟਰੰਪ ਦੇ ਇਸ ਕਾਰਜਕਾਰੀ ਆਦੇਸ਼ ਤਹਿਤ ਅਮਰੀਕੀ ਕੰਪਨੀਆਂ ‘ਤੇ ਵਿਦੇਸ਼ੀ ਟੈਲੀਕੌਮ ਸੇਵਾਵਾਂ ਦੀ ਵਰਤੋਂ ਕਰਨ ਦੀ ਪਾਬੰਦੀ ਲਾਈ ਗਈ ਹੈ ਕਾਰਜਕਾਰੀ ਆਦੇਸ਼ ‘ਚ ਵਿਦੇਸ਼ੀ ਟੈਲੀਕੌਮ ਸੇਵਾਵਾਂ ਤੋਂ ਅਮਰੀਕਾ ਦੀ ਕੌਮੀ ਸੁਰੱਖਿਆ ਨੂੰ ਖਤਰਾ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਟਰੰਪ ਨੇ ਆਪਣੇ ਆਦੇਸ਼ ‘ਚ ਕਿਸੇ ਕੰਪਨੀ ਦਾ ਨਾਂਅ ਨਹੀਂ ਲਿਆ ਹੈ ਵਾਈਟ ਹਾਊਸ ਵੱਲੋਂ ਜਾਰੀ ਇੱਕ ਨੋਟਿਸ ਅਨੁਸਾਰ ਟਰੰਪ ਦੇ ਆਦੇਸ਼ ਦਾ ਮਕਸਦ ਅਮਰੀਕਾ ਨੂੰ ਵਿਦੇਸ਼ੀ ਦੁਸ਼ਮਣਾਂ ਤੋਂ ਬਚਾਉਣਾ ਹੈ।

ਟਰੰਪ ਦੇ ਆਦੇਸ਼ ਦਾ ਮਕਸਦ ਅਮਰੀਕਾ ਨੂੰ ਵਿਦੇਸ਼ੀ ਦੁਸ਼ਮਣਾਂ ਤੋਂ ਬਚਾਉਣਾ

ਸਾਈਬਰ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਰਾਸ਼ਟਰਪਤੀ ਨੇ ਇਹ ਕਦਮ ਵਿਸ਼ੇਸ਼ ਤੌਰ ‘ਤੇ ਚੀਨ ਦੀ ਟੈਲੀਕੌਮ ਕੰਪਨੀ ਹੁਆਵੇਈ ਸਬੰਧੀ ਚੁੱਕਿਆ ਹੈ ਜ਼ਿਕਰਯੋਗ ਹੈ ਕਿ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਹਾਲ ਹੀ ‘ਚ ਹੁਆਵੇਈ ਦੇ ਉਤਪਾਦਾਂ ਸਬੰਧੀ ਸ਼ੱਕ ਪ੍ਰਗਟਾÎਇਆ ਸੀ ਕਿ ਚੀਨ ਇਸ ਦੀ ਵਰਤੋਂ ਨਿਗਰਾਨੀ ਲਈ ਕਰ ਸਕਦਾ ਹੈ ਟੇਲੀਕਾਮ ਉਪਕਰਨ ਬਣਾਉਣ ਵਾਲੀ ਕੰਪਨੀ ਹੁਆਵੇਈ ਨੇ ਜਾਸੂਸੀ ਸਬੰਧੀ ਦੋਸ਼ਾਂ ਨੂੰ ਰੱਦ ਕਰਦਿਆਂ ਇਨ੍ਹਾਂ ਸੰਭਾਵਨਾਵਾਂ ਨੂੰ ਬੇਬੁਨਿਆਦ ਦੱਸਿਆ ਹੈ ਕੰਪਨੀ ਅਨੁਸਾਰ ਉਸ ਦੇ ਉਤਪਾਦਾਂ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here