ਸਕੂਟਰੀ ਦੀ ਡਿੱਗੀ ’ਚੋਂ ਚੋਰੀ 4 ਲੱਖ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾਇਆ

Ludhina-news
ਲੁਧਿਆਣਾ : ਥਾਣਾ ਡਵੀਜਨ ਨੰਬਰ 4 ਦੀ ਪੁਲਿਸ ਚੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਨੌਜਵਾਨਾਂ ਸਬੰਧੀ ਜਾਣਕਾਰੀ ਦੇਣ ਸਮੇਂ।

2 ਨੂੰ ਕਾਬੂ ਕਰਕੇ ਡੇਢ ਲੱਖ ਰੁਪਏ ਦੀ ਨਕਦੀ ਤੇ ਸਕੂਟਰੀ ਕੀਤੀ ਬਰਾਮਦ, ਇੱਕ ਫਰਾਰ- ਏਸੀਪੀ ਸੈਂਟਰਲ (Ludhiana News)

(ਜਸਵੀਰ ਸਿੰਘ ਗਹਿਲ) ਲੁਧਿਆਣਾ। ਇੱਥੇ ਇੱਕ ਸਕੂਟਰੀ ’ਚੋਂ 4 ਲੱਖ ਰੁਪਏ ਚੋਰੀ ਹੋ ਜਾਣ ਦੇ ਮਾਮਲੇ ਨੂੰ ਆਖਿਰ ਪੁਲਿਸ ਨੇ ਸੁਲਝਾ ਲਿਆ ਹੈ। 17 ਦਿਨ ਪੁਰਾਣੇ ਇਸ ਮਾਮਲੇ ’ਚ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਤਫ਼ਤੀਸ ਦੌਰਾਨ ਡੇਢ ਲੱਖ ਰੁਪਏ ਬਰਾਮਦ ਕਰ ਲਏ ਹਨ। ਇਸੇ ਮਾਮਲੇ ਵਿੱਚ ਹੀ ਪੁਲਿਸ ਵੱਲੋਂ ਗ੍ਰਿਫਤਾਰ ਇੱਕ ਨੌਜਵਾਨ ਦੇ ਪਿਤਾ ਨੂੰ ਵੀ ਨਾਮਜਦ ਕੀਤਾ ਗਿਆ ਹੈ ਜੋ ਹਾਲੇ ਪੁਲਿਸ ਦੀ ਗਿ੍ਰਫਤ ’ਚੋਂ ਬਾਹਰ ਹੈ। (Ludhiana News)

ਜਾਣਕਾਰੀ ਦਿੰਦਿਆਂ ਏਸੀਪੀ ਸੈਂਟਰਲ ਸੁਖਨਾਜ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਬੀਤੇ ਅਕਤੂਬਰ ਮਹੀਨੇ ਦੀ 19 ਤਾਰੀਖ ਨੂੰ ਇੱਕ ਸਕੂਟਰੀ ਵਿੱਚੋਂ 4 ਲੱਖ ਰੁਪਏ ਚੋਰੀ ਹੋਣ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਜਿਸ ਵਿੱਚ ਥਾਣਾ ਡਵੀਨ ਨੰਬਰ 4 ਦੀ ਪੁਲਿਸ ਵੱਲੋਂ ਮੁੱਖ ਅਫ਼ਸਰ ਐਸਆਈ ਗੁਰਜੀਤ ਸਿੰਘ ਦੀ ਅਗਵਾਈ ਹੇਠ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂਕਿ ਇੱਕ ਹਾਲੇ ਫਰਾਰ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਗਗਨ ਅਗਰਵਾਲ ਪੁੱਤਰ ਗੋਪਾਲ ਭੂਸ਼ਨ ਵਾਸੀ ਸੰਤ ਨਗਰ ਲੁਧਿਆਣਾ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ ਕਿ ਉਸਦਾ ਵਰਕਰ ਸੰਜੂ ਸੁੰਦਰ ਨਗਰ ’ਚ ਸਥਿੱਤ ਐੱਚਡੀਐੱਫ਼ਸੀ ਦੀ ਬ੍ਰਾਂਚ ਵਿੱਚੋਂ 4 ਲੱਖ ਰੁਪਏ ਦਾ ਚੈੱਕ ਕੈਸ ਕਰਵਾਉਣ ਉਪਰੰਤ ਨਕਦੀ ਨੂੰ ਸਕੂਟਰੀ ਦੀ ਡਿੱਗੀ ’ਚ ਰੱਖ ਕੇ ਸ਼ਿਵਪੁਰੀ ਰੋਡ ਟੂਟੀਆਂ ਵਾਲੇ ਮੰਦਰ ਲਾਗੇ ਐੱਸਬੀਆਈ ਦੇ ਏਟੀਐੱਮ ਤੋਂ 10 ਹਜ਼ਾਰ ਰੁਪਏ ਕੱਢ ਰਿਹਾ ਸੀ। (Ludhiana News)

Ludhina-news
ਲੁਧਿਆਣਾ : ਥਾਣਾ ਡਵੀਜਨ ਨੰਬਰ 4 ਦੀ ਪੁਲਿਸ ਚੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਨੌਜਵਾਨਾਂ ਸਬੰਧੀ ਜਾਣਕਾਰੀ ਦੇਣ ਸਮੇਂ।

ਇਸ ਦਰਮਿਆਨ ਹੀ ਦੋ ਮੋਨੇ ਨੌਜਵਾਨਾਂ ਵੱਲੋਂ ਐਕਟਿਵਾ ਨੰਬਰ ਪੀਬੀ- 10 ਐੱਚਐਕਸ- 8813 ਦੀ ਡਿੱਗੀ ’ਚੋਂ 4 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਉਨਾਂ ਦੱਸਿਆ ਕਿ ਸ਼ਿਕਾਇਤ ਮਿਲਣ ’ਤੇ ਪੁਲਿਸ ਨੇ ਤਫ਼ਤੀਸ ਦੌਰਾਨ ਘਟਨਾ ਸਥਾਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਤਾਂ ਦੋ ਇਸ ’ਚ ਦੋ ਨੌਜਵਾਨ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੰਦੇ ਨਜ਼ਰ ਆਏ, ਜਿੰਨਾਂ ਦੀ ਪਹਿਚਾਣ ਸਿਮਰਨਜੀਤ ਸਿੰਘ ਉਰਫ਼ ਸਿਮਰਨ ਅਤੇ ਅਮਿਤ ਵਰਮਾ ਉਰਫ਼ ਗੋਰਾ ਵਾਸੀਆਨ ਦੁੱਗਰੀ ਵਜੋਂ ਹੋਈ।

ਇਹ ਵੀ ਪੜ੍ਹੋ : ਸੜਕ ਬਣਾਉਣ ’ਚ ਵਰਤਿਆ ਮਾੜਾ ਮਟੀਰੀਅਲ, ਵਿਧਾਇਕ ਛੀਨਾ ਨੇ ਪੁੱਟ ਕੇ ਦੁਬਾਰਾ ਬਣਵਾਈ ਸੜਕ

ਐੱਸਆਈ ਗੁਰਜੀਤ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਨੂੰ ਪੁਲਿਸ ਨੇ 30 ਅਕਤੂਬਰ ਅਤੇ ਅਮਿਤ ਵਰਮਾ ਉਰਫ਼ ਗੋਰਾ ਨੂੰ 1 ਨਵੰਬਰ ਨੂੰ ਗ੍ਰਿਫਤਾਰ ਕਰਦਿਆਂ ਉਸਦੇ ਕਬਜੇ ਵਾਲੀ ਮਰਸਡੀਜ਼ ਵਿੱਚੋਂ ਡੇਢ ਲੱਖ ਰੁਪਏ ਬਰਾਮਦ ਕੀਤੇ। ਜਦੋਂਕਿ ਸਿਮਰਨਜੀਤ ਸਿੰਘ ਨੇ ਮੰਨਿਆ ਕਿ ਡੇਢ ਲੱਖ ਰੁਪਏ ਉਹ ਜੂਏ ’ਚ ਹਾਰ ਚੁੱਕਾ ਹੈ ਅਤੇ 1 ਲੱਖ ਰੁਪਏ ਆਪਣੇ ਪਿਤਾ ਰਣਜੀਤ ਸਿੰਘ ਨੂੰ ਦੇ ਚੁੱਕਾ ਹੈ। ਉਨਾਂ ਦੱਸਿਆ ਕਿ ਉਕਤਾਨ ਦੋਵਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮਾਮਲੇ ’ਚ ਨਾਮਜ਼ਦ ਕਰਦਿਆਂ ਪੁਲਿਸ ਨੇ ਰਣਜੀਤ ਸਿੰਘ ਦੀ ਭਾਲ ਵੀ ਆਰੰਭ ਦਿੱਤੀ ਹੈ। ਜਿਸ ਦੇ ਖਿਲਾਫ਼ ਪਹਿਲਾਂ ਹੀ ਥਾਣਾ ਸਰਾਭਾ ਨਗਰ ਲੁਧਿਆਣਾ ਵਿਖੇ ਇੱਕ ਮਾਮਲਾ ਦਰਜ਼ ਹੈ।