ਪੁਲਿਸ ਨੇ ਵਾਰਦਾਤ ਦੇ ਪੰਜਵੇਂ ਦਿਨ ਮਹਿਲਾ ਸਮੇਤ ਦੋ ਨੂੰ ਦਬੋਚਿਆ, ਇੱਕ ਹਾਲੇ ਵੀ ਫਰਾਰ

Ludhiana News

ਮਾਮਲਾ: ਕਾਰੋਬਾਰੀ ਦੀ ਘਰ ਪਰਤਦੇ ਸਮੇਂ ਹੱਤਿਆ ਰਸਤੇ ’ਚ ਘੇਰੇ ਕੁੱਟਮਾਰ ਕਰਕੇ ਹੱਤਿਆ ਕਰਨ ਤੇ ਲੁੱਟ-ਖੋਹ ਕਰਨ ਦਾ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਕ ਕਾਰੋਬਾਰੀ ਦੀ ਹੋਈ ਹੱਤਿਆ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਪੁਲਿਸ ਨੇ ਪੰਜਵਾਂਂ ਦਿਨ ਇੱਕ ਔਰਤ ਸਮੇਤ ਦੋ ਨੂੰ ਕਾਬੂ ਕੀਤਾ ਹੈ। ਜਿੰਨਾਂ ਪਾਸੋਂ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤੀ ਗਈ ਸਵਿਫ਼ਟ ਕਾਰ, ਐਕਟਿਵਾ, ਸੂਆ ਤੇ ਲੁੱਟੀ ਗਈ ਨਕਦੀ ਬਰਾਮਦ ਕਰ ਲਈ ਹੈ। ਪੁਲਿਸ ਮੁਤਾਬਕ ਮਾਮਲੇ ’ਚ ਇੱਕ ਵਿਅਕਤੀ ਹਾਲੇ ਵੀ ਪੁਲਿਸ ਦੀ ਗਿ੍ਰਫ਼ਤ ’ਚੋਂ ਬਾਹਰ ਹੈ। (Ludhiana News)

Ludhiana News

ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੰਘੇ ਸੋਮਵਾਰ ਦੇਰ ਰਾਤ ਚਕੋਰ ਮਾਰਕੀਟ ਲਾਗੇ ਮਨਜੀਤ ਸਿੰਘ (63) ਉਰਫ਼ ਟੀਟੂ ਪੁੱਤਰ ਵਰਿਆਮ ਸਿੰਘ ਵਾਸੀ ਮਕਾਨ ਲੰਬਰ 78 ਮਾਡਲ ਗ੍ਰਾਮ ਲੁਧਿਆਣਾ ਦੀ ਹੋਈ ਹੱਤਿਆ ਦਾ ਮਾਮਲੇ ’ਚ ਪੁਲਿਸ ਨੂੰ ਸਫ਼ਲਤਾ ਹੱਥ ਲੱਗੀ ਹੈ। ਜਿਸ ਦੇ ਤਹਿਤ ਪੁਲਿਸ ਅਤੇ ਸੀਆਈਏ ਸਟਾਫ਼ ਵੱਲੋਂ ਇੱਕ ਮਹਿਲਾ ਸਮੇਤ ਦੋ ਜਣਿਆਂ ਨੂੰ ਕਾਬੂ ਕਰ ਲਿਆ ਹੈ ਪਰ ਹਾਲੇ ਵੀ ਇੱਕ ਵਿਅਕਤੀ ਪੁਲਿਸ ਦੀ ਗਿ੍ਰਫ਼ਤ ’ਚੋਂ ਬਾਹਰ ਹੈ, ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਮੁਲਜ਼ਮ ਪਹਿਲਾਂ ਅਮਰੀਕਨ ਅਤੇ ਕੈਨੇਡੀਅਨ ਕਰੰਸੀ ਦਾ ਰੇਟ ਪਤਾ ਕਰਨ ਦੇ ਬਹਾਨੇ ਮਨਜੀਤ ਸਿੰਘ ਦੀ ਸਮਾਰਟੀ ਸ਼ੂਅ ਪੈਲੇਸ ਅਤੇ ਮਨੀ ਐਕਸਚੇਂਜ ਨਾਂਅ ਦੀ ਕਰੀਮਪੁਰੀ ਵਿਖੇ ਸਥਿੱਤ ਦੁਕਾਨ ’ਤੇ ਗਏ ਸਨ।

 ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤੀ ਸਵਿਫ਼ਟ ਕਾਰ, ਐਕਿਟਵਾ, ਇੱਕ ਸੂਆ ਤੇ ਲੁੱਟੀ ਨਕਦੀ ਕੀਤੀ ਬਰਾਮਦ

ਜਿੱਥੋਂ ਮਨਜੀਤ ਸਿੰਘ ਆਪਣੀ ਐਕਟਿਵਾ ਸਕੂਟਰੀ ’ਤੇ ਘਰ ਨੂੰ ਸਵਾਰ ਹੋਇਆ ਤਾਂ ਜੋਬਨਜੀਤ ਸਿੰਘ ਅਤੇ ਮਨਦੀਪ ਸਿੰਘ ਚੋਰੀ ਦੀ ਸਕੂਟਰੀ ’ਤੇ ਅਤੇ ਕੁਲਦੀਪ ਕੌਰ ਸਵਿਫ਼ਟ ਕਾਰ ’ਚ ਉਸਦਾ ਪਿੱਛਾ ਕਰਨ ਲੱਗੇ। ਜਿਉਂ ਹੀ ਮਨਜੀਤ ਸਿੰਘ ਚਕੋਰ ਮਾਰਕੀਟ ਲਾਗੇ ਸ਼ਰਮਾ ਹਲਵਾਈ ਦੇ ਸਾਹਮਣੇ ਵਾਲੀ ਗਲੀ ’ਚ ਪਹੰੁਚਿਆ ਤਾਂ ਜੋਬਨਜੀਤ ਸਿੰਘ ਅਤੇ ਮਨਦੀਪ ਸਿੰਘ ਨੇ ਉਸਨੂੰ ਘੇਰ ਕੇ ਪਿਸਤੌਲ ਦਿਖਾਇਆ ਅਤੇ ਉਸ ਉੱਪਰ ਸੂਏ ਨਾਲ ਵਾਰ ਕੀਤੇ। ਜਿਸ ਕਾਰਨ ਮਨਜੀਤ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ।

ਇਸ ਤੋਂ ਬਾਅਦ ਜੋਬਨਜੀਤ ਸਿੰਘ ਅਤੇ ਮਨਦੀਪ ਸਿੰਘ ਮਨਜੀਤ ਸਿੰਘ ਪਾਸੋਂ ਖੋਹਿਆ ਪੈਸਿਆ ਵਾਲਾ ਬੈਗ ਖੋਹ ਕੇ ਕੁਲਦੀਪ ਸਿੰਘ ਨੂੰ ਦੇ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਥਾਣਾ ਡਵੀਜਨ ਨੰਬਰ 5 ਵਿਖੇ ਮਾਮਲਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ ਸੀ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ। ਜਿਸ ’ਚ ਸਫ਼ਲਤਾ ਹਾਸਲ ਕਰਦਿਆਂ ਪੁਲਿਸ ਵੱਲੋਂ ਮਨਦੀਪ ਸਿੰਘ ਉਰਫ ਮੰਨਾ ਵਾਸੀ ਭਮਾਲ (ਥਾਣਾ ਸਿੱਧਵਾਂ ਬੇਟ) ਅਤੇ ਕੁਲਦੀਪ ਕੌਰ ਵਾਸੀ ਸਵੱਦੀ ਕਲਾਂ ਨੂੰ ਕਾਬੂ ਕਰ ਲਿਆ ਹੈ।

ਜਿੰਨਾਂ ਕੋਲੋਂ ਪੁਲਿਸ ਨੂੰ ਦੋ ਸਵਿਫ਼ਟ ਕਾਰਾਂ (ਪੀ.ਬੀ.- 30- ਵੀ- 0182 ਅਤੇ ਸੀ.ਐਚ.- 01- ਏ.ਬੀ.- 6360), ਇੱਕ ਸਕੂਟਰੀ (ਪੀ.ਬੀ.- 10 ਜੀ.ਪੀ.- 9470), ਇੱਕ ਸੂਆ ਅਤੇ 34. 35 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ ਜੋ ਉਕਤਾਨ ਨੇ ਮਨਜੀਤ ਸਿੰਘ ਪਾਸੋਂ ਲੁੱਟੀ ਸੀ। ਉਨਾਂ ਦੱਸਿਆ ਕਿ ਉਕਤ ਮਾਮਲੇ ’ਚ ਨਾਮਜਦ ਜੋਬਨਜੀਤ ਸਿੰਘ ਵਾਸੀ ਬਹਿਬਲਪੁਰ (ਗੁਰਦਾਸਪੁਰ) ਹਾਲੇ ਪੁਲਿਸ ਦੀ ਗਿ੍ਰਫਤ ’ਚੋਂ ਬਾਹਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ