ਜ਼ਿਲ੍ਹੇ ’ਚ ਪੋਲਿੰਗ ਵਾਲੇ ਦਿਨ ਅਤੇ ਕਾਊਂਟਿੰਗ ਵਾਲੇ ਦਿਨ ਨੂੰ ‘ਡਰਾਈ ਡੇਅ’ ਐਲਾਨਿਆ

Dry Day

ਜ਼ਿਲ੍ਹੇ ’ਚ 1 ਜੂਨ (ਵੋਟਾਂ ਵਾਲੇ ਦਿਨ) ਰਾਤ 7 ਵਜੇ ਤਕ ‘ਡਰਾਈ ਡੇਅ’ ਐਲਾਨਿਆ

3 ਨੂੰ ਰਾਤ 12 ਵਜੇ ਤੋਂ 4 ਜੂਨ ਵੋਟਾਂ ਦੀ ਗਿਣਤੀ ਵਾਲੇ ਦਿਨ ਰਾਤ 12 ਵਜੇ ਤੱਕ ਵੀ ‘ਡਰਾਈ ਡੇਅ’ ਰਹੇਗਾ

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹਾ ਮੈਜਿਸਟਰੇਟ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਲੋਕ ਸਭਾ ਚੋਣਾਂ 1 ਜੂਨ ਨੂੰ ਹੋਣੀਆਂ ਹਨ। ਆਬਕਾਰੀ ਕਮਿਸ਼ਨਰ ਪੰਜਾਬ ਅਤੇ ਮੁੱਖ ਚੋਣਕਾਰ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਵਾਲੇ ਦਿਨ ਅਤੇ ਕਾਊਂਟਿੰਗ ਵਾਲੇ ਦਿਨ ‘ਡਰਾਈ ਡੇਅ’ ਘੋਸ਼ਿਤ ਕੀਤਾ ਗਿਆ ਹੈ। Dry Day

ਇਹ ਵੀ ਪੜ੍ਹੋ: ਮਜ਼ਬੂਤ ਲੋਕਤੰਤਰ ਲਈ ਲਾਜ਼ਮੀ ਕੀਤੀ ਜਾਵੇ ਵੋਟ ਦੇ ਅਧਿਕਾਰ ਦੀ ਵਰਤੋਂ

ਇਸ ਲਈ ਅਮਨ ਅਤੇ ਕਾਨੂੰਨ ਦੀ ਵਿਵਸਥਾ ਤੇ ਲੋਕ ਹਿੱਤ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਜਿਲ੍ਹੇ ਦੀ ਹਦੂਦ ਅੰਦਰ ਸ਼ਰਾਬ ਦੀ ਵਿਕਰੀ ਸਬੰਧੀ ‘ਡਰਾਈ ਡੇਅ’ ਐਲਾਨਿਆ ਜਾਣਾ ਜ਼ਰੂਰੀ ਹੈ। ਇਸੇ ਤਹਿਤ ਉਨ੍ਹਾਂ ‘ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 54’ ਅਤੇ ‘ਲੋਕ ਪ੍ਰਤੀਨਿਧਤਾ ਐਕਟ 1951’ ਦੀ ਧਾਰਾ 135-ਸੀ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿੱਚ 30 ਮਈ ਨੂੰ ਸ਼ਾਮ 5 ਵਜੇ ਤੋਂ 1 ਜੂਨ (ਵੋਟਾਂ ਵਾਲੇ ਦਿਨ) ਰਾਤ 7ਵਜੇ ਤੱਕ ਅਤੇ 3 ਜੂਨ ਨੂੰ ਰਾਤ 12 ਵਜੇ ਤੋਂ 4 ਜੂਨ (ਵੋਟਾਂ ਦੀ ਗਿਣਤੀ ਵਾਲੇ ਦਿਨ) ਰਾਤ 12 ਵਜੇ ਤਕ ਨੂੰ ਡਰਾਈ ਡੇਅ’ ਐਲਾਨਿਆ ਹੈ। ਇਸ ਤੋਂ ਇਲਾਵਾ ਇਹ ਹੁਕਮ ਜਿਲ੍ਹੇ ਦੀ ਹਦੂਦ ਅੰਦਰ ਪੈਂਦੇ ਰੈਸਟੋਰੈਂਟ/ਅਹਾਤੇ/ ਕਲੱਬ/ਢਾਬਿਆਂ/ਹੋਟਲਾਂ ਆਦਿ ’ਤੇ ਵੀ ਪੂਰਨ ਤੌਰ ’ਤੇ ਵੀ ਲਾਗੂ ਹੋਵੇਗਾ। Dry Day