ਲਿਬਿਆ ਦੇ ਤਟ ‘ਤੇ ਜਹਾਜ਼ ਪਲਟਿਆ, 74 ਪ੍ਰਵਾਸੀਆਂ ਦੀ ਮੌਤ
ਤ੍ਰਿਪੋਲੀ। ਲਿਬਿਆ ਦੇ ਖੋਮਸ ਤਟ ਦੇ ਨਜ਼ਦੀਕੀ ਪ੍ਰਵਾਸੀਆਂ ਨਾਲ ਭਰਿਆ ਇੱਕ ਜਹਾਜ਼ ਪਲਟ ਗਿਆ ਜਿਸ ‘ਚ ਘੱਟ ਤੋਂ ਘੱਟ 74 ਪ੍ਰਵਾਸੀਆਂ ਦੀ ਮੌਤ ਹੋ ਗਈ। ਸੰਯੁਕਤ ਦੇਸ਼ ਦੇ ਕੌਮਾਂਤਰੀ ਪ੍ਰਵਾਸੀ ਸੰਗਠਨ (ਆਈਓਐਮ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਲ-ਜਜੀਰਾ ਦੀ ਰਿਪੋਰਟ ਅਨੁਸਾਰ ਆਈਓਐਮ ਨੇ ਦੱਸਿਆ ਕਿ ਜਹਾਜ਼ ‘ਚ ਕਰੀਬ 120 ਲੋਕ ਸਵਾਰ ਸਨ। ਲਿਬਿਆਈ ਤੱਟ ਰੱਖਿਅਕ ਬਲ ਨੇ ਕਰੀਬ 47 ਵਿਅਕਤੀਆਂ ਨੂੰ ਇਸ ਹਾਦਸੇ ‘ਚ ਬਚਾ ਲਿਆ। ਇਸ ਹਾਦਸੇ ‘ਚ ਬਚਾਏ ਗਏ ਛੇ ਮਹੀਨੇ ਦੇ ਬੱਚੇ ਦੀ ਕੁਝ ਘੰਟਿਆਂ ਅੰਦਰ ਮੌਤ ਹੋ ਗਈ। ਇੱਕ ਅਕਤੂਬਰ ਤੋਂ ਲੈ ਕੇ ਹੁਣ ਤੱਕ ਭੂ-ਮੱਧਸਾਗਰ ‘ਚ ਇਸ ਤਰ੍ਹਾਂ ਦਾ ਇਹ ਅੱਠਵਾਂ ਹਾਦਸਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.