ਪੁਲਿਸ ਨੇ ਲੁਟੇਰਾ ਗਿਰੋਹ ਦੇ ਦੋ ਮੈਬਰਾਂ ਸਮੇਤ ਔਰਤ ਨੂੰ ਕੀਤਾ ਗ੍ਰਿਫ਼ਤਾਰ

Crime News
ਪਾਤੜਾਂ : ਕਾਬੂ ਕੀਤੇ ਮੁਲਜ਼ਮ ਪੁਲਿਸ ਪਾਰਟੀ ਨਾਲ ।

(ਭੂਸ਼ਨ ਸਿੰਗਲਾ) ਪਾਤੜਾਂ। ਐਸਐਸਪੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਸ ਕਪਤਾਨ ਇੰਨਵੈਸਟੀਗੇਸ਼ਨ ਪਟਿਆਲਾ ਯੁਗੇਸ਼ ਸ਼ਰਮਾ, ਡੀਐਸਪੀ ਪਾਤੜਾਂ ਦਲਜੀਤ ਸਿੰਘ ਵਿਰਕ ਅਤੇ ਸਦਰ ਥਾਣਾ ਪਾਤੜਾਂ ਦੇ ਇੰਚਾਰਜ ਯਸ਼ਪਾਲ ਸ਼ਰਮਾ ਦੀ ਯੋਗ ਅਗਵਾਈ ਹੇਠ ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਕਰਦੇ ਹੋਏ ਚੌਂਕੀ ਸਿਟੀ ਪਾਤੜਾਂ ਦੇ ਇੰਚਾਰਜ ਸਬ ਇੰਸਪੈਕਟਰ ਕਰਨੈਲ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਲੁਟੇਰਾ ਗਿਰੋਹ ਦੇ ਔਰਤ ਸਮੇਤ ਦੋ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । Crime News

ਇਹ ਵੀ ਪੜ੍ਹੋ: ਕੇਂਦਰ ਸਰਕਾਰ ਵੱਲੋਂ ਬਣਾਏ 3 ਫੌਜਦਾਰੀ ਕਾਨੂੰਨ ਪੰਜਾਬ ’ਚ ਲਾਗੂ ਨਾ ਕਰਨ ਦੀ ਮੰਗ

ਡੀਐਸਪੀ ਦਲਜੀਤ ਸਿੰਘ ਵਿਰਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਬਿਕਰਮਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਸ਼ਾਦੀਪੁਰ ਮੋਮੀਆਂ ਹਾਲ ਆਬਾਦ ਅਰੋੜਾ ਕਲੋਨੀ ਕਾਹਨਗੜ੍ਹ ਰੋਡ ਪਾਤੜਾਂ ਆਪਣੀ ਪਤਨੀ ਦਲਵਿੰਦਰ ਕੌਰ ਅਤੇ ਅਤੇ ਆਪਣੇ ਘਰ ਰੱਖੀ ਨੌਕਰਾਣੀ ਜਸਵਿੰਦਰ ਕੌਰ ਉਰਫ ਜਸਵੀਰ ਕੌਰ ਪਤਨੀ ਸਵ: ਜਸਵੀਰ ਸਿੰਘ ਵਾਸੀ ਪਿੰਡ ਜਿਉਂਣਪੁਰਾ ਥਾਣਾ ਪਾਤੜਾਂ ਸਮੇਤ ਮਿਤੀ 24,25/6/2024 ਦੀ ਦਰਮਿਆਨੀ ਰਾਤ ਨੂੰ ਆਪਣੇ ਘਰ ਸੁੱਤਾ ਪਿਆ ਸੀ । ਜਿੱਥੇ ਰਾਤੀਂ ਲਗਭਗ 1 ਵਜੇ ਦੇ ਕਰੀਬ ਉਸ ਦੀ ਨੌਕਰਾਣੀ ਜਸਵਿੰਦਰ ਕੌਰ ਉਰਫ ਜਸਵੀਰ ਕੌਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਬਾਥਰੂਮ ਦੇ ਬਹਾਨੇ ਬਿਕਰਮਜੀਤ ਸਿੰਘ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਸੀ। ਜਿੱਥੇ ਕੁੱਝ ਸਮੇਂ ਬਾਅਦ 6/7 ਨਾ -ਮਾਲੂਮ ਵਿਅਕਤੀਆਂ ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ, ਮਾਰੂ ਹਥਿਆਰਾਂ ਨਾਲ ਬਿਕਰਮਜੀਤ ਸਿੰਘ ‘ਤੇ ਹਮਲਾ ਕਰਕੇ ਉਸ ਦੇ ਸੱਟਾਂ ਮਾਰੀਆਂ ਸਨ । Crime News

ਜਿਨ੍ਹਾਂ ਨੇ ਬਿਕਰਮਜੀਤ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਦੇ ਘਰ ਦੀ ਫਰੋਲਾ- ਫਰਾਲੀ ਕਰਕੇ ਉਸ ਦੇ ਘਰ ਵਿੱਚੋਂ 15000 ਰੁਪਏ ਨਗਦ, 5 ਹਜ਼ਾਰ ਅਮਰੀਕੀ ਡਾਲਰ, ਕਰੀਬ ਇੱਕ ਤੋਲਾ ਸੋਨੇ ਦੇ ਗਹਿਣੇ, ਇੱਕ ਮੋਬਾਈਲ ਆਈ ਫੋਨ 11 ਪਰੋ ਮੈਕਸ, ਇੱਕ ਏਅਰ ਗੰਨ, 2 ਐਪਲ ਵਾਚ 2 ਸਿੰਪਲ ਘੜੀਆਂ ਲੁੱਟ ਕੇ ਲੈ ਗਏ ਅਤੇ ਜਾਂਦੇ ਸਮੇਂ ਘਰ ਦੇ ਬਾਹਰ ਖੜ੍ਹੀ ਉਸ ਦੀ ਕਾਰ ਨੰਬਰ ਪੀ ਬੀ- 11 ਸੀ ਐਫ਼ 8009 ਮਾਰਕਾ ਕਰੂਜ਼ ਰੰਗ ਚਿੱਟਾ ਵੀ ਨਾਲ ਲੈ ਗਏ ਸਨ । ਇਸ ਤੋਂ ਇਲਾਵਾ ਲੁਟੇਰਿਆਂ ਨੇ ਜਾਂਦੇ ਸਮੇਂ ਬਾਹਰ ਚੋਰ-ਚੋਰ ਦਾ ਰੌਲਾ ਪਾਉਣ ਵਾਲੇ ਬਿਕਰਮਜੀਤ ਸਿੰਘ ਦੇ ਗੁਆਂਢੀ ਸੁਖਪਾਲ ਸਿੰਘ ਪੁੱਤਰ ਹਰੀ ਸਿੰਘ ਦੀ ਵੀ ਆਪਣੇ ਮਾਰੂ ਹਥਿਆਰਾਂ ਨਾਲ ਕੁੱਟਮਾਰ ਕਰਕੇ ਉਸ ਕੋਲੋਂ ਵੀ 11 ਹਜ਼ਾਰ ਰੁਪਏ ਅਤੇ ਉਸ ਦਾ ਇੱਕ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ ਸਨ ।

ਨੌਕਰਾਣੀ ਨੇ ਸਾਥੀਆਂ ਨਾਲ ਮਿਲ ਕੇ ਦਿੱਤਾ ਘਟਨਾ ਨੂੰ ਅੰਜ਼ਾਮ

ਪੁਲਿਸ ਵੱਲੋਂ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ 6/7 ਨਾ- ਮਾਲੂਮ ਲੁਟੇਰਿਆਂ ਖਿਲਾਫ ਮੁਕੱਦਮਾ ਨੰਬਰ 140 , ਮਿਤੀ 25/6/2024 , ਧਾਰਾ 392, 323, 341 , 506 ਆਈਪੀਸੀ ਤਹਿਤ ਥਾਣਾ ਪਾਤੜਾਂ ਵਿਖੇ ਕੇਸ ਦਰਜ ਕੀਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਵਿੱਚ ਸ਼ਾਮਲ ਬਿਕਰਮਜੀਤ ਸਿੰਘ ਦੀ ਨੌਕਰਾਣੀ ਜਸਵਿੰਦਰ ਕੌਰ ਉਰਫ ਜਸਵੀਰ ਕੌਰ ਜੋ ਅਕਸਰ ਹੀ ਰਾਤ ਸਮੇਂ ਉਨ੍ਹਾਂ ਦੇ ਘਰ ਹੀ ਸੌਂਦੀ ਸੀ। ਜਿਸ ਨੂੰ ਪਤਾ ਸੀ ਕਿ ਬਿਕਰਮਜੀਤ ਸਿੰਘ ਦੇ ਘਰ ਪੈਸੇ, ਕੀਮਤੀ ਸਮਾਨ ਅਤੇ ਸੋਨਾ ਵਗੈਰਾ ਪਿਆ ਹੈ । ਜਸਵਿੰਦਰ ਕੌਰ ਉਰਫ ਜਸਵੀਰ ਕੌਰ ਦਾ ਆਪਣੇ ਸਹੁਰੇ ਪਰਿਵਾਰ ਨਾਲ ਹਰਮਨ ਨਗਰ ਪਾਤੜਾਂ ਵਿਖੇ ਮਕਾਨ ਸਬੰਧੀ ਝਗੜਾ ਚੱਲਦਾ ਸੀ ।

ਮਕਾਨ ਜਸਵਿੰਦਰ ਕੌਰ ਉਰਫ ਜਸਵੀਰ ਕੌਰ ਦੇ ਨਾਂਅ ਹੈ ਜੋ ਕਿਸੇ ਵਿਅਕਤੀ ਕੋਲ ਗਹਿਣੇ ਪਿਆ ਹੈ। ਜਿਸ ਨੂੰ ਛੁਡਾਉਣ ਲਈ ਉਸ ਨੂੰ ਇੱਕ ਲੱਖ ਰੁਪਏ ਦੀ ਜ਼ਰੂਰਤ ਸੀ । ਜਿਸ ਨੇ ਆਪਣਾ ਮਕਾਨ ਛੁਡਾਉਣ ਲਈ ਆਪਣੇ ਸਾਥੀ ਮੁਲਜ਼ਮ ਸੁਖਚੈਨ ਸਿੰਘ ਅਤੇ ਉਸ ਦੇ ਸਾਥੀ ਆਕਾਸ਼ ਉਰਫ਼ ਕਾਕਾ , ਸੁਮਿਤ ਪੁੱਤਰ ਨਾ -ਮਾਲੂਮ ਵਾਸੀਆਨ ਰਾਮ ਨਗਰ ਬਸਤੀ ਸੰਗਰੂਰ, ਮੋਕਸ ਗੁਪਤਾ ਪੁੱਤਰ ਸੰਦੀਪ ਗੁਪਤਾ ਵਾਸੀ ਨਾਭਾ ਗੇਟ ਸੰਗਰੂਰ, ਨੀਤਿਸ਼ ਉਰਫ਼ ਭੋਲਾ ਪੁੱਤਰ ਜਵਾਹਰ ਯਾਦਵ ਵਾਸੀ ਹਰੀਪੁਰ ਕਲੋਨੀ ਸੰਗਰੂਰ ਅਤੇ ਇੱਕ ਮੋਟੇ ਨਾ-ਮਾਲੂਮ ਵਿਅਕਤੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ।

ਇਹ ਵੀ ਪੜ੍ਹੋ: Opium : ਪੰਜਾਬ ਪੁਲਿਸ ਨੇ ਦਹਾਕੇ ਦੀ ਸਭ ਤੋਂ ਵੱਡੀ ਅਫੀਮ ਦੀ ਕੀਤੀ ਬਰਾਮਦਗੀ 

ਜਿਨ੍ਹਾਂ ਵਿਚੋਂ ਮੁਲਜ਼ਮ ਸੁਖਚੈਨ ਸਿੰਘ ਅਤੇ ਮੁਲਜ਼ਮ ਜਸਵਿੰਦਰ ਕੌਰ ਉਰਫ ਜਸਵੀਰ ਕੌਰ ਨੂੰ ਮਿਤੀ 27/6/2024 ਨੂੰ ਕਾਬੂ ਕਰ ਲਿਆ ਗਿਆ ਹੈ । ਜਿਨ੍ਹਾਂ ਕੋਲੋਂ ਲੁੱਟ ਕੀਤੀ ਕਾਰ ਅਤੇ ਵਾਰਦਾਤ ਸਮੇਂ ਵਰਤੇ ਮਾਰੂ ਹਥਿਆਰ ਬਰਾਮਦ ਕਰ ਲਏ ਗਏ ਹਨ । ਮੁਕੱਦਮੇ ਵਿੱਚ ਸ਼ਾਮਲ ਆਕਾਸ਼ ਉਰਫ਼ ਕਾਕਾ, ਮੋਕਸ ਗੁਪਤਾ, ਨੀਤਿਸ਼ ਉਰਫ਼ ਭੋਲਾ, ਸੁਮਿਤ ਅਤੇ ਇੱਕ ਮੋਟੇ ਨਾ-ਮਾਲੂਮ ਦੀ ਗਿਰਫਤਾਰੀ ਬਾਕੀ ਹੈ। ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ । Crime News

ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਖਚੈਨ ਸਿੰਘ ਤੇ ਪਹਿਲਾਂ ਵੀ ਮੁਕੱਦਮਾ ਨੰਬਰ 196 ਮਿਤੀ 29/62020 , ਧਾਰਾ 363 ,366-ਏ ਆਈ ਪੀ ਸੀ ਥਾਣਾ ਪਾਤੜਾਂ ਅਤੇ ਮੁਕੱਦਮਾ ਨੰਬਰ 132 ਮਿਤੀ 19/5/2022 , ਧਾਰਾ 363,366-ਏ 120 -ਬੀ ਆਈ ਪੀ ਸੀ ਤਹਿਤ ਥਾਣਾ ਪਾਤੜਾਂ ਵਿਖੇ ਮੁਕੱਦਮੇ ਦਰਜ ਹਨ ।

LEAVE A REPLY

Please enter your comment!
Please enter your name here