ਪਿੱਟਬੁੱਲ ਨੇ ਹਮਲਾ ਕਰਕੇ ਇੱਕ ਘੋੜੇ ਤੇ ਮਹਿਲਾ ਨੂੰ ਕੀਤਾ ਜ਼ਖਮੀ

Pitbull Dog
ਲੁਧਿਆਣਾ ਪਿੱਟਬੁੱਲ ਕੁੱਤੇ ਵੱਲੋਂ ਕੱਟੇ ਜਾਣ ਕਾਰਨ ਜਖ਼ਮੀ ਹੋਇਆ ਇੱਕ ਮਜ਼ਦੂਰ ਦਾ ਘੋੜਾ।

(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਸ਼ਹਿਰ ਅੰਦਰ ਘੁੰਮ ਰਹੇ ਇੱਕ ਪਿੱਟਬੁੱਲ ਕੁੱਤੇ ਨੇ ਇੱਕ ਮਜ਼ਦੂਰ ਦੇ ਘੋੜੇ ਅਤੇ ਇੱਕ ਮਹਿਲਾ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਲੋਕਾਂ ਨੇ ਜੱਦੋ-ਜਹਿਦ ਉਪਰੰਤ ਕੁੱਤੇ ਦੀ ਪਕੜ ’ਚੋਂ ਘੋੜੇ ਨੂੰ ਛੁਡਵਾਇਆ। ਸਥਾਨਕ ਸੂਫ਼ੀਆ ਬਾਗ ਚੌਂਕ ’ਚ ਪਿੱਟਬੁੱਲ ਨੇ ਰੇਹੜੇ ਸਮੇਤ ਰਾਹ ਜਾਂਦੇ ਇੱਕ ਮਜ਼ਦੂਰ ਦੇ ਘੋੜੇ ਨੂੰ ਆਪਣਾ ਸ਼ਿਕਾਰ ਬਣਾਇਆ। ਪਿੱਟਬੁੱਲ ਨੇ ਘੋੜੇ ਦੀ ਅਗਲੀ ਲੱਤ ਨੂੰ ਆਪਣੇ ਜਬਾੜੇ ’ਚ ਜਕੜ ਲਿਆ। ਘੋੜੇ ਨੇ ਖੁਦ ਨੂੰ ਛੁਡਵਾਉਣ ਦੀ ਕੋਸ਼ਿਸ ਕੀਤੀ ਪਰ ਉਹ ਬਚਾਅ ਲਈ ਜ਼ੋਰ ਲਗਾਉਂਦਾ ਰਿਹਾ ਜਿਸ ਕਾਰਨ ਜਿੱਥੇ ਖੁਦ ਘੋੜਾ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਉੱਥੇ ਹੀ ਮਜ਼ਦੂਰ ਦਾ ਰੇਹੜਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। Pitbull Dog

ਇਹ ਵੀ ਪੜ੍ਹੋ : ਹਿੰਦੂ ਸੰਗਠਨਾਂ ਨੇ ਥਾਣੇ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਕੀਤੀ ਨਾਅਰੇਬਾਜ਼ੀ

ਇਸ ਤੋਂ ਬਾਅਦ ਪਿੱਟਬੁੱਲ ਨੇ ਇੱਕ ਮਹਿਲਾ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਪਰ ਕਿਸਮਤ ਨਾਲ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਪਿੱਟਬੁੱਲ ਪਿਛਲੇ ਦੋ ਦਿਨਾਂ ਤੋਂ ਇਲਾਕੇ ’ਚ ਘੁੰਮ ਰਿਹਾ ਹੈ ਜਿਸ ਕਾਰਨ ਇਲਾਕੇ ਦੇ ਲੋਕ ਖੌਫ਼ਜ਼ਦਾ ਹਨ। ਥਾਣਾ ਡਵੀਜਨ ਨੰਬਰ 2 ਦੇ ਐੱਸਐੱਚਓ ਅੰਮਿ੍ਰਤਪਾਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਪਰ ਦੋਵਾਂ ’ਚ ਸਮਝੌਤਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਪਿੱਟਬੁੱਲ ਕੁੱਤਾ ਲਾਗੇ ਹੀ ਇੱਕ ਫੈਕਟਰੀ ਦੇ ਮਾਲਕ ਵੱਲੋਂ ਰੱਖਿਆ ਹੋਇਆ ਹੈ। ਜਦਕਿ ਸਰਕਾਰ ਵੱਲੋਂ ਇਸ ਕੁੱਤੇ ਨੂੰ ਰੱਖਣ ’ਤੇ ਪਾਬੰਦੀ ਲਗਾਈ ਹੋਈ ਹੈ ਜਿਸ ਨੇ ਆਪਣੇ ਮਾਲਕ ਦੀ ਸੰਗਲੀ ਨੂੰ ਤੋੜਨ ਤੋਂ ਬਾਅਦ ਅੱਜ ਇੱਕ ਬੇਜ਼ੁਬਾਨ ਜਾਨਵਰ ਸਮੇਤ ਮਹਿਲਾ ਨੂੰ ਕੱਟ ਲਿਆ। Pitbull Dog

LEAVE A REPLY

Please enter your comment!
Please enter your name here